ਨਿਊਜ਼ੀਲੈਂਡ ਹੋਇਆ ਕੋਰੋਨਾ ਮੁਕਤ, ਆਖ਼ਰੀ ਮਰੀਜ਼ ਵੀ ਹੋਇਆ ਸਿਹਤਯਾਬ

By  Shanker Badra June 8th 2020 02:03 PM

ਨਿਊਜ਼ੀਲੈਂਡ ਹੋਇਆ ਕੋਰੋਨਾ ਮੁਕਤ, ਆਖ਼ਰੀ ਮਰੀਜ਼ ਵੀ ਹੋਇਆ ਸਿਹਤਯਾਬ:ਨਿਊਜ਼ੀਲੈਂਡ : ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਹਫੜਾ -ਦਫੜੀ ਮਚਾ ਦਿੱਤੀ ਹੈ। ਵਿਸ਼ਵ ਭਰ ਦੇ ਮੁਲਕ ਕੋਰੋਨਾ ਮਹਾਂਮਾਰੀ ਦੀ ਚਪੇਟ ਵਿਚ ਆਏ ਹੋਏ ਹਨ।  ਜਿਥੇ ਭਾਰਤ ਕੋਰੋਨਾ ਪੀੜਤਾਂ ਦੀ ਗਿਣਤੀ ਵਾਲੇ ਦੇਸ਼ਾਂ ਵਿੱਚ ਛੇਵੇਂ ਸਥਾਨ 'ਤੇ ਹੈ ,ਉਥੇ ਹੀ ਅਜਿਹੇ ਹਾਲਾਤਾਂ ਦੌਰਾਨ ਇਕ ਵੱਡੀ ਰਾਹਤ ਭਰੀ ਖ਼ਬਰ ਮਿਲੀ ਹੈ। ਨਿਊਜ਼ੀਲੈਂਡ ਵਿੱਚ ਕਿਸੇ ਸਮੇਂ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 1504 ਸੀ,ਜਿਸ ਵਿੱਚੋ 22 ਲੋਕਾਂ ਦੀ ਮੌਤ ਹੋ ਚੁੱਕੀ ਸੀ, ਹੁਣ ਉਹ ਦੇਸ਼ ਕੋਰੋਨਾ ਮੁਕਤ ਹੋ ਚੁੱਕਾ ਹੈ।

ਨਿਊਜ਼ੀਲੈਂਡ ਦੇ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਖੁਸ਼ਖਬਰੀ ਸਾਂਝੇ ਕਰਦੇ ਹੋਏ ਦੱਸਿਆ ਕਿ ਕੋਰੋਨਾ ਵਾਇਰਸ ਦਾ ਆਖਰੀ ਮਰੀਜ਼, ਆਕਲੈਂਡ ਵਿਚ ਰਹਿਣ ਵਾਲੀ ਮਹਿਲਾ ਸੈਂਟ ਮਾਰਗਰੈਟ ਵੀ ਹੁਣ ਇਸ ਬਿਮਾਰੀ ਤੋਂ ਨਿਜਾਤ ਪਾ ਚੁੱਕੀ ਹੈ 'ਤੇ ਬਿਲਕੁਲ ਠੀਕ ਹੋ ਚੁੱਕੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਦੇਸ਼ ਦੇ ਬਾਹਰੋਂ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ। ਇਸ ਕਰਕੇ ਨਿਊਜ਼ੀਲੈਂਡ ਦੀ ਸਰਹੱਦ ਦੇ ਸਾਰੇ ਰਸਤੇ ਦੂਸਰੇ ਦੇਸ਼ਾਂ ਲਈ ਬੰਦ ਕਰ ਦਿੱਤੇ ਗਏ ਹਨ ਤਾਂ ਜੋ ਦੇਸ਼ ਵਿਚ ਕੋਰੋਨਾ ਪ੍ਰਤੀ ਹੋਰ ਸੁਰੱਖਿਆ ਵਰਤੀ ਜਾ ਸਕੇ। ਦੱਸਣਯੋਗ ਹੈ ਕਿ ਪਿਛਲੇ 17 ਦਿਨਾਂ ਤੋਂ ਨਿਊਜ਼ੀਲੈਂਡ ਵਿਚ ਕੋਈ ਵੀ ਕੋਰੋਨਾ ਦਾ ਐਕਟਿਵ ਮਰੀਜ਼ ਸਾਹਮਣੇ ਨਹੀਂ ਆਇਆ ਸੀ। ਜਿਸ ਤੋਂ ਬਾਅਦ ਇਹ ਖੁਸ਼ਖਬਰੀ ਸਾਂਝੀ ਕੀਤੀ ਗਈ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਹਾਲਾਤਾਂ ਨੂੰ ਦੇਖਦੇ ਹੋਏ ਲਾਗੂ ਕੀਤੀਆਂ ਪਾਬੰਦੀਆਂ ਵਿਚ ਕੁਝ ਹੱਦ ਤੱਕ ਢਿੱਲ ਵੀ ਕਰ ਸਕਦੀ ਹੈ। ਡਾਇਰੈਕਟਰ ਜਨਰਲ ਹੈਲਥ ਐਸ਼ਲੇ ਬਲੂਮਫੀਲਡ ਦਾ ਕਹਿਣਾ ਹੈ ਕਿ ਇਹ ਬੁਹਤ ਵਧੀਆ ਖ਼ਬਰ ਹੈ। ਉਨ੍ਹਾਂ ਕਿਹਾ, '28 ਫਰਵਰੀ ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂਕਿ ਦੇਸ਼ ਵਿਚ ਕੋਈ ਵੀ ਐਕਟਿਵ ਕੇਸ ਨਹੀਂ ਹੈ। ਸਾਡੀ ਕੋਰੋਨਾ ਉੱਪਰ ਜਿੱਤ ਹਾਸਿਲ ਕਰਨ ਦੀ ਕੋਸ਼ਿਸ਼ ਰੰਗ ਲਿਆ ਰਹੀ ਹੈ, ਯਕੀਨੀ ਰੂਪ 'ਚ ਸਾਡੀ ਯਾਤਰਾ 'ਚ ਇਕ ਸ਼ਾਨਦਾਰ ਅਨੁਭਵ ਹੈ ਹੈ ਪਰ ਜਿਵੇਂ ਕਿ ਅਸੀਂ ਪਹਿਲਾਂ ਕਿਹਾ ਹੈ ਕਿ ਕੋਰੋਨਾ ਖ਼ਿਲਾਫ਼ ਸੁਰੱਖਿਆ ਬਣਾਏ ਰੱਖਣ ਲਈ ਉਚਿੱਤ ਕਦਮ ਚੁੱਕੇ ਜਾਣਗੇ।

-PTCNews

Related Post