Thu, Oct 29, 2026
Whatsapp

ਮੋਹਣਜੀਤ ਸ਼ੇਰੋਂ ਤੇ ਲੱਖਾ ਸਿਧਾਣਾ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

Punjab News: ਮਾਨਸਾ 'ਚ ਮ੍ਰਿਤਕ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਨੂੰ ਧਰਨਾ ਸਥਾਨ 'ਤੇ ਲਿਜਾਣ ਨੂੰ ਲੈ ਕੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਦੇ ਮਾਮਲੇ ਵਿੱਚ ਅਦਾਲਤ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ।

Reported by:  PTC News Desk  Edited by:  Amritpal Singh -- October 29th 2026 07:07 PM
ਮੋਹਣਜੀਤ ਸ਼ੇਰੋਂ ਤੇ ਲੱਖਾ ਸਿਧਾਣਾ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

ਮੋਹਣਜੀਤ ਸ਼ੇਰੋਂ ਤੇ ਲੱਖਾ ਸਿਧਾਣਾ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ

Punjab News: ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲੱਗੇ ਧਰਨੇ ਨੇੜਿਓ ਪੁਲਿਸ ਵੱਲੋਂ ਹਿਰਾਸਤ ਵਿੱਚ ਲਏ ਵਾਰਿਸ ਪੰਜਾਬ ਦੇ ਆਗੂ ਲੱਖਾ ਸਿਧਾਣਾ ਅਤੇ ਮੋਹਣਜੀਤ ਸ਼ੇਰੋਂ ਨੂੰ ਅਦਾਲਤ ਨੇ ਅੱਜ ਚਾਰ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ।


ਜਾਣਕਾਰੀ ਅਨੁਸਾਰ ਦੋਵਾਂ ਨੂੰ ਮਾਨਸਾ ਵਿਚ ਡਿਊਟੀ ਮੈਜਿਸਟਰੇਟ ਅੰਕਿਤ ਐਰੀ ਦੀ ਕੋਠੀ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ ਕੀਤਾ ਗਿਆ, ਜਿਨ੍ਹਾਂ ਦਾ ਥਾਣਾ ਸਿਟੀ-2 ਮਾਨਸਾ ਦੀ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੀ ਪੁਸ਼ਟੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਵੱਲੋਂ ਕੀਤੀ ਗਈ ਹੈ।

ਜਾਣਕਾਰੀ ਅਨੁਸਾਰ ਇੱਥੇ ਦੋ ਦਿਨ ਪਹਿਲਾਂ ਡੀ ਸੀ ਦੀ ਰਿਹਾਇਸ਼ ਸਾਹਮਣੇ ਲੱਖਾ ਸਿਧਾਣਾ ਨੂੰ ਪੁਲਿਸ ਨੇ ਜਬਰੀ ਚੁੱਕ ਲਿਆ ਸੀ। ਕੁਝ ਨੌਜਵਾਨਾਂ ਨੇ ਭਾਵੇਂ ਉਸ ਦੀ ਮਦਦ ਕਰਨੀ ਚਾਹੀ, ਪਰ ਸਿਵਲ ਵਰਦੀ ’ਚ ਪੁੱਜੀ ਪੁਲਿਸ ਨੇ ਉਸ ਨੂੰ ਧੂਹ ਕੇ ਗੱਡੀ ਵਿੱਚ ਸੁੱਟ ਲਿਆ ਜਦਕਿ ਹੋਰ ਨੌਜਵਾਨਾਂ ਨੂੰ ਪੁਲੀਸ ਧੱਕੇ ਨਾਲ ਗੱਡੀਆਂ ਵਿੱਚ ਲੈ ਗਈ। ਦੂਜੇ ਪਾਸੇ, ਲੱਖਾ ਸਿਧਾਣਾ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਫ਼ੌਜੀ ਨੇ ਪੰਜਾਬ ਦੇ ਲੋਕਾਂ ਨੂੰ ਤੁਰੰਤ ਧਰਨੇ ਵਿੱਚ ਪੁੱਜਣ ਦੀ ਅਪੀਲ ਕੀਤੀ ਸੀ।

ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਪੁਲਿਸ ਵੱਲੋਂ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਅਰਵਿੰਦਰ ਕੌਰ, ਸੁਰਜੀਤ ਸਿੰਘ ਭੰਮੇ ਕਲਾਂ, ਨਸ਼ੇ ਦੀ ਓਵਰਡੋਜ਼ ਕਾਰਨ ਮਾਰੇ ਗਏ ਦਲਜੀਤ ਸਿੰਘ ਦੇ ਭਰਾ ਗੁਰਜੀਤ ਸਿੰਘ, ਮੱਘਰ ਸਿੰਘ ਅਤਲਾ ਕਲਾਂ, ਸਤਿਨਾਮ ਸਿੰਘ ਝੁਨੀਰ, ਗੁਰਤੇਜ ਸਿੰਘ ਝੁਨੀਰ, ਪ੍ਰਭਜੋਤ ਸਿੰਘ ਖਾਰਾ, ਗੁਰਮੀਤ ਸਿੰਘ ਭੰਮੇ ਕਲਾਂ, ਗੁਰਕੀਰਤਨ ਸਿੰਘ ਕੋਟਧਰਮੂ, ਮੱਖਣ ਸਿੰਘ ਭੰਮੇ ਕਲਾਂ, ਗੁਰਵਿੰਦਰ ਸਿੰਘ ਭੰਮੇ ਕਲਾਂ, ਸਤਿਨਾਮ ਸਿੰਘ ਤਿਲੋਕੇਵਾਲਾ ਸਿਰਸਾ, ਅਕਾਲੀ ਦਲ ਵਾਰਿਸ ਪੰਜਾਬ ਦੇ ਅਵਤਾਰ ਸਿੰਘ ਜਵਾਹਰਕੇ, ਜਗਮੀਤ ਸਿੰਘ ਭੰਮੇ ਕਲਾਂ, ਗੁਰਜੀਤ ਸਿੰਘ ਤਿਲੋਕੇਵਾਲਾ ਸਿਰਸਾ, ਮ੍ਰਿਤਕ ਦੇ ਪਿਤਾ ਡਾਕਟਰ ਜਰਨੈਲ ਸਿੰਘ, ਜਥੇਦਾਰ ਤੇਗ ਸਿੰਘ ਭੰਮੇ ਕਲਾਂ, ਮੋਹਨਜੀਤ ਸਿੰਘ ਸ਼ੇਰੋਂ ਸੁਨਾਮ ਅਤੇ ਪਰਮਵੀਰ ਸਿੰਘ ਢਬਾਈ ਕਪੂਰਥਲਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ।


ਪੁਲਿਸ ਨੇ ਇਹ ਕਾਰਵਾਈ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਮੌਤ ਮਗਰੋਂ ਪੈਦਾ ਹੋਏ ਤਣਾਅਪੂਰਨ ਮਾਹੌਲ ਦੌਰਾਨ ਕੀਤੀ ਹੈ ਜਦੋਂਕਿ ਪਰਵਿੰਦਰ ਲਈ ਇਨਸਾਫ਼ ਵਾਸਤੇ ਚੱਲ ਰਿਹਾ ਮੋਰਚਾ ਕਾਇਮ ਹੈ।


- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK