Jalandhar Hospital Death Case : ਮੈਨੇਜਮੈਂਟ ਦੀ ਕਮੀ..., ਜਲੰਧਰ ਹਸਪਤਾਲ ਦੇ SMO ਸਮੇਤ 3 ਡਾਕਟਰ ਮੁਅੱਤਲ, ਇੱਕ ਦੀਆਂ ਸੇਵਾਵਾਂ ਖਤਮ

Jalandhar Hospital Death Case : ਸਰਕਾਰ ਨੇ ਤਿੰਨ ਡਾਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕੀਤਾ ਹੈ, ਜਦਕਿ ਇੱਕ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 3 ਮਰੀਜ਼ਾਂ ਦੀ ਮੌਤ ਹੋਣ ਦੀ ਘਟਨਾ ਮੈਨੇਜਮੈਂਟ ਦੀ ਕਮੀ ਕਾਰਨ ਵਾਪਰੀ ਸੀ।

By  KRISHAN KUMAR SHARMA July 30th 2025 04:03 PM -- Updated: July 30th 2025 04:24 PM

Jalandhar Hospital Death Case : ਜਲੰਧਰ ਸਿਵਲ ਹਸਪਤਾਲ ਵਿੱਚ ਮੌਤਾਂ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਕਾਰਵਾਈ ਕਰਦਿਆਂ ਅਖੀਰ ਐਸਐਮਓ ਸਮੇਤ 4 ਅਧਿਕਾਰੀਆਂ ਖਿਲਾਫ਼ ਕਾਰਵਾਈ ਹੋਈ ਹੈ। ਸਰਕਾਰ ਨੇ ਤਿੰਨ ਡਾਕਟਰਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤੱਲ ਕੀਤਾ ਹੈ, ਜਦਕਿ ਇੱਕ ਦੀਆਂ ਸੇਵਾਵਾਂ ਖਤਮ ਕੀਤੀਆਂ ਗਈਆਂ ਹਨ। ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 3 ਮਰੀਜ਼ਾਂ ਦੀ ਮੌਤ ਹੋਣ ਦੀ ਘਟਨਾ ਮੈਨੇਜਮੈਂਟ ਦੀ ਕਮੀ ਕਾਰਨ ਵਾਪਰੀ ਸੀ।

ਤਿੰਨ ਅਧਿਕਾਰੀਆਂ ਨੂੰ ਮੁਅੱਤਲ, ਜਾਂਚ ਜਾਰੀ

ਸਿਹਤ ਮੰਤਰੀ ਨੇ ਕਿਹਾ - ਮੁੱਢਲੀ ਜਾਂਚ ਵਿੱਚ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਉਨ੍ਹਾਂ ਨੇ ਮੈਡੀਕਲ ਸੁਪਰਡੈਂਟ ਡਾ. ਰਾਜ ਕੁਮਾਰ, ਐਸਐਮਓ ਡਾ. ਸੁਰਜੀਤ ਸਿੰਘ ਅਤੇ ਅਨੱਸਥੀਸੀਆ ਸਪੈਸ਼ਲਿਸਟ ਡਾ. ਸੋਨਾਕਸ਼ੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ।

ਡਾ. ਬਲਬੀਰ ਸਿੰਘ ਨੇ ਕਿਹਾ - ਜੇਕਰ ਤਕਨੀਕੀ ਟੀਮ ਅਤੇ ਡਿਪਟੀ ਡਾਇਰੈਕਟਰ ਦੀ ਰਿਪੋਰਟ ਦੇ ਆਧਾਰ 'ਤੇ ਗਲਤੀ ਸਾਬਤ ਹੁੰਦੀ ਹੈ, ਤਾਂ ਉਨ੍ਹਾਂ ਨੂੰ ਵੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਜੇਕਰ ਤਿੰਨੋਂ ਕੋਈ ਸਪੱਸ਼ਟ ਜਵਾਬ ਨਹੀਂ ਦਿੰਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਲਈ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ। ਮੌਜੂਦਾ ਹਾਊਸ ਸਰਜਨ ਡਾ. ਸ਼ਮਿੰਦਰ ਸਿੰਘ ਨੂੰ ਸਿੱਧੇ ਤੌਰ 'ਤੇ ਬਰਖਾਸਤ ਕਰ ਦਿੱਤਾ ਗਿਆ ਹੈ।

ਮੰਤਰੀ ਬਲਬੀਰ ਸਿੰਘ ਨੇ ਕਿਹਾ- ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਨ੍ਹਾਂ ਤਿੰਨਾਂ ਅਧਿਕਾਰੀਆਂ ਦੀ ਜਾਂਚ ਸਿਰਫ ਉਨ੍ਹਾਂ ਦੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਾਰਨ ਕੀਤੀ ਗਈ ਸੀ। ਇਸੇ ਲਈ ਇਹ ਕਾਰਵਾਈ ਕੀਤੀ ਗਈ ਹੈ।

Related Post