ਤੇਲ ਖਰੀਦਣ ਵਾਲਿਆਂ ਲਈ ਇੱਕ ਵਾਰ ਫਿਰ ਆਈ ਖੁਸ਼ਖਬਰੀ, ਜਾਣੋ ਮਾਮਲਾ

By  Joshi November 1st 2018 03:43 PM

ਤੇਲ ਖਰੀਦਣ ਵਾਲਿਆਂ ਲਈ ਇੱਕ ਵਾਰ ਫਿਰ ਆਈ ਖੁਸ਼ਖਬਰੀ, ਜਾਣੋ ਮਾਮਲਾ,ਨਵੀਂ ਦਿੱਲੀ: ਪੈਟਰੋਲ ਦੀਆਂ ਕੀਮਤਾਂ ਵਿੱਚ ਅੱਜ ਫਿਰ ਕਟੌਤੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਪੈਟਰੋਲ ਦੀਆਂ ਕੀਮਤਾਂ ਘਟਣ ਦੇ ਬਾਅਦ ਕੱਲ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਸੀ।

ਹਾਲਾਂਕਿ ਅੱਜ ਫਿਰ ਤੋਂ ਕੀਮਤਾਂ ਵਿੱਚ ਕਟੌਤੀ ਸ਼ੁਰੂ ਹੋ ਗਈ। ਡੀਜ਼ਲ ਦੀਆਂ ਕੀਮਤਾਂ ਵਿੱਚ ਪਿਛਲੇ 2 ਦਿਨ ਤੋਂ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 18 ਪੈਸੇ ਅਤੇ ਮੁੰਬਈ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 16 ਪੈਸੇ ਦੀ ਕਟੌਤੀ ਹੋਈ।

ਹੋਰ ਪੜ੍ਹੋ: ਕੇਂਦਰ ਸਰਕਾਰ ਦੇ ਐਲਾਨ ਮਗਰੋਂ ਹੋਰਨਾਂ ਕਈ ਸੂਬਿਆਂ ਨੇ ਵੀ ਘਟਾਈਆਂ ਪੈਟਰੋਲ ਦੀਆਂ ਕੀਮਤਾਂ,ਪੰਜਾਬ ਸਰਕਾਰ ਕਿਉਂ ਚੁੱਪ ?

ਉਧਰ ਹੀ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ ਘਟ ਕੇ 79.37 ਰੁਪਏ ਪ੍ਰਤੀ ਲਿਟਰ ਹੋ ਗਈਆਂ ਹਨ। ਉਥੇ ਹੀ ਮੁੰਬਈ ਵਿੱਚ ਪੈਟਰੋਲ 84.86 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਕੋਲਕਾਤਾ ਵਿੱਚ 81.25 ਰੁਪਏ ਪ੍ਰਤੀ ਲਿਟਰ ਉਥੇ ਹੀ ਚੇਨਈ ਵਿੱਚ 1 ਲਿਟਰ ਪੈਟਰੋਲ 82.46 ਰੁਪਏ 'ਚ ਮਿਲ ਰਿਹਾ ਹੈ।

—PTC News

Related Post