'12th Fail' ਦੇ IPS ਮਨੋਜ ਸ਼ਰਮਾ ਹੁਣ ਬਣੇ ਮਹਾਰਾਸ਼ਟਰ ਪੁਲਿਸ ਦੇ ਆਈ.ਜੀ.

By  Jasmeet Singh March 18th 2024 04:29 PM

'12th Fail' IPS Manoj Kumar Sharma: ਕੈਰੀਅਰ ਦੀ ਇੱਕ ਮਹੱਤਵਪੂਰਨ ਪ੍ਰਾਪਤੀ ਵਿੱਚ ਆਈ.ਪੀ.ਐਸ. ਅਧਿਕਾਰੀ ਮਨੋਜ ਕੁਮਾਰ ਸ਼ਰਮਾ ਨੂੰ ਮਹਾਰਾਸ਼ਟਰ ਪੁਲਿਸ ਵਿੱਚ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਤੋਂ ਇੰਸਪੈਕਟਰ ਜਨਰਲ (ਆਈ.ਜੀ.) ਵਜੋਂ ਤਰੱਕੀ ਦਿੱਤੀ ਗਈ ਹੈ। ਮਨੋਜ ਸ਼ਰਮਾ ਦੇ ਕਰੀਅਰ ਵਿੱਚ ਇਹ ਤਰੱਕੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ (ਏ.ਸੀ.ਸੀ.) ਦੁਆਰਾ 2003, 2004 ਅਤੇ 2005 ਬੈਚ ਦੇ ਆਈ.ਪੀ.ਐਸ. ਅਧਿਕਾਰੀਆਂ ਲਈ ਪ੍ਰਮੋਸ਼ਨ ਨੂੰ ਮਨਜ਼ੂਰੀ ਦੇਣ ਤੋਂ ਬਾਅਦ ਆਈ ਹੈ।

ਮਨੋਜ ਸ਼ਰਮਾ ਜਿਨ੍ਹਾਂ ਦੀ ਪ੍ਰੇਰਨਾਦਾਇਕ ਕਹਾਣੀ 'ਤੇ ਫਿਲਮ '12th Fail' ਬਣੀ ਸੀ, ਪਿਛਲੇ ਸਾਲ ਦੀਆਂ ਸਭ ਤੋਂ ਸਫਲ ਫਿਲਮਾਂ 'ਚ ਸ਼ਾਮਲ ਰਹੀ। ਮਨੋਜ ਸ਼ਰਮਾ ਨੇ ਆਪਣੀ ਪ੍ਰਮੋਸ਼ਨ ਦੀਆਂ ਖਬਰਾਂ ਸਾਂਝੀਆਂ ਕਰਨ ਲਈ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਸਹਾਰਾ ਲਿਆ। ਆਪਣੇ ਪੈਰੋਕਾਰਾਂ ਨਾਲ ਖੁਸ਼ਖਬਰੀ ਸਾਂਝੀ ਕਰਦੇ ਹੋਏ, ਮਨੋਜ ਸ਼ਰਮਾ ਨੇ ਭਾਰਤੀ ਪੁਲਿਸ ਸੇਵਾ ਦੇ ਅੰਦਰ ਆਪਣੀ ਪੂਰੀ ਯਾਤਰਾ ਬਾਰੇ ਵੀ ਗੱਲ ਕੀਤੀ।

ਲੋਕਾਂ ਦਾ ਕੀਤਾ ਧੰਨਵਾਦ 

ਉਨ੍ਹਾਂ ਐਕਸ ਹੈਂਡਲ 'ਤੇ ਇਕ ਪੋਸਟ ਵਿੱਚ ਕਿਹਾ, 'ਏ.ਐਸ.ਪੀ. ਤੋਂ ਸ਼ੁਰੂ ਹੋਇਆ ਸਫ਼ਰ ਅੱਜ ਭਾਰਤ ਸਰਕਾਰ ਦੇ ਹੁਕਮਾਂ ਨਾਲ ਆਈ.ਜੀ. ਬਣਨ ਤੱਕ ਪਹੁੰਚ ਗਿਆ ਹੈ। ਇਸ ਲੰਬੀ ਯਾਤਰਾ ਵਿੱਚ ਮੇਰਾ ਸਾਥ ਦੇਣ ਲਈ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ।' 

ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਉਨ੍ਹਾਂ ਦੀ ਪ੍ਰਾਪਤੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਇੱਕ ਸੱਚੀ ਪ੍ਰੇਰਨਾਦਾਇਕ ਕਹਾਣੀ ਕਰਾਰ ਦਿੰਦੇ ਹੋਏ ਵਧਾਈ ਦਿੱਤੀ। ਇਕ ਵਿਅਕਤੀ ਨੇ ਲਿਖਿਆ, 'ਮੁਬਾਰਕਾਂ, ਮਨੋਜ ਸਰ। ਤੁਹਾਡੀ ਕਹਾਣੀ ਨੇ ਸਾਨੂੰ ਬਹੁਤ ਪ੍ਰੇਰਿਤ ਕੀਤਾ, ਤੁਸੀਂ ਇਸ ਦੇ ਹੱਕਦਾਰ ਹੋ।' 

ਇਕ ਹੋਰ ਨੇ ਲਿਖਿਆ, 'ਵਧਾਈਆਂ! ਤੁਸੀਂ ਨੌਜਵਾਨ ਪੀੜ੍ਹੀ ਲਈ ਸੱਚੇ ਪ੍ਰੇਰਨਾ ਸਰੋਤ ਹੋ। ਇਕ ਹੋਰ ਨੇ ਲਿਖਿਆ, 'ਇਸ ਦੇਸ਼ ਨੂੰ ਤੁਹਾਡੇ ਵਰਗੇ ਸਾਫ਼-ਸੁਥਰੇ ਅਤੇ ਇਮਾਨਦਾਰ ਅਫ਼ਸਰਾਂ ਦੀ ਲੋੜ ਹੈ।'

ਵਿਧੂ ਵਿਨੋਦ ਚੋਪੜਾ ਦੀ ਫਿਲਮ '12th Fail' ਮਨੋਜ ਸ਼ਰਮਾ ਦੇ ਸੰਘਰਸ਼ਾਂ ਦੀ ਕਹਾਣੀ ਬਿਆਨ ਕਰਦੀ ਹੈ। ਇਸ ਫਿਲਮ 'ਚ ਵਿਕਰਾਂਤ ਮੈਸੀ ਨੇ ਮੁੱਖ ਭੂਮਿਕਾ ਨਿਭਾਈ ਹੈ। ਫਿਲਮ ਨੂੰ ਆਲੋਚਕਾਂ ਅਤੇ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ।

ਇਹ ਵੀ ਪੜ੍ਹੋ: 

Related Post