Fri, May 15, 2026
Whatsapp

Vigilance Office ਭ੍ਰਿਸ਼ਟਾਚਾਰ ਕੇਸ : ਅਦਾਲਤ ਨੇ ਵਿਚੋਲੀਏ ਪਿਓ-ਪੁੱਤ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ, ਮੁਲਜ਼ਮਾਂ ਨੇ ਖੁਦ ਨੂੰ ਦੱਸਿਆ ਬੇਕਸੂਰ

Vigilance Office Corruption Case : ਪੰਜਾਬ ਵਿਜੀਲੈਂਸ ਦਫਤਰ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਚੋਲੀਏ ਪਿਓ-ਪੁੱਤਰ ਨੂੰ ਸੀਬੀਆਈ ਨੇ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਦੋਵਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

Reported by:  PTC News Desk  Edited by:  KRISHAN KUMAR SHARMA -- May 15th 2026 04:08 PM -- Updated: May 15th 2026 04:37 PM
Vigilance Office ਭ੍ਰਿਸ਼ਟਾਚਾਰ ਕੇਸ : ਅਦਾਲਤ ਨੇ ਵਿਚੋਲੀਏ ਪਿਓ-ਪੁੱਤ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ, ਮੁਲਜ਼ਮਾਂ ਨੇ ਖੁਦ ਨੂੰ ਦੱਸਿਆ ਬੇਕਸੂਰ

Vigilance Office ਭ੍ਰਿਸ਼ਟਾਚਾਰ ਕੇਸ : ਅਦਾਲਤ ਨੇ ਵਿਚੋਲੀਏ ਪਿਓ-ਪੁੱਤ ਨੂੰ ਨਿਆਂਇਕ ਹਿਰਾਸਤ 'ਚ ਭੇਜਿਆ, ਮੁਲਜ਼ਮਾਂ ਨੇ ਖੁਦ ਨੂੰ ਦੱਸਿਆ ਬੇਕਸੂਰ

Vigilance Office Corruption Case : ਪੰਜਾਬ ਵਿਜੀਲੈਂਸ ਦਫਤਰ ਵਿੱਚ ਭ੍ਰਿਸ਼ਟਾਚਾਰ ਦੇ ਮਾਮਲੇ (Vigilance Bribery Case) ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਚੋਲੀਏ ਪਿਓ-ਪੁੱਤਰ ਨੂੰ ਸੀਬੀਆਈ ਨੇ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਦੋਵਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਜਾਣਕਾਰੀ ਅਨੁਸਾਰ, ਸੀਬੀਆਈ (CBI) ਨੇ ਅੱਜ ਦੋਵਾਂ ਪਿਓ-ਪੁੱਤ ਰਾਘਵ ਗੋਇਲ ਤੇ ਵਿਕਾਸ ਗੋਇਲ ਨੂੰ ਤਿੰਨ ਦਿਨ ਦੇ ਰਿਮਾਂਡ ਤੋਂ ਬਾਅਦ ਚੰਡੀਗੜ੍ਹ (Chandigarh Court) ਦੀ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਸੀ।


ਅਸੀਂ ਬੇਕਸੂਰ ਹਾਂ : ਰਾਘਵ ਗੋਇਲ

ਸ਼ੁੱਕਰਵਾਰ ਨੂੰ ਨਿਆਂਇਕ ਹਿਰਾਸਤ 'ਚ ਭੇਜੇ ਜਾਣ ਤੋਂ ਬਾਅਦ ਮੁਲਜ਼ਮਾਂ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਖੁਦ ਨੂੰ ਬੇਕਸੂਰ ਦੱਸਿਆ। ਦੋਵਾਂ ਪਿਓ-ਪੁੱਤ ਨੇ ਕਿਹਾ ਕਿ ਉਨ੍ਹਾਂ ਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਡੀਜੀਪੀ ਵਿਜੀਲੈਂਸ ਨੂੰ ਨਹੀਂ ਜਾਣਦੇ ਹਨ। ਤੁਸੀ ਵੀਡੀਓ ਵਿੱਚ ਵੀ ਵੇਖ ਸਕਦੇ ਹੋ...

ਸੀਬੀਆਈ ਨੇ 12 ਮਈ ਨੂੰ ਕੀਤਾ ਸੀ ਵਿਜੀਲੈਂਸ ਦਫਤਰ 'ਚ ਭ੍ਰਿਸ਼ਟਾਚਾਰ ਦਾ ਖੁਲਾਸਾ

ਦੱਸ ਦਈਏ ਕਿ ਸੀਬੀਆਈ ਨੇ 12 ਮਈ ਨੂੰ ਪੰਜਾਬ ਵਿਜੀਲੈਂਸ ਦਫਤਰ 'ਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਦਾ ਪਰਦਾਫਾਸ਼ ਕੀਤਾ ਸੀ, ਜਿਸ ਦੌਰਾਨ ਜਾਂਚ ਏਜੰਸੀ ਅਨੁਸਾਰ, 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਵਿਚੋਲੀਏ ਪਿਓ-ਪੁੱਤ ਤੇ ਇੱਕ ਵਿਅਕਤੀ ਅੰਕਿਤ ਵਧਵਾ ਦੱਸਿਆ ਗਿਆ ਸੀ। ਇਸਤੋਂ ਇਲਾਵਾ ਮਾਮਲੇ 'ਚ ਸੀਨੀਅਰ ਵਿਜੀਲੈਂਸ ਅਧਿਕਾਰੀ ਦਾ ਰੀਡਰ ਓਪੀ ਰਾਣਾ ਫਰਾਰ ਦੱਸਿਆ ਗਿਆ ਸੀ।

ਸੀਬੀਆਈ ਅਨੁਸਾਰ, ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਮੁਲਜ਼ਮ, ਜਿਸਦੀ ਪਛਾਣ ਵਿਕਾਸ ਉਰਫ਼ ਵਿੱਕੀ ਗੋਇਲ ਅਤੇ ਉਸਦੇ ਪੁੱਤਰ ਰਾਘਵ ਗੋਇਲ ਵਜੋਂ ਹੋਈ ਹੈ, ਨੇ ਡਾਇਰੈਕਟਰ ਜਨਰਲ (ਵਿਜੀਲੈਂਸ), ਪੰਜਾਬ ਦੇ ਦਫ਼ਤਰ ਵਿੱਚ ਉਸਦੇ ਵਿਰੁੱਧ ਲੰਬਿਤ ਸ਼ਿਕਾਇਤ ਨੂੰ ਬੰਦ ਕਰਵਾਉਣ ਲਈ 20 ਲੱਖ ਰੁਪਏ ਦੀ ਗੈਰ-ਕਾਨੂੰਨੀ ਰਿਸ਼ਵਤ ਦੀ ਮੰਗ ਕੀਤੀ ਸੀ।

ਇਸ ਮਾਮਲੇ ਵਿੱਚ ਸੀਬੀਆਈ ਨੇ ਦੋਵਾਂ ਪਿਓ-ਪੁੱਤ ਨੂੰ ਅਦਾਲਤ 'ਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਸੀ, ਜਿਸ ਤੋਂ ਬਾਅਦ ਹੁਣ ਦੋਵਾਂ ਨੂੰ ਜੇਲ੍ਹ ਵਿੱਚ ਭੇਜਿਆ ਜਾਵੇਗਾ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK