Samrala : ਸਮਰਾਲਾ ਦੇ ਸਿਵਲ ਹਸਪਤਾਲ ਚ 27 ਸਾਲਾ ਵਿਆਹੁਤਾ ਦੀ ਮੌਤ, ਪਰਿਵਾਰ ਨੇ ਡਾਕਟਰਾਂ ਤੇ ਲਾਪਰਵਾਹੀ ਦੇ ਲਾਏ ਇਲਜ਼ਾਮ
Samrala Civil Hospital : ਮ੍ਰਿਤਕਾ ਦੇ ਪਿਤਾ ਨੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਸਿਰਫ਼ ਖਾਂਸੀ ਦੀ ਸ਼ਿਕਾਇਤ ਸੀ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸਦਾ ਆਪ੍ਰੇਸ਼ਨ (ਸਿਜ਼ੇਰੀਅਨ) ਹੋਇਆ ਸੀ ਅਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਪਿਤਾ ਅਨੁਸਾਰ, ਮੇਰੀ ਬੇਟੀ ਬਿਲਕੁਲ ਠੀਕ ਸੀ।
Samrala News : ਸਮਰਾਲਾ ਦੇ ਸਿਵਲ ਹਸਪਤਾਲ (Civil Hospital Samrala) ਵਿੱਚ ਅੱਜ ਉਸ ਸਮੇਂ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਇੱਕ ਨੌਜਵਾਨ ਮਹਿਲਾ (ਪੂਜਾ) 27 ਸਾਲਾ ਹਾਲ ਵਾਸੀ ਪਿੰਡ ਊਰਨਾ ਪਿਛੋਕੜ ਨੇਪਾਲ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪ੍ਰਸ਼ਾਸਨ ਅਤੇ ਡਾਕਟਰਾਂ 'ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਗਾਉਂਦੇ ਹੋਏ ਹਸਪਤਾਲ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਪਰਿਵਾਰ ਦਾ ਕਹਿਣਾ ਹੈ ਕਿ ਡਾਕਟਰਾਂ ਦੀ ਗ਼ਲਤੀ ਕਾਰਨ ਉਨ੍ਹਾਂ ਦੀ ਧੀ ਦੀ ਜਾਨ ਗਈ ਹੈ।
ਮੇਰੀ ਬੇਟੀ ਬਿਲਕੁਲ ਠੀਕ ਸੀ : ਪਿਤਾ ਨੇ ਰੋਂਦੇ ਹੋਏ ਦੱਸੀ ਸਾਰੀ ਗੱਲ
ਮ੍ਰਿਤਕਾ ਦੇ ਪਿਤਾ ਨੇ ਰੋਂਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਸਿਰਫ਼ ਖਾਂਸੀ ਦੀ ਸ਼ਿਕਾਇਤ ਸੀ। ਉਨ੍ਹਾਂ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਸਦਾ ਆਪ੍ਰੇਸ਼ਨ (ਸਿਜ਼ੇਰੀਅਨ) ਹੋਇਆ ਸੀ ਅਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਪਿਤਾ ਅਨੁਸਾਰ, ਮੇਰੀ ਬੇਟੀ ਬਿਲਕੁਲ ਠੀਕ ਸੀ। ਮੈਂ ਅੱਧਾ ਘੰਟਾ ਪਹਿਲਾਂ ਉਸ ਨਾਲ ਗੱਲ ਕਰਕੇ ਗਿਆ ਸੀ। ਉਸਨੂੰ ਸਿਰਫ਼ ਖਾਂਸੀ ਸੀ, ਪਰ ਡਾਕਟਰਾਂ ਨੇ ਉਸਦਾ ਕੀ ਹਾਲ ਕਰ ਦਿੱਤਾ, ਸਾਨੂੰ ਕੁਝ ਸਮਝ ਨਹੀਂ ਆ ਰਿਹਾ। ਜੇਕਰ ਇਹ ਹਸਪਤਾਲ ਇਲਾਜ ਨਹੀਂ ਕਰ ਸਕਦਾ ਸੀ ਤਾਂ ਸਾਨੂੰ ਪਹਿਲਾਂ ਹੀ ਦੱਸ ਦਿੰਦੇ, ਅਸੀਂ ਉਸਨੂੰ ਕਿਸੇ ਵੱਡੇ ਪ੍ਰਾਈਵੇਟ ਹਸਪਤਾਲ ਲੈ ਜਾਂਦੇ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਹਸਪਤਾਲ ਵਿੱਚ ਸਹੂਲਤਾਂ ਦੀ ਭਾਰੀ ਕਮੀ ਹੈ।
ਮ੍ਰਿਤਕਾ ਦੀ ਇੱਕ ਹੋਰ ਰਿਸ਼ਤੇਦਾਰ ਮਹਿਲਾ ਨੇ ਦੱਸਿਆ ਕਿ ਉਹ ਸਵੇਰੇ ਪੂਜਾ ਨੂੰ ਮਿਲਣ ਆਈ ਸੀ। ਪੂਜਾ ਨੇ ਇਸ਼ਾਰਿਆਂ ਵਿੱਚ ਦੱਸਿਆ ਸੀ ਕਿ ਉਸਨੂੰ ਖਾਂਸੀ ਬਹੁਤ ਜ਼ਿਆਦਾ ਹੋ ਰਹੀ ਹੈ। ਮਹਿਲਾ ਅਨੁਸਾਰ, ਜਦੋਂ ਉਸਦੀ ਹਾਲਤ ਵਿਗੜੀ ਤਾਂ ਹਸਪਤਾਲ ਵਿੱਚ ਕੋਈ ਵੀ ਸੀਨੀਅਰ ਡਾਕਟਰ ਮੌਜੂਦ ਨਹੀਂ ਸੀ। ਸਿਰਫ਼ ਨਰਸਾਂ ਅਤੇ ਸਟਾਫ਼ ਹੀ ਉੱਥੇ ਸੀ। ਜਦੋਂ ਤੱਕ ਡਾਕਟਰ ਆਏ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬਾਅਦ ਵਿੱਚ ਡਾਕਟਰਾਂ ਨੇ ਮੌਤ ਦਾ ਕਾਰਨ 'ਹਾਰਟ ਅਟੈਕ' ਦੱਸਿਆ, ਜਿਸ ਨੂੰ ਪਰਿਵਾਰ ਮੰਨਣ ਲਈ ਤਿਆਰ ਨਹੀਂ ਹੈ।
ਪੀੜਤ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਤੋਂ ਪੂਰੀ ਰਿਪੋਰਟ ਅਤੇ ਸਬੂਤਾਂ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿੰਨਾ ਚਿਰ ਉਨ੍ਹਾਂ ਨੂੰ ਮੌਤ ਦੇ ਅਸਲ ਕਾਰਨਾਂ ਬਾਰੇ ਲਿਖਤੀ ਰਿਪੋਰਟ ਨਹੀਂ ਮਿਲਦੀ ਅਤੇ ਲਾਪਰਵਾਹੀ ਵਰਤਣ ਵਾਲੇ ਸਟਾਫ਼ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ, ਉਹ ਚੈਨ ਨਾਲ ਨਹੀਂ ਬੈਠਣਗੇ।
ਅਸੀਂ ਮਰੀਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ
ਦੂਜੇ ਪਾਸੇ, ਹਸਪਤਾਲ ਦੇ ਡਾਕਟਰ ਗਾਇਨੀ ਸੁਖਵਿੰਦਰ ਕੌਰ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਮਰੀਜ਼ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਸੀ। ਕਰੀਬ 45 ਮਿੰਟ ਸੀਪੀਆਰ ਮਰੀਜ਼ ਨੂੰ ਦਿੱਤਾ ਗਿਆ ਸੀ ਉਹਨਾਂ ਕਿਹਾ ਕਿ ਸੀਪੀਆਰ ਦੇ ਨਾਲ ਹੋਰ ਵੀ ਮੁੱਢਲੀਆਂ ਸਹੂਲਤਾਂ ਮਰੀਜ਼ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਸ਼ਾਂਤ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।