ਭਾਰਤ ਤੋਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੇ ਬੱਚਿਆਂ ਔਰਤਾਂ ਸਮੇਤ 11 ਬੰਗਲਾਦੇਸ਼ੀ ਕਾਬੂ

Punjab News: ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦਿਆਂ ਸਰਹੱਦ ਤੇ ਪੁੱਜੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਬੀਐਸਐਫ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ।

By  Amritpal Singh October 13th 2023 09:56 AM -- Updated: October 13th 2023 05:55 PM

Punjab News: ਅਟਾਰੀ ਸਰਹੱਦ ਰਸਤੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦਿਆਂ ਸਰਹੱਦ ਤੇ ਪੁੱਜੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਬੀਐਸਐਫ ਨੇ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਸਰਹੱਦ ਤੋਂ ਫੜੇ ਗਏ 11 ਬੰਗਲਾਦੇਸ਼ੀਆਂ ਵਿੱਚ ਪੰਜ ਮਰਦ ਤਿੰਨ ਔਰਤਾਂ ਤੇ ਤਿੰਨ ਬੱਚੇ ਸ਼ਾਮਿਲ ਹਨ I ਇਹ ਬੰਗਲਾਦੇਸ਼ੀ ਅਟਾਰੀ ਸਰਹੱਦ 'ਤੇ ਬਣੀ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਦੀ ਉੱਚੀ ਕੰਧ 'ਤੇ ਚੜ੍ਹ ਗਏ ਸਨ ਅਤੇ ਬੀਐਸਐਫ ਦੇ ਧਿਆਨ ਤੋਂ ਬਚਣ ਲਈ ਲੁਕੇ ਹੋਏ ਸਨ ਅਤੇ ਸਹੀ ਸਮੇਂ ਦੀ ਤਲਾਸ਼ ਕਰ ਰਹੇ ਸਨ। ਇਸ ਕੰਮ ਵਿੱਚ ਸਰਹੱਦੀ ਪਿੰਡ ਦੇ ਇੱਕ ਵਿਅਕਤੀ ਨੇ ਵੀ ਉਨ੍ਹਾਂ ਦਾ ਸਾਥ ਦਿੱਤਾ।

ਫੜੇ ਗਏ 11 ਬੰਗਲਾਦੇਸ਼ੀ ਸਾਰੇ ਪਾਕਿਸਤਾਨ ਜਾਣਾ ਚਾਹੁੰਦੇ ਸਨ, ਪਰ ਉਨ੍ਹਾਂ ਕੋਲ ਨਾ ਤਾਂ ਪੈਸੇ ਸਨ ਅਤੇ ਨਾ ਹੀ ਦਸਤਾਵੇਜ਼। ਇਹ ਖੇਡ ਬੀਤੇ ਬੁੱਧਵਾਰ ਨੂੰ ਸ਼ੁਰੂ ਹੋਈ ਸੀ। ਇਹ ਸਾਰੇ ਬੁੱਧਵਾਰ ਨੂੰ ਅੰਮ੍ਰਿਤਸਰ ਪੁੱਜੇ ਅਤੇ ਝੰਡਾ ਉਤਾਰਨ ਦੀ ਰਸਮ ਦੇਖਣ ਲਈ ਅਟਾਰੀ ਗਏ। ਸਮਾਗਮ ਦੌਰਾਨ ਉਹ ਬਿਨਾਂ ਦਸਤਾਵੇਜ਼ਾਂ ਦੇ ਪਾਕਿਸਤਾਨ ਜਾਣ ਦੀ ਯੋਜਨਾ ਬਾਰੇ ਸੋਚਣ ਲੱਗਾ।

ਫੜੇ ਜਾਣ ਤੋਂ ਬਾਅਦ ਸਾਰੇ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਹੱਦ ਨੇੜੇ ਘੁੰਮਦਾ ਇੱਕ ਵਿਅਕਤੀ ਮਿਲਿਆ ਸੀ। ਜਿਸ ਨੇ ਭਰੋਸਾ ਦਿਵਾਇਆ ਕਿ ਉਹ ਉਨ੍ਹਾਂ ਦੀ ਪਾਕਿਸਤਾਨ ਪਹੁੰਚਣ ਵਿਚ ਮਦਦ ਕਰੇਗਾ, ਪਰ ਪ੍ਰਤੀ ਵਿਅਕਤੀ 25,000 ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਕੋਲ ਲੋੜੀਂਦੇ ਪੈਸੇ ਨਹੀਂ ਸਨ। ਜਿਸ ਤੋਂ ਬਾਅਦ ਰਣਜੀਤ ਸਿੰਘ ਨਾਮਕ ਨੌਜਵਾਨ ਨੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ ਅਤੇ ਬੰਗਲਾਦੇਸ਼ੀਆਂ ਤੋਂ 25 ਹਜ਼ਾਰ ਰੁਪਏ ਲੈ ਲਏ।

ਰਣਜੀਤ ਨੇ ਸਾਰੇ ਬੰਗਲਾਦੇਸ਼ੀਆਂ ਨੂੰ ਰਾਤ 8 ਤੋਂ 11:30 ਵਜੇ ਤੱਕ ਡਿਫੈਂਸ ਲਾਈਨ ਦੇ ਨੇੜੇ ਬੰਕਰਾਂ ਵਿੱਚ ਲੁਕਾ ਦਿੱਤਾ। ਰਾਤ 11.30 ਵਜੇ ਸਾਰੇ ਬੰਗਲਾਦੇਸ਼ੀ ਬੰਕਰਾਂ ਤੋਂ ਬਾਹਰ ਆ ਕੇ ਰੋਡਾਵਾਲਾ ਪਿੰਡ ਦੇ ਆਈਸੀਪੀ ਪਹੁੰਚੇ, ਜਿੱਥੇ ਰਣਜੀਤ ਨੇ ਤਾਰਾਂ ਕਟਰਾਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਆਈਸੀਪੀ ਦੇ ਨੇੜੇ ਲਿਆਂਦਾ।

ਡੀ.ਐਸ.ਪੀ ਗੁਰਵਿੰਦਰ ਸਿੰਘ ਨਾਗਰਾ ਨੇ ਦੱਸਿਆ, "ਭਾਰਤ ਦੀ ਕੌਮਾਂਤਰੀ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦਿਆਂ ਸਰਹੱਦ ’ਤੇ ਪੁੱਜੇ 11 ਬੰਗਲਾਦੇਸ਼ੀ ਨਾਗਰਿਕਾਂ ਨੂੰ ਬੀ.ਐਸ.ਐਫ਼. ਨੇ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਪ੍ਰਾਪਤ ਕੀਤੀ ਹੈ।"

ਉਨ੍ਹਾਂ ਕਿਹਾ, "ਸਰਹੱਦ ਤੋਂ ਫੜੇ ਗਏ 11 ਬੰਗਲਾਦੇਸ਼ੀਆਂ ਵਿਚ ਪੰਜ ਮਰਦ, ਤਿੰਨ ਔਰਤਾਂ ਤੇ ਤਿੰਨ ਬੱਚੇ ਸ਼ਾਮਿਲ ਹਨ, ਜਿਨ੍ਹਾਂ ਦੀ ਆਈ.ਸੀ.ਪੀ. ਅਟਾਰੀ ਸਰਹੱਦ ਵਿਖੇ ਬੀ.ਐਸ.ਐਫ਼. ਦੀ 168 ਬਟਾਲੀਅਨ ਵਲੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਫੜੇ ਗਏ ਬੰਗਲਾਦੇਸ਼ੀਆਂ ਨੂੰ 25 ਹਜ਼ਾਰ ਰੁਪਏ ਦੇ ਬਦਲੇ ਭਾਰਤ ਤੋਂ ਪਾਕਿਸਤਾਨ ਭੇਜਣ ਲਈ ਭਾਰਤੀ ਵਿਅਕਤੀ ਜਿਸ ਦਾ ਨਾਂਅ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ, ਉਹ ਇੱਥੇ ਲੈ ਕੇ ਪੁੱਜਾ ਸੀ।"

ਉਨ੍ਹਾਂ ਅੱਗੇ ਕਿਹਾ, "ਇਹਨਾਂ ਨੂੰ ਕੋਰਟ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਿਲ ਕੀਤਾ ਜਾਵੇਗਾ। ਬੱਚਿਆਂ ਨੂੰ ਲੁਧਿਆਣਾ ਦੇ ਬੱਚਾ ਜੇਲ ਵਿੱਚ ਭੇਜਿਆ ਜਾਵੇਗਾ।"

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਵਿੱਚੋਂ ਕੁਝ ਲੋਕਾਂ ਕੋਲੋਂ ਪਾਸਪੋਰਟ ਮੌਜੂਦ ਸੀ। ਉਨ੍ਹਾਂ ਕਿਹਾ ਕਿ ਇਹਨਾਂ ਨੂੰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਹ ਵੀ ਜਾਂਚ ਕੀਤਾ ਜਾਵੇਗੀ ਕਿ ਕਿਹੜੇ ਟਰੈਵਲ ਏਜੰਟ ਇਹਨਾਂ ਨੂੰ ਇੱਥੋਂ ਤੱਕ ਲੈ ਕੇ ਆਏ ਹਨ।

Related Post