Mon, Apr 29, 2024
Whatsapp

ਕੇਂਦਰ ਸਰਕਾਰ ਦੇ ਐਲਾਨ ਮਗਰੋਂ ਹੋਰਨਾਂ ਕਈ ਸੂਬਿਆਂ ਨੇ ਵੀ ਘਟਾਈਆਂ ਪੈਟਰੋਲ ਦੀਆਂ ਕੀਮਤਾਂ ,ਪੰਜਾਬ ਸਰਕਾਰ ਕਿਉਂ ਚੁੱਪ ?

Written by  Shanker Badra -- October 05th 2018 09:21 AM
ਕੇਂਦਰ ਸਰਕਾਰ ਦੇ ਐਲਾਨ ਮਗਰੋਂ ਹੋਰਨਾਂ ਕਈ ਸੂਬਿਆਂ ਨੇ ਵੀ ਘਟਾਈਆਂ ਪੈਟਰੋਲ ਦੀਆਂ ਕੀਮਤਾਂ ,ਪੰਜਾਬ ਸਰਕਾਰ ਕਿਉਂ ਚੁੱਪ ?

ਕੇਂਦਰ ਸਰਕਾਰ ਦੇ ਐਲਾਨ ਮਗਰੋਂ ਹੋਰਨਾਂ ਕਈ ਸੂਬਿਆਂ ਨੇ ਵੀ ਘਟਾਈਆਂ ਪੈਟਰੋਲ ਦੀਆਂ ਕੀਮਤਾਂ ,ਪੰਜਾਬ ਸਰਕਾਰ ਕਿਉਂ ਚੁੱਪ ?

ਕੇਂਦਰ ਸਰਕਾਰ ਦੇ ਐਲਾਨ ਮਗਰੋਂ ਹੋਰਨਾਂ ਕਈ ਸੂਬਿਆਂ ਨੇ ਵੀ ਘਟਾਈਆਂ ਪੈਟਰੋਲ ਦੀਆਂ ਕੀਮਤਾਂ ,ਪੰਜਾਬ ਸਰਕਾਰ ਕਿਉਂ ਚੁੱਪ ?:ਦੇਸ਼ ਭਰ 'ਚ ਪਿਛਲੇ ਕਈ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਸੀ।ਜਿਸ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਝੱਲਣੀ ਪੈ ਰਹੀ ਸੀ।ਇੱਥੋ ਤੱਕ ਕਿ ਪੈਟਰੋਲ ਦੀ ਕੀਮਤ ਨੇ 90 ਦਾ ਅੰਕੜਾ ਪਾਰ ਕਰ ਲਿਆ ਸੀ। ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2.5 ਰੁਪਏ ਕਟੌਤੀ ਕਰਨ ਦਾ ਐਲਾਨ ਕੀਤਾ ਹੈ।ਇਸ ਦੇ ਨਾਲ ਹੀ ਐਕਸਾਈਜ਼ ਡਿਊਟੀ 'ਚ 1.5 ਰੁਪਏ ਤੱਕ ਘਟਾਉਣ ਦਾ ਫ਼ੈਸਲਾ ਕੀਤਾ ਹੈ।ਇਸ ਦੇ ਨਾਲ ਪੈਟਰੋਲ ਅਤੇ ਡੀਜ਼ਲ 2.5 ਰੁਪਏ ਸਸਤਾ ਹੋ ਜਾਵੇਗਾ।ਇਸ ਸਬੰਧੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ 2.5 ਰੁਪਏ ਤੱਕ ਵੈਟ ਘਟਾਉਣ ਦੀ ਵੀ ਅਪੀਲ ਕੀਤੀ ਹੈ। ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਨਮਾਨ ਕਰਦੇ ਹੋਏ ਤ੍ਰਿਪੁਰਾ, ਗੁਜਰਾਤ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ 2.5 ਰੁਪਏ ਤੱਕ ਦੇ ਵੈਟ ਘਟਾਉਣ ਦਾ ਐਲਾਨ ਕੀਤਾ ਗਿਆ ਹੈ।ਇਸ ਦੇ ਨਾਲ ਤੇਲ ਦੀਆਂ ਵਧਦੀਆਂ ਕੀਮਤਾਂ ਤੋਂ ਆਮ ਆਦਮੀ ਨੂੰ ਥੋੜੀ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹਰਿਆਣਾ ਤੇ ਹਿਮਾਚਲ ਸਰਕਾਰਾਂ ਨੇ ਆਪਣੇ ਪੱਧਰ 'ਤੇ ਵੀ 2.50 ਰੁਪਏ ਸਸਤੇ ਕਰ ਦਿੱਤੇ ਹਨ।ਹੁਣ ਹਰਿਆਣਾ ਤੇ ਹਿਮਾਚਲ 'ਚ ਅੱਜ ਰਾਤ 12 ਵਜੇ ਤੋਂ ਗ੍ਰਾਹਕਾਂ ਨੂੰ ਕੁੱਲ 5 ਰੁਪਏ ਪੈਟ੍ਰੋਲ ਤੇ ਡੀਜ਼ਲ ਸਸਤਾ ਮਿਲੇਗਾ। ਜ਼ਿਕਰਯੋਗ ਹੈ ਕਿ ਹਾਲੇ ਪੰਜਾਬ ਦੇ ਲੋਕ ਹਾਲੇ ਤੇਲ ਕੀਮਤਾਂ 'ਚ ਕਟੌਤੀ ਦੀ ਉਡੀਕ ਕਰ ਰਹੇ ਹਨ। -PTCNews


Top News view more...

Latest News view more...