New Rules: ਦਸੰਬਰ ਮਹੀਨੇ 'ਚ ਕਿਹੜੇ ਵਿੱਤੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ ਹੈ? ਜਾਣੋ ਇਥੇ
New Rules: ਜਿਵੇ ਤੁਸੀਂ ਜਾਣਦੇ ਹੋ ਕਿ ਅੱਜ ਤੋਂ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਹੈ। ਅਜਿਹੇ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਵਿੱਤੀ ਨਿਯਮਾਂ ਵਿੱਚ ਹਰ ਮਹੀਨੇ ਡੈੱਡਲਾਈਨ ਹੁੰਦੀ ਹੈ। ਇਸ ਮਹੀਨੇ ਕਈ ਕੰਮਾਂ ਦੀ ਸਮਾਂ ਸੀਮਾ ਵੀ ਹੈ। ਇਸ ਦੇ ਨਾਲ ਹੀ ਇਸ ਮਹੀਨੇ ਤੋਂ ਕਈ ਨਿਯਮਾਂ ਵਿੱਚ ਬਦਲਾਅ ਕੀਤੇ ਗਏ ਹਨ। ਜਿਸ 'ਚ ਆਈਪੀਓ, ਆਧਾਰ ਕਾਰਡ, ਡੀਮੈਟ ਖਾਤੇ ਵਰਗੇ ਕਈ ਨਿਯਮ ਸ਼ਾਮਲ ਹਨ।
ਆਧਾਰ ਕਾਰਡ:
ਜੇਕਰ ਤੁਸੀਂ ਅਜੇ ਤੱਕ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕੀਤਾ ਹੈ, ਤਾਂ ਤੁਸੀਂ ਇਸਨੂੰ 14 ਦਸੰਬਰ 2023 ਤੱਕ ਮੁਫ਼ਤ ਵਿੱਚ ਅਪਡੇਟ ਕਰ ਸਕਦੇ ਹੋ। ਤੁਹਾਨੂੰ ਦਸ ਦਈਏ ਕਿ UIDAI ਨੇ ਦੇਸ਼ ਦੇ ਨਾਗਰਿਕਾਂ ਨੂੰ ਇਕ ਵਾਰ ਫਿਰ ਤੋਂ ਮੁਫਤ 'ਚ ਆਧਾਰ ਕਾਰਡ ਅਪਡੇਟ ਕਰਨ ਦਾ ਮੌਕਾ ਦਿੱਤਾ ਹੈ। ਜਿਸ ਦੀ ਆਖਰੀ ਮਿਤੀ 14 ਦਸੰਬਰ ਹੈ। ਜੇਕਰ ਤੁਸੀਂ ਆਧਾਰ ਕੇਂਦਰ 'ਤੇ ਜਾ ਕੇ ਆਧਾਰ ਕਾਰਡ ਨੂੰ ਅਪਡੇਟ ਕਰਦੇ ਹੋ ਤਾਂ ਤੁਹਾਨੂੰ ਇਸਦੇ ਲਈ ਫੀਸ ਦੇਣੀ ਪਵੇਗੀ।
ਡੀਮੈਟ ਖਾਤੇ ਦਾ ਨਾਮਜ਼ਦ ਵਿਅਕਤੀ:
ਜਿਵੇ ਤੁਹਾਨੂੰ ਪਤਾ ਹੀ ਹੈ ਕਿ ਅੱਜਕਲ ਹਰ ਕੋਈ ਸ਼ੇਅਰ ਬਾਜ਼ਾਰ ਜਾਂ ਮਿਉਚੁਅਲ ਫੰਡਾਂ 'ਚ ਨਿਵੇਸ਼ ਕਰਨ ਲਈ ਡੀਮੈਟ ਖਾਤੇ ਦੀ ਵਰਤੋਂ ਕਰਦਾ ਹੈ। ਅਜਿਹੇ 'ਚ ਤੁਹਾਨੂੰ ਦਸ ਦਈਏ ਕਿ ਇਨ੍ਹਾਂ 'ਚ ਨਾਮਜ਼ਦ ਜਾਣਕਾਰੀ ਪ੍ਰਦਾਨ ਕਰਨਾ ਬਹੁਤ ਜਰੂਰੀ ਹੁੰਦਾ ਹੈ ਜਿਸ ਦੀ ਆਖਰੀ ਮਿਤੀ 31 ਦਸੰਬਰ 2023 ਹੈ। ਅਤੇ ਇਸ ਤੋਂ ਇਲਾਵਾ ਸੇਬੀ ਨੇ ਨਿਰਦੇਸ਼ ਦਿੱਤੇ ਹਨ ਕਿ ਭੌਤਿਕ ਸ਼ੇਅਰਧਾਰਕਾਂ ਨੂੰ 31 ਦਸੰਬਰ 2023 ਤੱਕ ਪੈਨ, ਨਾਮਜ਼ਦਗੀ, ਸੰਪਰਕ ਵੇਰਵਿਆਂ ਵਰਗੀਆਂ ਜਾਣਕਾਰੀਆਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਖਾਤਾ ਫ੍ਰੀਜ਼ ਕਰ ਦਿੱਤਾ ਜਾਵੇਗਾ ਹੈ।
UPI ਆਈ.ਡੀ:
ਤੁਹਾਨੂੰ ਦਸ ਦਈਏ ਕਿ 7 ਨਵੰਬਰ 2023 ਨੂੰ, ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਨੇ ਇੱਕ ਸਰਕੂਲਰ ਜਾਰੀ ਕੀਤਾ ਹੈ। ਜਿਸ ਦੇ ਮੁਤਾਬਕ, ਬੈਂਕ ਉਨ੍ਹਾਂ ਸਾਰੇ UPI-ID ਅਤੇ ਨੰਬਰਾਂ ਨੂੰ ਬੰਦ ਕਰ ਦੇਣਗੇ ਜੋ ਲੰਬੇ ਸਮੇਂ ਤੋਂ ਕਿਰਿਆਸ਼ੀਲ ਨਹੀਂ ਹਨ। ਬੈਂਕਾਂ ਅਤੇ ਥਰਡ ਪਾਰਟੀ ਐਪਸ ਨੂੰ 31 ਦਸੰਬਰ 2023 ਤੱਕ ਇਸ ਨਿਯਮ ਦਾ ਪਾਲਣ ਕਰਨਾ ਹੋਵੇਗਾ।
ਬੈਂਕ ਲਾਕਰ ਸਮਝੌਤਾ:
ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਬੈਂਕ ਲਾਕਰ ਦੇ ਨਵੇਂ ਨਿਯਮਾਂ ਦੇ ਤਹਿਤ, ਹੁਣ ਗਾਹਕ ਨੂੰ ਲਾਕਰ ਦੀ ਵਰਤੋਂ ਕਰਨ ਲਈ ਆਪਣੇ ਦਸਤਖ਼ਤ ਜਮ੍ਹਾ ਕਰਨੇ ਪੈਣਗੇ। ਗਾਹਕ ਨੂੰ ਬੈਂਕ ਲਾਕਰ ਦੇ ਨਵੇਂ ਸਮਝੌਤੇ 'ਤੇ ਦਸਤਖ਼ਤ ਕਰਨੇ ਹੋਣਗੇ, ਇਸ ਦੀ ਆਖਰੀ ਮਿਤੀ 31 ਦਸੰਬਰ 2023 ਹੈ।
ਸਿਮ ਕਾਰਡ:
ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਇਸ ਮਹੀਨੇ ਸਿਮ ਕਾਰਡਾਂ ਨੂੰ ਲੈ ਕੇ ਨਵੇਂ ਨਿਯਮ ਵੀ ਬਣਾਏ ਹਨ। ਇਸ ਨਵੇਂ ਨਿਯਮ ਦੇ ਮੁਤਾਬਕ ਹੁਣ ਟੈਲੀਕਾਮ ਆਪਰੇਟਰ ਲਈ ਰਜਿਸਟ੍ਰੇਸ਼ਨ ਅਤੇ ਪੁਲਿਸ ਵੈਰੀਫਿਕੇਸ਼ਨ ਕਰਵਾਉਣਾ ਲਾਜ਼ਮੀ ਹੋ ਗਿਆ ਹੈ। ਇਹ ਨਿਯਮ ਅੱਜ ਤੋਂ ਲਾਗੂ ਹੋ ਗਏ ਹਨ।
ਆਈ.ਪੀ.ਓ:
IPO ਦੇ ਨਵੇਂ ਨਿਯਮ ਇਸ ਮਹੀਨੇ ਜਾਰੀ ਕੀਤੇ ਗਏ ਹਨ। ਤੁਹਾਨੂੰ ਦਸ ਦਈਏ ਕਿ ਇਸ ਨਿਯਮਾਂ ਦੇ ਤਹਿਤ, ਹੁਣ IPO ਨੂੰ ਇਸ਼ੂ ਦੇ ਬੰਦ ਹੋਣ ਦੀ ਮਿਤੀ ਦੇ 3 ਦਿਨਾਂ ਦੇ ਅੰਦਰ ਸੂਚੀਬੱਧ ਕਰਨਾ ਹੋਵੇਗਾ। ਇਸ ਦਾ ਮਤਲਬ ਹੈ ਕਿ ਕੰਪਨੀ ਨੂੰ ਇਸ਼ੂ ਦੇ ਬੰਦ ਹੋਣ ਦੇ 3 ਦਿਨਾਂ ਦੇ ਅੰਦਰ ਆਪਣੇ ਸ਼ੇਅਰਾਂ ਨੂੰ ਸਟਾਕ ਐਕਸਚੇਂਜ 'ਤੇ ਸੂਚੀਬੱਧ ਕਰਨਾ ਹੋਵੇਗਾ।
- PTC NEWS