168 DPE ਉਮੀਦਵਾਰਾਂ ਦੀ ਸਰਕਾਰ ਨੂੰ ਚਿਤਾਵਨੀ; 'ਆਪਣੇ 'ਤੇ ਪੈਟਰੋਲ ਛਿੜਕ ਕਰਾਂਗੇ ਪ੍ਰਦਰਸ਼ਨ'

168 DPE ਯੂਨੀਅਨ ਦਾ ਕਹਿਣਾ ਕਿ ਜੇਕਰ 25 ਜਨਵਰੀ ਤੱਕ ਸਾਡੀਆਂ ਸਿਲੈਕਸ਼ਨ ਲਿਸਟਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਤਾਂ 26 ਜਨਵਰੀ ਨੂੰ ਅਸੀਂ ਫਿਰੋਜ਼ਪੁਰ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਹਾਜ਼ਰੀ 'ਚ ਆਪਣੇ ਉੱਤੇ ਪੈਟਰੋਲ ਛਿੜਕ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਕੀਤੀ ਮਿਹਨਤ ਤੇ ਹੱਕਾਂ ਉੱਤੇ ਡਾਕਾ ਪੈਣ ਤੋਂ ਰੋਕਣ ਲਈ ਆਪਣੀ ਜਾਨ ਵੀ ਦਾਅ 'ਤੇ ਲਾਉਣ ਨੂੰ ਤਿਆਰ ਹਾਂ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਕਿਸੇ ਵੀ ਉਮੀਦਵਾਰ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰ ਖੁਦ ਸਰਕਾਰ ਦੀ ਹੋਵੇਗੀ।

By  Jasmeet Singh January 14th 2023 04:22 PM

ਮੁਹਾਲੀ (ਸੋਹਾਣਾ), 14 ਜਨਵਰੀ (ਅੰਕੁਸ਼ ਮਹਾਜਨ): ਮਾਸਟਰ ਕੇਡਰ ਦੀਆਂ 4161 ਵਿਚੋਂ 168 ਡੀ.ਪੀ.ਈ ਪੋਸਟਾਂ ਲਈ ਉਮੀਦਵਾਰਾਂ ਦਾ ਸੰਘਰਸ਼ ਸੱਤਵੇਂ ਦਿਨ ਵੀ ਜਾਰੀ ਹੈ। ਬੀਤੀਆਂ ਦੋ ਰਾਤਾਂ ਤੋਂ ਲਗਾਤਾਰ ਤੇਜ਼ ਬਾਰਿਸ਼ ਤੇ ਠੰਡ ਦੇ ਬਾਵਜੂਦ ਵੀ ਇਹ ਸੰਘਰਸ਼ ਚੱਲੀ ਜਾ ਰਿਹਾ ਹੈ। 10 ਜਨਵਰੀ ਨੂੰ ਸਿੱਖਿਆ ਮੰਤਰੀ ਦੇ ਓ.ਐੱਸ.ਡੀ ਨਾਲ ਮੀਟਿੰਗ ਕੀਤੀ ਗਈ ਤੇ ਜਿਸ ਦਾ ਨਤੀਜਾ ਬੇਸਿੱਟਾ ਨਿਕਲਿਆ ਤੇ ਹੁਣ ਅੱਕ ਕੇ ਸਾਰੇ ਉਮੀਦਵਾਰਾਂ ਵੱਲੋਂ ਸਟੇਟ ਰੋਡ ਜਾਮ ਕਰ ਦਿੱਤਾ ਗਿਆ।

ਜਿਸ ਤੋਂ ਬਾਅਦ ਡੀ.ਐੱਸ.ਪੀ ਮੋਹਾਲੀ ਵੱਲੋਂ ਸਿੱਖਿਆ ਮੰਤਰੀ ਨਾਲ ਰਾਬਤਾ ਕਾਇਮ ਕੀਤੀ ਗਈ ਤੇ ਉਨ੍ਹਾਂ ਦੀ ਮੰਗ ਨੂੰ ਜਾਇਜ਼ ਦੱਸਦੇ ਹੋਏ ਜਲਦ ਹੱਲ ਕਰਨ ਲਈ ਕਿਹਾ ਗਿਆ। ਇਸਤੋਂ ਬਾਅਦ ਧਰਨੇ ਨੂੰ ਸੜਕ ਤੋਂ ਪਿੱਛੇ ਹਟਾ ਦੁਬਾਰਾ ਟੈਂਕੀ ਕੋਲ ਕਰ ਦਿੱਤਾ ਗਿਆ, ਜਿਸ ਨਾਲ ਸੜਕ 'ਤੇ ਆਵਾਜਾਈ ਮੁੜ ਬਹਾਲ ਹੋ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ ਉਮੀਦਵਾਰਾਂ ਵੱਲੋਂ ਅਪਣੇ ਹੱਕਾ ਦੀ ਰਾਖੀ ਲਈ ਧਰਨਾ ਅਣਮਿੱਥੇ ਸਮੇਂ ਲਈ ਗੁ. ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਨੇੜੇ ਟੈਂਕੀ ਕੋਲ ਚੱਲ ਰਿਹਾ ਹੈ। ਇਸ ਸਬੰਧ ਵਿੱਚ  ਮਿਤੀ 11-01-2023 ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ 168 DPE ਦੇ ਆਗੂਆਂ ਦੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਮੀਟਿੰਗ ਹੋਈ, ਜਿਸ ਵਿੱਚ 15 ਦਿਨਾਂ ਦੇ ਅੰਦਰ ਇਸ ਮਸਲੇ ਦਾ ਹੱਲ ਕਰਨ ਲਈ ਭਰੋਸਾ ਦਵਾਇਆ ਗਿਆ ਸੀ। 

ਇੱਥੇ ਧਿਆਨ ਦੇਣ ਯੋਗ ਗੱਲ ਹੈ ਕਿ ਮੀਟਿੰਗ 'ਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਦਿੱਤੇ ਭਰੋਸੇ ਅਨੁਸਾਰ ਮਸਲੇ ਦਾ ਹੱਲ 15 ਦਿਨਾਂ ਵਿੱਚ ਨਹੀਂ ਹੁੰਦਾ ਜਾਂ ਸਿੱਖਿਆ ਵਿਭਾਗ ਵੱਲੋਂ ਅਯੋਗ ਉਮੀਦਵਾਰਾਂ ਦੀਆਂ ਲਿਸਟਾਂ ਜਾਰੀ ਹੁੰਦੀਆ ਹਨ ਤਾਂ ਟੈਂਕੀ ਉੱਪਰ ਅਤੇ ਪ੍ਰਦਰਸ਼ਨ ਕਰ ਰਹੇ ਉਮੀਦਵਾਰਾਂ ਦਾ ਕਿਸੇ ਵੀ ਤਰ੍ਹਾਂ ਦਾ ਜਾਨੀ ਜਾ ਮਾਲੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਸਿੱਧੀ ਜ਼ਿੰਮੇਵਾਰੀ ਡੀ.ਪੀ.ਆਈ., ਡੀ.ਜੀ.ਐਸ.ਈ.ਆਈ ਅਤੇ ਪੂਰੇ ਭਰਤੀ ਬੋਰਡ ਦੀ ਹੋਵੇਗੀ। 

ਅੱਜ 14 ਜਨਵਰੀ ਨੂੰ 168 DPE ਸਲੈਕਟਡ ਉਮੀਦਵਾਰਾਂ ਦੁਆਰਾ ਆਪਣੇ ਹੱਕਾਂ ਲਈ ਰੋਸ਼ ਮੁਜ਼ਾਹਰੇ ਦੌਰਾਨ ਸਵੇਰੇ ਕਸਰਤਾਂ ਅਤੇ ਫਿਜ਼ੀਕਲ ਐਕਟੀਵਿਟੀ ਕਰਕੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁਚਾਉਣ ਲਈ ਰੋਸ਼ ਪ੍ਰਗਟ ਕੀਤਾ ਗਿਆ। ਜਿੱਥੇ ਸਰੀਰਕ ਸਿੱਖਿਆ ਅਧਿਆਪਕਾਂ ਨੇ ਆਪਣੇ ਨਿਯੁਕਤੀ ਪੱਤਰ ਲੈ ਕੇ ਸਕੂਲਾਂ ਵਿੱਚ ਬੱਚਿਆਂ ਨੂੰ ਖੇਡਾਂ ਅਤੇ ਫਿਜ਼ੀਕਲ ਐਕਟੀਵਿਟੀ ਨਾਲ ਜੋੜਨਾ ਸੀ, ਉਥੇ ਹੀ ਅਧਿਆਪਕ ਸੜਕਾਂ ਉੱਤੇ ਹੀ ਧਰਨੇ ਦੌਰਾਨ ਸਰੀਰਕ ਕਸਰਤਾਂ ਅਤੇ ਫਿਜ਼ੀਕਲ ਐਕਟੀਵਿਟੀ ਕਰਕੇ ਸਰਕਾਰ ਅੱਗੇ ਰੋਸ਼ ਜ਼ਾਹਰ ਕਰਦੇ ਨਜ਼ਰ ਆਏ। 

ਇਸ ਦੇ ਨਾਲ ਹੀ 168 DPE ਯੂਨੀਅਨ ਦਾ ਕਹਿਣਾ ਕਿ ਜੇਕਰ 25 ਜਨਵਰੀ ਤੱਕ ਸਾਡੀਆਂ ਸਿਲੈਕਸ਼ਨ ਲਿਸਟਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਤਾਂ 26 ਜਨਵਰੀ ਨੂੰ ਅਸੀਂ ਫਿਰੋਜ਼ਪੁਰ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਹਾਜ਼ਰੀ 'ਚ ਆਪਣੇ ਉੱਤੇ ਪੈਟਰੋਲ ਛਿੜਕ ਪ੍ਰਦਰਸ਼ਨ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਆਪਣੀ ਕੀਤੀ ਮਿਹਨਤ ਤੇ ਹੱਕਾਂ ਉੱਤੇ ਡਾਕਾ ਪੈਣ ਤੋਂ ਰੋਕਣ ਲਈ ਆਪਣੀ ਜਾਨ ਵੀ ਦਾਅ 'ਤੇ ਲਾਉਣ ਨੂੰ ਤਿਆਰ ਹਾਂ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਕਿਸੇ ਵੀ ਉਮੀਦਵਾਰ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰ ਖੁਦ ਸਰਕਾਰ ਦੀ ਹੋਵੇਗੀ।

Related Post