ਸਾਵਧਾਨ ! 13-15 ਫਰਵਰੀ ਨੂੰ ਫਿਰ ਹੋ ਸਕਦੀ ਹੈ ਭਾਰੀ ਗੜ੍ਹੇਮਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

By  Jashan A February 12th 2019 09:15 AM

ਸਾਵਧਾਨ ! 13-15 ਫਰਵਰੀ ਨੂੰ ਫਿਰ ਹੋ ਸਕਦੀ ਹੈ ਭਾਰੀ ਗੜ੍ਹੇਮਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ,ਨਵੀਂ ਦਿੱਲੀ: ਇੱਕ ਵਾਰ ਫਿਰ ਤੋਂ ਉੱਤਰੀ ਭਾਰਤ ਦੇ ਕਈ ਇਲਾਕਿਆਂ ‘ਚ ਭਾਰੀ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਸਬੰਧੀ ਮੌਸਮ ਵਿਭਾਗ ਦਾ ਕਹਿਣਾ ਹੈ ਕਿ 13-15 ਫਰਵਰੀ ਨੂੰ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਭਾਰੀ ਗੜ੍ਹੇਮਾਰੀ ਹੋ ਸਕਦੀ ਹੈ।

hailstorm ਸਾਵਧਾਨ ! 13-15 ਫਰਵਰੀ ਨੂੰ ਫਿਰ ਹੋ ਸਕਦੀ ਹੈ ਭਾਰੀ ਗੜ੍ਹੇਮਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦਿਨ ਦਿੱਲੀ ‘ਚ ਗੜ੍ਹੇਮਾਰੀ ਹੋਵੇਗੀ। ਪੰਜਾਬ ਤੇ ਹਰਿਆਣਾ ਵਿੱਚ ਵੀ ਮੌਸਮ ਵਿਗੜਣ ਦੀ ਸੰਭਵਾਨਾ ਹੈ।ਇਸ ਨਾਲ ਠੰਢ ‘ਚ ਵਾਧਾ ਹੋ ਜਾਵੇਗਾ।

ਉਧਰ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪਹਾੜੀ ਇਲਾਕਿਆਂ 'ਚ ਵੀ ਇਹਨਾਂ ਦਿਨਾਂ 'ਚ ਭਾਰੀ ਬਰਫਬਾਰੀ ਹੋਣ ਦੀ ਉਂਮੀਦ ਹੈ ਤਾਂ ਹੋ ਸੈਲਾਨੀਆਂ ਨੂੰ ਇਹਨਾਂ ਦਿਨਾਂ ਪਹਾੜੀ ਖੇਤਰਾਂ 'ਚ ਨਾ ਜਾਣ ਦੀ ਅਪੀਲ ਕੀਤੀ ਹੈ।

hailstorm ਸਾਵਧਾਨ ! 13-15 ਫਰਵਰੀ ਨੂੰ ਫਿਰ ਹੋ ਸਕਦੀ ਹੈ ਭਾਰੀ ਗੜ੍ਹੇਮਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਜ਼ਿਕਰ ਏ ਖਾਸ ਹੈ ਕਿ ਬੀਤੀ 7 ਫਰਵਰੀ ਨੂੰ ਭਾਰੀ ਗੜ੍ਹੇਮਾਰੀ ਹੋਈ ਸੀ। ਜਿਸ ਕਰਨ ਪੰਜਾਬ ਦੇ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਸੀ। ਦਿੱਲੀ ਦੀਆਂ ਸੜਕਾਂ ਚਿੱਟੀਆਂ ਹੋ ਗਈਆਂ ਸਨ। ਕਈ ਥਾਂਵਾਂ ‘ਤੇ ਕੱਚੇ ਮਕਾਨ ਵੀ ਡਿੱਗ ਗਏ ਸੀ। ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ।

hailstorm ਸਾਵਧਾਨ ! 13-15 ਫਰਵਰੀ ਨੂੰ ਫਿਰ ਹੋ ਸਕਦੀ ਹੈ ਭਾਰੀ ਗੜ੍ਹੇਮਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

ਮੌਸਮ ਵਿਭਾਗ ਅਨੁਸਾਰ ਇਸ ਵਾਰ ਵੀ ਭਾਰੀ ਗੜੇਮਾਰੀ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

-PTC News

Related Post