Ferozepur News : ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਚ 14 ਦਿਨਾਂ ਦੇ ਬੱਚੇ ਦੀ ਮੌਤ, ਪਰਿਵਾਰ ਵੱਲੋਂ ਹੰਗਾਮਾ, ਡਾਕਟਰਾਂ ਤੇ ਲਾਏ ਇਲਜ਼ਾਮ
Ferozepur News : ਪਰਿਵਾਰ ਨੇ ਦੱਸਿਆ ਕੁੱਝ ਦਿਨਾਂ ਤੋਂ ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਕਿ ਬੱਚਾ ਤੁਹਾਡਾ ਠੀਕ ਹੈ, ਪਰ ਲੇਕਿਨ ਇਕਦਮ ਮੌਕੇ 'ਤੇ ਬਾਅਦ ਵਿਚ ਅੱਜ ਜਵਾਬ ਦੇ ਦਿੱਤਾ।
Ferozepur News : ਫਿਰੋਜ਼ਪੁਰ ਵਿੱਚ ਬੱਚਿਆਂ ਦੇ ਇੱਕ ਨਿੱਜੀ ਸੰਧੂ ਹਸਪਤਾਲ ਵਿੱਚ ਇੱਕ ਨੰਨ੍ਹੀ ਜਾਨ 14 ਦਿਨਾਂ ਦੇ ਬੱਚੇ ਦੀ ਮੌਤ ਹੋ ਗਈ ਹੈ, ਜਿਸ ਪਿੱਛੋਂ ਪਰਿਵਾਰਕ ਨੇ ਹਸਪਤਾਲ ਪ੍ਰਬੰਧਕਾਂ 'ਤੇ ਗੰਭੀਰ ਦੋਸ਼ ਲਗਾਏ ਅਤੇ ਆਪਣੇ ਬੱਚੇ ਬਦਲੇ ਬੱਚਾ ਮੰਗਿਆ ਜਾ ਰਿਹਾ ਹੈ। ਉਹਨਾਂ ਦਾ ਕਹਿਣਾ ਹਸਪਤਾਲ ਦੀ ਲਾਪਰਵਾਹੀ ਸਦਕਾ ਬੱਚੇ ਦੀ ਮੌਤ ਹੋ ਗਈ।
ਪਰਿਵਾਰ ਨੇ ਦੱਸਿਆ ਕੁੱਝ ਦਿਨਾਂ ਤੋਂ ਹਸਪਤਾਲ ਦੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਹਨੇਰੇ ਵਿੱਚ ਰੱਖਿਆ ਗਿਆ ਕਿ ਬੱਚਾ ਤੁਹਾਡਾ ਠੀਕ ਹੈ, ਪਰ ਲੇਕਿਨ ਇਕਦਮ ਮੌਕੇ 'ਤੇ ਬਾਅਦ ਵਿਚ ਅੱਜ ਜਵਾਬ ਦੇ ਦਿੱਤਾ। ਪਰਿਵਾਰ ਨੇ ਕਿਹਾ ਕਿ ਸਾਡੀ ਮੰਗ ਇਹ ਹੈ ਹਸਪਤਾਲ ਡਾਕਟਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ।
ਪੀੜਤ ਪਰਿਵਾਰ ਨੇ ਕਿਹਾ ਕਿ ਸਾਡਾ ਬੱਚਾ 1 ਮਈ ਤੋਂ ਹਸਪਤਾਲ 'ਚ ਦਾਖਲ ਸੀ ਅਤੇ ਅਸੀਂ ਦਿਨ ਵਿੱਚ ਦੋ ਵਾਰ ਬੱਚੇ ਦਾ ਪਤਾ ਵੀ ਲੈਂਦੇ ਸੀ। ਅਖੀਰ ਰਾਤ ਨੂੰ ਉਨ੍ਹਾਂ ਨੂੰ ਕਿਹਾ ਕਿ ਬੱਚੇ ਦੀ ਕਿਡਨੀ ਖਰਾਬ ਅਤੇ ਪਿਸ਼ਾਬ ਨਹੀਂ ਆ ਰਿਹਾ। ਉਨ੍ਹਾਂ ਇਲਜ਼ਾਮ ਲਾਇਆ ਕਿ 14 ਦਿਨਾਂ ਤੱਕ ਹਸਪਤਾਲ ਨੇ ਕਿਡਨੀ ਖਰਾਬ ਹੋਣ ਬਾਰੇ ਕੁੱਝ ਵੀ ਨਹੀਂ ਦੱਸਿਆ। ਪਰਿਵਾਰ ਨੇ ਕਿਹਾ ਕਿ ਬੱਚਾ ਬਿਲਕੁਲ ਠੀਕ ਸੀ ਅਤੇ 6 ਮਹੀਨੇ ਬਾਅਦ ਕਰਵਾਏ ਗਏ ਸਕੈਨ ਵਿੱਚ ਵੀ ਉਹ ਬਿਲਕੁਲ ਤੰਦਰੁਸਤ ਆਇਆ ਸੀ, ਸਿਰਫ਼ ਮਾਂ ਦੇ ਢਿੱਡ 'ਚ ਆਕਸੀਜਨ ਘੱਟ ਮਿਲਣ ਦੀ ਪ੍ਰੇਸ਼ਾਨੀ ਹੋਈ ਸੀ।
ਹਸਪਤਾਲ ਪ੍ਰਬੰਧਕਾਂ ਨੇ ਦੋਸ਼ ਨਕਾਰੇ, ਕਿਹਾ - ਬੱਚਾ ਪਹਿਲਾਂ ਹੀ ਵੈਂਟੀਲੇਟਰ 'ਤੇ ਸੀ
ਦੂਜੇ ਪਾਸੇ, ਬੱਚੇ ਦੀ ਮੌਤ ਨੂੰ ਲੈ ਕੇ ਪੀੜਤ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ 'ਤੇ ਹਸਪਤਾਲ ਦੇ ਮੁੱਖ ਡਾਕਟਰ ਨੇ ਲਾਏ ਗਏ ਸਾਰੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ। ਉਨਨ੍ਹਾਂ ਕਿਹਾ ਕਿ ਸਾਡੀ ਇਸ ਵਿੱਚ ਕੋਈ ਵੀ ਲਾਪਰਵਾਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਬੱਚਾ ਪਹਿਲੇ ਦਿਨ ਤੋਂ ਹੀ ਵੈਂਟੀਲੇਟਰ 'ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਨਾਲ ਜੂਝ ਰਿਹਾ ਸੀ, ਜਿਸ ਬਾਰੇ ਪਰਿਵਾਰ ਵੀ ਜਾਣਦਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਚਾਹੁੰਦਾ ਹੈ ਤਾਂ ਉਹ ਮੈਡੀਕਲ ਰਿਪੋਰਟ ਬਣਵਾ ਲਵੇ। ਬੱਚੇ ਦਾ ਪੋਸਟਮਾਰਟਮ ਕਰਵਾਇਆ ਜਾ ਸਕਦਾ ਹੈ, ਜੇਕਰ ਹਸਪਤਾਲ ਦੀ ਕੋਈ ਗਲਤੀ ਨਿਕਲਦੀ ਹੈ ਤਾਂ ਅਸੀਂ ਸਜ਼ਾ ਭੁਗਤਣ ਲਈ ਤਿਆਰ ਹਾਂ।
ਪੀੜਤ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਮੌਕੇ ਤੇ ਪਹੁੰਚੀ ਪੁਲਿਸ ਪੀੜਿਤ ਪਰਿਵਾਰ ਦੇ ਬਿਆਨ ਦਰਜ ਕਰ ਰਹੀ ਹੈ। ਉਹਨਾਂ ਦਾ ਕਹਿਣਾ ਅਗਰ ਕੋਈ ਕਸੂਰਵਾਰ ਹੋਇਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।