ਕੋਰੋਨਾ: ਭਾਰਤ 'ਚ ਡੈਲਟਾ ਦਾ ਨਵਾਂ ਖਤਰਨਾਕ ਰੂਪ, ਵਿਗਿਆਨੀਆਂ ਕੀਤਾ ਆਗਾਹ

By  Baljit Singh June 14th 2021 05:13 PM

ਨਵੀਂ ਦਿੱਲੀ: ਭਾਰਤ ਵਿਚ ਕੋਵਿਡ-19 ਦੇ ਜ਼ਿਆਦਾ ਸੰਕ੍ਰਾਮਿਕ ਵੇਰੀਏਂਟ ਡੈਲਟਾ ਦੇ ਨਵੇਂ ਰੂਪ ਦਾ ਪਤਾ ਚੱਲਿਆ ਹੈ। ਇਸ ਨੂੰ AY.1 ਜਾਂ ਡੇਲਟਾ ਨਾਮ ਦਿੱਤਾ ਗਿਆ ਹੈ। ਇਸ ਨੂੰ ਡੈਲਟਾ ਤੋਂ ਵੀ ਜ਼ਿਆਦਾ ਸੰਕ੍ਰਾਮਿਕ ਦੱਸਿਆ ਜਾ ਰਿਹਾ ਹੈ। ਮਾਹਰਾਂ ਅਨੁਸਾਰ, ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਵੇਰੀਏਂਟ ਮੋਨੋਕਲੋਨਲ ਐਂਟੀਬਾਡੀ ਕਾਕਟੇਲ ਦਵਾਈ ਦੇ ਪ੍ਰਭਾਵ ਨੂੰ ਘੱਟ ਕਰ ਸਕਦਾ ਹੈ, ਜੋ ਕੋਰੋਨਾ ਦੇ ਖਿਲਾਫ ਇੱਕ ਕਾਰਗਰ ਦਵਾਈ ਮੰਨੀ ਜਾ ਰਹੀ ਹੈ। ਪੜੋ ਹੋਰ ਖਬਰਾਂ: ਪੁਲਿਸ ਵਿਭਾਗ ‘ਚ ਨਿਕਲੀ ਭਰਤੀ, 12ਵੀਂ ਪਾਸ ਕਰੋ ਅਪਲਾਈ ਭਾਰਤ ਵਿਚ ਪਹਿਲੀ ਵਾਰ ਦਰਜ ਕੀਤਾ ਗਿਆ ਡੈਲਟਾ ਵੇਰੀਏਂਟ ਲੋਕਾਂ ਲਈ ਵਿਨਾਸ਼ਕਾਰੀ ਸਾਬਿਤ ਹੋਇਆ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਡੈਲਟਾ ਵੇਰੀਏਂਟ ਨੇ ਇੱਕ ਵਾਰ ਫਿਰ ਜੈਨੇਟਿਕ ਮਿਊਟੇਸ਼ਨ ਕਰਨ ਦੇ ਬਾਅਦ AY.1 ਜਾਂ ਡੇਲਟਾ ਨਾਮਕ ਮਿਊਟੈਂਟ ਵਿਚ ਖੁਦ ਨੂੰ ਬਦਲ ਲਿਆ ਹੈ। ਮਾਹਰਾਂ ਅਨੁਸਾਰ, ਇਹ AY.1 ਜਾਂ ਡੈਲਟਾ ਨਾਮਕ ਵੇਰੀਏਂਟ ਮੋਨੋਕਲੋਨਲ ਐਂਟੀਬਾਡੀ ਕਾਕਟੇਲ ਦਵਾਈ ਦੇ ਪ੍ਰਭਾਵ ਨੂੰ ਘੱਟ ਕਰ ਕੇ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਲਈ ਹੋਰ ਜ਼ਿਆਦਾ ਖਤਰਨਾਕ ਸਾਬਿਤ ਹੋ ਸਕਦਾ ਹੈ। ਪੜੋ ਹੋਰ ਖਬਰਾਂ: ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ, 26 ਹਜ਼ਾਰ ‘ਚ ਦਿਖੇ ਗੰਭੀਰ ਸਾਈਡ ਇਫੈਕਟ ਯੂਕੇ ਸਰਕਾਰ ਦੇ ਸਿਹਤ ਅਤੇ ਸਾਮਾਜਿਕ ਦੇਖਭਾਲ ਵਿਭਾਗ ਦੀ ਇੱਕ ਕਾਰਜਕਾਰੀ ਏਜੰਸੀ ਪਬਲਿਕ ਹੈਲਥ ਇੰਗਲੈਂਡ ਅਨੁਸਾਰ ਗਲੋਬਲ ਸਾਈਂਸ ਇਨੀਸ਼ੀਏਟਿਵ GISAID ਉੱਤੇ ਹੁਣ ਤੱਕ ਨਵੇਂ K417N ਮਿਊਟੇਸ਼ਨ ਦੇ ਨਾਲ ਡੈਲਟਾ (B.1.617.2) ਦੇ 63 ਜੀਨੋਮ ਦੀ ਪਹਿਚਾਣ ਕੀਤੀ ਗਈ ਹੈ। ਪਿਛਲੇ ਸ਼ੁੱਕਰਵਾਰ ਤੱਕ ਅਪਡੇਟ ਕੀਤੇ ਗਏ ਕੋਵਿਡ-19 ਵੇਰੀਏਂਟ ਉੱਤੇ ਆਪਣੀ ਲੇਟੈਸਟ ਰਿਪੋਰਟ ਅਨੁਸਾਰ, ਭਾਰਤ ਵਿਚ 7 ਜੂਨ ਤੱਕ ਡੈਲਟਾ ਦੇ 6 ਮਾਮਲੇ ਦਰਜ ਕੀਤੇ ਗਏ ਸਨ। ਪੜੋ ਹੋਰ ਖਬਰਾਂ: ਦਿੱਲੀ ‘ਚ ਕੋਰੋਨਾ ਦੇ ਗ੍ਰਾਫ ‘ਚ ਵੱਡੀ ਗਿਰਾਵਟ, ਅੱਜ ਸਿਰਫ਼ 131 ਨਵੇਂ ਮਾਮਲੇ -PTC News

Related Post