ਅਫ਼ਗਾਨਿਸਤਾਨ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 2 ਪਾਵਨ ਸਰੂਪ ਭਾਰਤ ਲਈ ਰਵਾਨਾ

By  Ravinder Singh January 18th 2023 12:24 PM -- Updated: January 18th 2023 01:01 PM

ਨਵੀਂ ਦਿੱਲੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਯਤਨਾਂ ਸਦਕਾ ਅਫ਼ਗਾਨਿਸਤਾਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ  2 ਪਾਵਨ ਸਰੂਪ Kam ਏਅਰਲਾਈਨਜ਼ ਰਾਹੀਂ ਭਾਰਤ ਲਈ ਰਵਾਨਾ ਹੋਏ। ਇਹ ਪਾਵਨ ਸਰੂਪ ਕਾਬੁਲ ਤੋਂ ਦਿੱਲੀ ਲਿਆਂਦੇ ਜਾਣਗੇ। ਇਹ ਪਾਵਨ ਸਰੂਪ ਲਗਭਗ 11.40 ਵਜੇ ਦਿੱਲੀ ਪੁੱਜਣਗੇ। ਧਾਰਮਿਕ ਮਰਿਆਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨਾਲ ਅਫ਼ਗਾਨ ਸਿੱਖ ਭਾਈਚਾਰੇ ਦੇ ਤਿੰਨ ਮੈਂਬਰ ਨਾਲ ਮੌਜੂਦ ਹਨ। ਅਫ਼ਗਾਨਿਸਤਾਨ ਵਿਚ ਮੌਜੂਦਾ ਸਰਕਾਰ ਵੱਲੋਂ ਲਗਾਈਆਂ ਗਈਆਂ ਰੋਕਾਂ ਕਾਰਨ ਇਨ੍ਹਾਂ ਪਾਵਨ ਸਰੂਪਾਂ ਨੂੰ ਪਿਛਲੇ ਸਾਲ ਸਤੰਬਰ ਵਿਚ ਸ਼ਿਫਟ ਨਹੀਂ ਕੀਤਾ ਜਾ ਸਕਿਆ ਸੀ।


ਕਾਬੁਲ ਵਿਚ ਭਾਈਚਾਰੇ ਤੇ ਅਫ਼ਗਾਨਿਸਤਾਨ ਵਿਚ ਅਧਿਕਾਰੀਆਂ ਵੱਲੋਂ ਇੰਡੀਅਨ ਵਰਲਡ ਫੋਰਮ ਦੇ ਮੁਖੀ ਪੁਨੀਤ ਸਿੰਘ ਚੰਡੋਕ ਵੱਲੋਂ ਲਗਾਤਾਰ ਗੱਲਬਾਤ ਤੋਂ ਬਾਅਦ ਅੱਜ ਕਾਬੁਲ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਵਾਨਾ ਕੀਤਾ ਗਿਆ। ਇਸ ਬੋਰਡ ਵਿਚ ਹਿੰਦੂਸ ਐਂਡ ਸਿੱਖ ਆਫ ਅਫ਼ਗਾਨਿਸਤਾਨ ਦੇ ਜਨਰਲ ਕੌਂਸਲ ਦੇ ਕਨਵੀਨਰ ਮਨਜੀਤ ਸਿੰਘ ਲਾਂਭਾ, ਮਨਮੋਮ ਸਿੰਘ ਸਿੰਘ ਖੁਰਾਣਾ ਤੇ ਰਤਨ ਸਿੰਘ ਸ਼ਾਮਲ ਹਨ। ਇਹ ਤਿੰਨੋਂ ਅਫਗਾਨ ਨਾਗਰਿਕ ਹਨ।

ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ ਤੇ 8ਵੀਂ ਜਮਾਤ ਦੀ ਡੇਟਸ਼ੀਟ 'ਚ ਬਦਲਾਅ, ਜਾਣੋ ਨਵੀਂਆਂ ਤਾਰੀਕਾਂ

ਪਿਛਲੇ ਸਾਲ ਗੁਰਦੁਆਰਾ ਕਰਤੇ ਪਰਵਾਨ ਕਾਬੁਲ ਉਤੇ ਹੋਏ ਹਮਲੇ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਡੀਅਨ ਵਰਲਡ ਫੋਰਮ ਦੇ ਸਾਂਝੇ ਹੰਭਲੇ ਨਾਲ ਭਾਰਤ ਸਰਕਾਰ ਦੀ ਮਦਦ ਨਾਲ 139 ਅਫ਼ਗਾਨ ਹਿੰਦੂਆਂ ਤੇ ਸਿੱਖਾਂ ਨੂੰ ਉਥੋਂ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ।


ਹੁਣ ਲਗਭਗ 20 ਸਥਾਨਕ ਹਿੰਦੂ ਤੇ ਸਿੱਖ ਅਫ਼ਗਾਨਿਸਤਾਨ ਵਿਚ ਹਨ ਤੇ ਉਨ੍ਹਾਂ ਵਿਚ 10 ਨੂੰ ਭਾਰਤ ਸਰਕਾਰ ਵੱਲੋਂ ਈ-ਵੀਜ਼ਾ ਜਾਰੀ ਕੀਤਾ ਜਾਣਾ ਅਜੇ ਬਾਕੀ ਹੈ। ਸਿੱਖ ਜਥੇਬੰਦੀਆਂ ਦੇ ਸੀਨੀਅਰ ਆਗੂ ਦਿੱਲੀ ਹਵਾਈ ਅੱਡੇ ਉਤੇ ਪਾਵਨ ਸਰੂਪਾਂ ਦਾ ਸਵਾਗਤ ਕਰਨਗੇ ਤੇ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ, ਕੇ ਬਲਾਕ ਨਿਊ ਮਹਾਵੀਰ ਨਗਰ ਦਿੱਲੀ ਵਿਖੇ ਸੁਸ਼ੋਭਿਤ ਕੀਤੇ ਜਾਣਗੇ।

Related Post