ਤਾਜ ਮਹਿਲ ਤੋਂ 1 ਕਰੋੜ ਦੀ ਵਸੂਲੀ ਜਾਂ ਕੁਰਕੀ ਦੀ ਚਿਤਾਵਨੀ, ਆਗਰਾ ਨਿਗਮ ਵੱਲੋਂ ਨੋਟਿਸ ਜਾਰੀ

By  Ravinder Singh December 20th 2022 10:37 AM -- Updated: December 20th 2022 10:42 AM

ਆਗਰਾ: ਆਗਰਾ ਨਗਰ ਨਿਗਮ ਨੇ ਤਾਜ ਮਹਿਲ ਨੂੰ ਇਕ ਕਰੋੜ ਰੁਪਏ ਤੋਂ ਵੱਧ ਦਾ ਨੋਟਿਸ ਭੇਜਿਆ ਹੈ। ਨੋਟਿਸ ਵਿੱਚ ਹਾਊਸ ਟੈਕਸ, ਵਾਟਰ ਟੈਕਸ ਅਤੇ ਸੀਵਰ ਟੈਕਸ ਆਦਿ ਸ਼ਾਮਲ ਹਨ। ਅਧਿਕਾਰੀਆਂ ਮੁਤਾਬਕ ਇਕੱਲੇ ਹਾਊਸ ਟੈਕਸ ਦੇ ਨਾਂ 'ਤੇ ਪੁਰਾਤੱਤਵ ਵਿਭਾਗ ਦੇ ਅਧਿਕਾਰੀਆਂ ਨੂੰ ਕਰੀਬ ਡੇਢ ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ। ਨੋਟਿਸ 'ਚ ਇਹ ਹਾਊਸ ਟੈਕਸ 15 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਜੇਕਰ 15 ਦਿਨਾਂ 'ਚ ਟੈਕਸ ਜਮ੍ਹਾਂ ਨਾ ਕਰਵਾਇਆ ਗਿਆ ਤਾਂ ਤਾਜ ਮਹਿਲਜ ਦੀ ਕੁਰਕੀ ਚਿਤਾਵਨੀ ਦਿੱਤੀ ਗਈ ਹੈ।



ਭਾਰਤੀ ਪੁਰਾਤੱਤਵ ਸਰਵੇਖਣ, ਆਗਰਾ (ਏ.ਐਸ.ਆਈ.) ਦੇ ਅਧਿਕਾਰੀਆਂ ਅਨੁਸਾਰ ਯਾਦਗਾਰ ਨੂੰ ਇੱਕ ਹਾਊਸ ਟੈਕਸ ਨੋਟਿਸ ਵੀ ਭੇਜਿਆ ਗਿਆ ਹੈ। ਇਹ ਨੋਟਿਸ Etmaddoula Forecourt ਦੇ ਨਾਂ 'ਤੇ ਸੁਰੱਖਿਅਤ ਸਮਾਰਕ ਇਤਮਦੌਲਾ ਦੇ ਮਕਬਰੇ ਨੂੰ ਭੇਜਿਆ ਗਿਆ ਹੈ। ਇਸ ਸਬੰਧੀ ਪੁੱਛੇ ਜਾਣ 'ਤੇ ਭਾਰਤੀ ਪੁਰਾਤੱਤਵ ਵਿਭਾਗ ਦੇ ਸੁਪਰਡੈਂਟ ਡਾ. ਰਾਜਕੁਮਾਰ ਪਟੇਲ ਨੇ ਕਿਹਾ ਕਿ ਤਾਜ ਮਹਿਲ ਤੇ ਇਤਮਦੌਲਾ ਸਬੰਧੀ ਭੇਜੇ ਗਏ ਨੋਟਿਸਾਂ ਦਾ ਜਵਾਬ ਦੇ ਕੇ ਸਥਿਤੀ ਸਪੱਸ਼ਟ ਕੀਤੀ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਕਿਸੇ ਵੀ ਏਐਸਆਈ ਸੁਰੱਖਿਅਤ ਇਮਾਰਤ ਨੂੰ ਟੈਕਸ ਨੋਟਿਸ ਜਾਰੀ ਨਹੀਂ ਕਰ ਸਕਦਾ। ਭਾਰਤੀ ਸੰਵਿਧਾਨ ਵਿੱਚ ਵੀ ਇਸ ਦੀ ਵੱਖਰੀ ਵਿਵਸਥਾ ਹੈ। ਤਾਜ ਮਹਿਲ ਅਤੇ ਇਤਮਦੌਲਾ ਭਾਰਤ ਸਰਕਾਰ ਦੀ ਜਾਇਦਾਦ ਹਨ, ਵਿਭਾਗ ਹੀ ਇਨ੍ਹਾਂ ਦੀ ਦੇਖਭਾਲ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਗਲਤੀ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਹੋਈ ਹੈ ਅਤੇ ਹੁਣ ਇਸ ਉਤੇ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਧੁੰਦ ਦੀ ਚਿੱਟੀ ਚਾਦਰ ਤੇ ਸੀਤ ਲਹਿਰ ਨੇ ਜ਼ਿੰਦਗੀ ਦੀ ਰਫ਼ਤਾਰ ਕੀਤੀ ਹੌਲੀ

ਉਨ੍ਹਾਂ ਕਿਹਾ ਕਿ ਤਾਜ ਮਹਿਲ ਤੇ ਇਤਮਦੌਲਾ ਰਾਸ਼ਟਰੀ ਸਮਾਰਕ ਹਨ ਅਤੇ ਇਹ ਕੇਂਦਰ ਅਤੇ ਰਾਜ ਸਰਕਾਰ ਦੀ ਜਾਇਦਾਦ ਹੈ। ਉਨ੍ਹਾਂ ਸੰਭਾਵਨਾ ਪ੍ਰਗਟਾਈ ਕਿ ਨਗਰ ਨਿਗਮ ਵੱਲੋਂ ਟੈਕਸ ਸਬੰਧੀ ਏਜੰਸੀ ਦੀ ਗਲਤੀ ਕਾਰਨ ਅਜਿਹਾ ਹੋਇਆ ਹੋ ਸਕਦਾ ਹੈ। ਪੁਰਾਤੱਤਵ ਵਿਭਾਗ ਨਗਰ ਨਿਗਮ ਨੂੰ ਜਵਾਬ ਭੇਜ ਕੇ ਸਥਿਤੀ ਸਪੱਸ਼ਟ ਕਰੇਗਾ।

ਇਸ ਸਬੰਧੀ ਸਹਾਇਕ ਨਗਰ ਨਿਗਮ ਕਮਿਸ਼ਨਰ ਸਰਿਤਾ ਸਿੰਘ ਨੇ ਦੱਸਿਆ ਕਿ ਸਾਈਂ ਕੰਸਟਰਕਸ਼ਨ ਕੰਪਨੀ ਨੂੰ ਹਾਊਸ ਟੈਕਸ ਦੀ ਗਣਨਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਗੂਗਲ ਮੈਪਿੰਗ ਕਾਰਨ ਕੁਝ ਥਾਵਾਂ 'ਤੇ ਗੜਬੜੀ ਦਾ ਪਤਾ ਲੱਗਾ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।

Related Post