ਪੰਜਾਬੀ ਗਾਇਕ ਨਿੰਜਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ਬਲੈਕੀਆ ਦਾ "ਨਖਰਾ" ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ

By  Jashan A April 20th 2019 05:03 PM -- Updated: April 21st 2019 03:30 PM

ਪੰਜਾਬੀ ਗਾਇਕ ਨਿੰਜਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ਬਲੈਕੀਆ ਦਾ "ਨਖਰਾ" ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ,ਪੰਜਾਬੀ ਫਿਲਮ ਇੰਡਸਟਰੀ ‘ਚ ਥੋੜੇ ਸਮੇਂ ‘ਚ ਵੱਡਾ ਨਾਮ ਕਮਾਉਣ ਵਾਲੇ ਅਦਾਕਾਰ ਦੇਵ ਖਰੌੜ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਨਾਮਵਾਰ ਫ਼ਿਲਮਾਂ ਦੇ ਚੁੱਕੇ ਹਨ। ਇਨ੍ਹੀ ਦਿਨੀ ਵੀ ਦੇਵ ਖਰੌੜ ਆਪਣੀ ਨਵੀਂ ਫਿਲਮ ਲੈ ਕੇ ਆ ਰਹੇ ਹਨ। [caption id="attachment_285248" align="aligncenter" width="300"]song ਪੰਜਾਬੀ ਗਾਇਕ ਨਿੰਜਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ਬਲੈਕੀਆ ਦਾ "ਨਖਰਾ" ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ[/caption] ਜਿਸ ਦਾ ਨਾਮ ਹੈ ਬਲੈਕੀਆ... 3 ਮਈ ਨੂੰ ਰਿਲੀਜ਼ ਹੋਣ ਵਾਲੀ ਦੇਵ ਖਰੌੜ ਅਤੇ ਇਹਾਨਾ ਢਿੱਲੋਂ ਦੀ ਫ਼ਿਲਮ ‘ਬਲੈਕੀਆ’ ਜਿਸ ਦੇ ਟਾਈਟਲ ਟਰੈਕ ਅਤੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਪਿਛਲੇ ਦਿਨੀਂ ਹੀ ਫਿਲਮ ਦਾ ਇੱਕ ਹੋਰ ਗਾਣਾ ਰਿਲੀਜ਼ ਹੋਇਆ ਸੀ, ਜਿਸ ਨਾਮ ਸੀ ਚੰਨਾ, ਜਿਸ ਨੂੰ ਪੰਜਾਬੀ ਗਾਇਕ ਫ਼ਿਰੋਜ਼ ਖਾਨ ਅਤੇ ਮੰਨਤ ਨੂਰ ਨੇ ਦਿੱਤੀ ਹੈ। ਇਸ ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਗਾਣੇ ਨੂੰ ਯੂ-ਟਿਊਬ 'ਤੇ 1.1 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਹੋਰ ਪੜ੍ਹੋ:ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦੇ ਆਖਰੀ ਪੜਾਅ ਲਈ ਵਿੱਤ ਵਿਭਾਗ ਨੂੰ ਸਮੇਂ ਸਿਰ ਫੰਡ ਜਾਰੀ ਕਰਨ ਦੇ ਨਿਰਦੇਸ਼ [caption id="attachment_285249" align="aligncenter" width="300"]song ਪੰਜਾਬੀ ਗਾਇਕ ਨਿੰਜਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ਬਲੈਕੀਆ ਦਾ "ਨਖਰਾ" ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ[/caption] ਹੁਣ ਫ਼ਿਲਮ ਦਾ ਇੱਕ ਹੋਰ ਗੀਤ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਗੀਤ ਦਾ ਨਾਮ ਹੈ ‘ਨਖ਼ਰਾ’ ਜਿਸ ਨੂੰ ਪੰਜਾਬ ਦੇ ਨਾਮਵਰ ਗਾਇਕ ਅਤੇ ਅਦਾਕਾਰ ਨਿੰਜਾ ਅਤੇ ਗੁਰਲੇਜ਼ ਅਖ਼ਤਰ ਨੇ ਆਵਾਜ਼ ਦਿੱਤੀ ਹੈ।ਗੀਤ ਦੇ ਬੋਲ ਫੇਮਸ ਗੀਤਕਾਰ ਗਿੱਲ ਰੌਂਤਾ ਦੇ ਹਨ ਅਤੇ ਮਿਊਜ਼ਿਕ ਕੇਵੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਅੱਜ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ‘ਤੇ ਐਕਸਕਲਿਉਸਿਵ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਹ ਗੀਤ ਯੈਲੋ ਮਿਊਜ਼ਿਕ ਦੇ ਲੇਬਲ ਨਾਲ ਯੂ ਟਿਊਬ ‘ਤੇ ਰਿਲੀਜ਼ ਕੀਤਾ ਗਿਆ ਹੈ। [caption id="attachment_285247" align="aligncenter" width="300"]song ਪੰਜਾਬੀ ਗਾਇਕ ਨਿੰਜਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ ‘ਚ ਬਲੈਕੀਆ ਦਾ "ਨਖਰਾ" ਗੀਤ ਹੋਇਆ ਰਿਲੀਜ਼, ਦੇਖੋ ਵੀਡੀਓ[/caption] ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਫਿਲਮ 3 ਮਈ ਨੂੰ ਰਿਲੀਜ਼ ਹੋਵੇਗੀ, ਜਿਸ ਨੂੰ ਡਾਇਰੈਕਟਰ ਸੁਖਮਿੰਦਰ ਧਨਜਾਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਇਸ ਫਿਲਮ 'ਚ 1970 ‘ਚ ਚੱਲ ਰਹੇ ਉਸ ਦੌਰ ਨੂੰ ਦਰਸਾਇਆ ਗਿਆ ਹੈ ਜਦੋਂ ਪੰਜਾਬ ਅਤੇ ਪਾਕਿਸਤਾਨ ਦੇ ਖੁੱਲੇ ਬਾਰਡਰ ‘ਤੇ ਕਾਲ਼ੇ ਕਾਰੋਬਾਰੀਆਂ ਦਾ ਗੁੰਡਾ ਰਾਜ ਚੱਲ ਰਿਹਾ ਸੀ। -PTC News

Related Post