Australia ਤੋਂ ਡਿਪੋਰਟ ਕੀਤੇ ਗਏ 15 ਭਾਰਤੀ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ; ਪੰਜਾਬ ਸਰਕਾਰ ਦੀ ਟੀਮ ਨੇ ਕੀਤਾ ਰਿਸੀਵ

ਦੱਸ ਦਈਏ ਕਿ ਜਸਵੰਤ ਸਿੰਘ, ਅੰਗਰੇਜ ਸਿੰਘ, ਸਤਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਸਿੱਧੂ, ਜਗਜੀਤ ਸਿੰਘ ਸਿੱਧੂ, ਜਸਪ੍ਰੀਤ ਸਿੰਘ, ਨਿਰਮਲ ਸਿੰਘ, ਗਗਨਦੀਪ ਸਿੰਘ, ਸ਼ਰੂਤੀ ਸ਼ਰਮਾ, ਰਣਜੀਤ ਸਿੰਘ ਹਰਪ੍ਰੀਤ ਸਿੰਘ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਡਿਪੋਰਟ ਕੀਤਾ ਗਿਆ ਹੈ।

By  Aarti April 30th 2026 10:12 AM -- Updated: April 30th 2026 10:24 AM

ਆਸਟ੍ਰੇਲੀਆ ਤੋਂ 15 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਹੈ। ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ’ਤੇ 15 ਭਾਰਤੀ ਪਹੁੰਚੇ, ਦੱਸ ਦਈਏ ਕਿ ਇਨ੍ਹਾਂ 15 ਲੋਕਾਂ ’ਚ 11 ਨੌਜਵਾਨ ਪੰਜਾਬ ਤੋਂ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਰਿਸੀਵ ਕੀਤਾ ਗਿਆ।

ਡਿਪੋਰਟ ਹੋਏ ਪੰਜਾਬੀਆਂ ਦਾ ਨਾਂ 

ਦੱਸ ਦਈਏ ਕਿ ਜਸਵੰਤ ਸਿੰਘ, ਅੰਗਰੇਜ ਸਿੰਘ, ਸਤਿੰਦਰਜੀਤ ਸਿੰਘ, ਹਰਪ੍ਰੀਤ ਸਿੰਘ ਸਿੱਧੂ, ਜਗਜੀਤ ਸਿੰਘ ਸਿੱਧੂ, ਜਸਪ੍ਰੀਤ ਸਿੰਘ, ਨਿਰਮਲ ਸਿੰਘ, ਗਗਨਦੀਪ ਸਿੰਘ, ਸ਼ਰੂਤੀ ਸ਼ਰਮਾ, ਰਣਜੀਤ ਸਿੰਘ ਹਰਪ੍ਰੀਤ ਸਿੰਘ ਨੂੰ ਆਸਟ੍ਰੇਲੀਆ ਸਰਕਾਰ ਵੱਲੋਂ ਡਿਪੋਰਟ ਕੀਤਾ ਗਿਆ ਹੈ। 

ਸੀਐੱਮ ਮਾਨ ਨੇ ਦਿੱਤੀ ਸੀ ਜਾਣਕਾਰੀ 

ਦੱਸ ਦਈਏ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਆਸਟ੍ਰੇਲੀਆ ਤੋਂ ਆਉਣ ਵਾਲੇ 15 ਭਾਰਤੀਆਂ ’ਚੋਂ 11 ਪੰਜਾਬੀ ਨੌਜਵਾਨ ਹਨ, ਜਿਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਲ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਪ੍ਰਾਪਤ ਸੂਚੀ ਵਿੱਚ ਸਿਰਫ਼ ਗ੍ਰਹਿ ਰਾਜ ਪੰਜਾਬ ਲਿਖਿਆ ਗਿਆ ਹੈ। ਕੁੱਲ 15 ਲੋਕਾਂ ਦੀ ਸੂਚੀ ਹੈ, ਜਿਸ ਵਿੱਚ 2 ਤੇਲੰਗਾਨਾ ਤੋਂ, 1 ਹਰਿਆਣਾ ਤੋਂ ਅਤੇ 1 ਉੱਤਰਾਖੰਡ ਤੋਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਤੋਂ ਟਰੰਪ ਨੇ ਜਹਾਜ਼ ਭੇਜਿਆ ਸੀ, ਉਦੋਂ ਤੋਂ ਅਮਰੀਕਾ ਤੋਂ ਡਿਪੋਰਟੇਸ਼ਨ ਸ਼ੁਰੂ ਹੋਈ ਸੀ, ਅਸੀਂ ਆਪਣੇ ਵੱਲੋਂ ਉਨ੍ਹਾਂ ਦੇ ਪੁਨਰਵਾਸ ਵਿੱਚ ਲੱਗੇ ਹੋਏ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਜੋ ਲੋਕ ਆ ਰਹੇ ਹਨ, ਉਨ੍ਹਾਂ ਨੇ ਡਿਪੋਰਟੇਸ਼ਨ ਦਾ ਦਰਦ ਝੱਲਿਆ ਹੈ।

ਇਹ ਵੀ ਪੜ੍ਹੋ  : Bathinda ਦੇ ਰਾਮਪੁਰਾ ਫੂਲ ਦੇ ਭਗਤਾ ਭਾਈ ’ਚ ਵਾਪਰਿਆ ਭਿਆਨਕ ਹਾਦਸਾ; ਕੋਲਡ ਸਟੋਰ ਦੀ ਡਿੱਗੀ ਇਮਾਰਤ, 1 ਦੀ ਮੌਤ

Related Post