Advertisment

ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ, 26 ਹਜ਼ਾਰ 'ਚ ਦਿਖੇ ਗੰਭੀਰ ਸਾਈਡ ਇਫੈਕਟ

author-image
Baljit Singh
New Update
ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਹੁਣ ਤੱਕ 488 ਲੋਕਾਂ ਦੀ ਮੌਤ, 26 ਹਜ਼ਾਰ 'ਚ ਦਿਖੇ ਗੰਭੀਰ ਸਾਈਡ ਇਫੈਕਟ
Advertisment
publive-image ਨਵੀਂ ਦਿੱਲੀ: ਦੇਸ਼ਭਰ ਵਿਚ ਇਨ੍ਹੀਂ ਦਿਨੀਂ ਕੋਰੋਨਾ ਵਾਇਰਸ ਮਹਾਮਾਰੀ ਨੂੰ ਮਾਤ ਦੇਣ ਲਈ ਵੈਕਸੀਨ ਲਗਾਈ ਜਾ ਰਹੀ ਹੈ। ਇਸ ਵਿਚਾਲੇ ਸਰਕਾਰੀ ਡੇਟਾ ਦੇ ਹਵਾਲੇ ਨਾਲ ਜਾਣਕਾਰੀ ਮਿਲੀ ਹੈ ਕਿ ਵੈਕਸੀਨ ਲੱਗਣ ਦੇ ਬਾਅਦ ਦੇਸ਼ ਭਰ ਵਿਚ ਹੁਣ ਤੱਕ 488 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ ਇਸ ਦੌਰਾਨ 26 ਹਜ਼ਾਰ ਲੋਕਾਂ ਉੱਤੇ ਗੰਭੀਰ ਸਾਈਡ ਇਫੈਕਟਸ ਦੀਆਂ ਸ਼ਿਕਾਇਤਾਂ ਆਈਆਂ ਹਨ।
Advertisment
publive-image ਪੜੋ ਹੋਰ ਖਬਰਾਂ: ਬੱਚਿਆਂ ਦੇ ਝਗੜੇ ਤੋਂ ਬਾਅਦ ਦੋ ਧਿਰਾਂ ਭਿੜੀਆਂ, ਚੱਲੀਆਂ ਗੋਲੀਆਂ ਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ ਐਡਵਰਸ ਇਵੈਂਟ ਫਾਲੋਇੰਗ ਇਮਿਊਨਾਇਜੇਸ਼ਨ (AEFI) ਕਿਹਾ ਜਾਂਦਾ ਹੈ। ਦੱਸ ਦਈਏ ਕਿ ਇਸ ਤਰ੍ਹਾਂ ਦੇ ਅੰਕੜੇ ਹਰ ਦੇਸ਼ ਵਿਚ ਜਮਾਂ ਕੀਤੇ ਜਾਂਦੇ ਹਨ, ਜਿਸ ਦੇ ਨਾਲ ਕਿ ਵੈਕਸੀਨ ਨਾਲ ਹੋਣ ਵਾਲੇ ਸਾਈਡ ਇਫੈਕਟ ਨੂੰ ਭਵਿੱਖ ਵਿਚ ਘੱਟ ਕੀਤਾ ਜਾ ਸਕੇ। ਇਹ ਅੰਕੜੇ 16 ਜਨਵਰੀ ਤੋਂ ਲੈ ਕੇ 7 ਜੂਨ ਤੱਕ ਦੇ ਹਨ। ਪੜੋ ਹੋਰ ਖਬਰਾਂ: ਮਾਸਕ ਠੀਕ ਤਰ੍ਹਾਂ ਨਾ ਲਾਉਣ ‘ਤੇ ਟੋਕਿਆ ਤਾਂ ਸ਼ਖਸ ਨੇ ਮੂੰਹ ‘ਤੇ ਥੁੱਕਿਆ, ਮਿਲੀ 10 ਸਾਲ ਦੀ ਕੈਦ ਉਂਝ ਅੰਕੜਿਆਂ ਨੂੰ ਗੌਰ ਨਾਲ ਵੇਖਿਆ ਜਾਵੇ ਤਾਂ ਮੌਤ ਦੀ ਗਿਣਤੀ ਬੇਹੱਦ ਘੱਟ ਹੈ। ਦੇਸ਼ ਭਰ ਵਿਚ 7 ਜੂਨ ਤੱਕ 23.5 ਕਰੋੜ ਲੋਕਾਂ ਨੂੰ ਵੈਕਸੀਨ ਲਗਾਈ ਜਾ ਚੁੱਕੀ ਹੈ। ਇਸ ਦੌਰਾਨ 26,200 AEFI ਦੇ ਕੇਸ ਆਏ ਹਨ। ਯਾਨੀ ਇਸ ਨੂੰ ਜੇਕਰ ਫ਼ੀਸਦੀ ਵਿਚ ਵੇਖਿਆ ਜਾਵੇ ਤਾਂ ਇਹ ਸਿਰਫ 0.01 ਫੀਸਦੀ ਹੈ। ਦੂਸਰੇ ਸ਼ਬਦਾਂ ਵਿਚ ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ 143 ਦਿਨਾਂ ਦੇ ਅੰਦਰ 10 ਹਜ਼ਾਰ ਲੋਕਾਂ ਵਿਚੋਂ ਸਿਰਫ ਇੱਕ ਆਦਮੀ ਉੱਤੇ ਵੈਕਸੀਨ ਦਾ ਜ਼ਿਆਦਾ ਸਾਈਡ ਇਫੈਕਟ ਵਿਖਿਆ, ਜਦੋਂ ਕਿ ਹਰ 10 ਲੱਖ ਵੈਕਸੀਨ ਲਗਾਉਣ ਵਾਲਿਆਂ ਵਿਚ 2 ਦੀ ਮੌਤ ਹੋਈ।
Advertisment
publive-image ਪੜੋ ਹੋਰ ਖਬਰਾਂ: ਪੁਲਿਸ ਵਿਭਾਗ ‘ਚ ਨਿਕਲੀ ਭਰਤੀ, 12ਵੀਂ ਪਾਸ ਕਰੋ ਅਪਲਾਈ ਗੰਭੀਰ ਸਾਈਡ ਇਫੈਕਟਸ ਦੇ ਬੇਹੱਦ ਘੱਟ ਕੇਸ ਹੁਣ ਤੱਕ ਦੇ ਮਿਲੇ ਅੰਕੜਿਆਂ ਮੁਤਾਬਕ, ਭਾਰਤ ਬਾਇਓਟੈੱਕ ਦੀ ਕੋਵੈਕਸੀਨ ਅਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੀ ਕੋਵੀਸ਼ੀਲਡ, ਇਨ੍ਹਾਂ ਦੋਵਾਂ ਵੈਕਸੀਨ ਵਿਚ 0.1 ਫੀਸਦੀ AEFI ਕੇਸ ਮਿਲੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਅੰਕੜਿਆਂ ਨੂੰ ਵੇਖਦੇ ਹੋਏ ਮੌਤ ਦੀ ਗਿਣਤੀ ਅਤੇ AEFI ਦੇ ਕੇਸ ਦੋਵੇਂ ਬੇਹੱਦ ਘੱਟ ਹਨ। -PTC News publive-image-
covid-vaccination-drive-488-deaths-reported-in-india
Advertisment

Stay updated with the latest news headlines.

Follow us:
Advertisment