Khanna 3 Girls Missing : ਖੰਨਾ ਚ 3 ਨਾਬਾਲਗ ਕੁੜੀਆਂ ਲਾਪਤਾ, 3 ਦਿਨਾਂ ਤੋਂ ਨਹੀਂ ਕੋਈ ਸੁਰਾਗ਼, ਪੁਲਿਸ ਵੱਲੋਂ ਭਾਲ ਜਾਰੀ

Khanna 3 Girls Missing : ਲਾਪਤਾ ਕੁੜੀਆਂ ਦੀ ਉਮਰ 8, 11 ਅਤੇ 13 ਸਾਲ ਦੱਸੀ ਜਾ ਰਹੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਿਵਾਰ ਨੇ ਦੱਸਿਆ ਕਿ ਘਟਨਾ ਸਮੇਂ ਉਹ ਕੰਮ 'ਤੇ ਗਈਆਂ ਸਨ ਅਤੇ ਜਦੋਂ ਸ਼ਾਮ ਨੂੰ ਵਾਪਸ ਆਈਆਂ ਤਾਂ ਇਲਾਕੇ ਦੀਆਂ ਤਿੰਨੋਂ ਕੁੜੀਆਂ ਘਰੋਂ ਗਾਇਬ ਸਨ।

By  KRISHAN KUMAR SHARMA May 28th 2025 11:27 AM

Girls Missing in Khanna : ਖੰਨਾ ਦੇ ਗਲਵਾੜੀ ਇਲਾਕੇ ਦੀ ਆਹਲੂਵਾਲੀਆ ਕਲੋਨੀ ਤੋਂ ਸ਼ੱਕੀ ਹਾਲਾਤਾਂ 'ਚ ਤਿੰਨ ਨਾਬਾਲਗ ਕੁੜੀਆਂ ਲਾਪਤਾ ਹੋ ਗਈਆਂ ਹਨ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ ਹੈ। ਇਹ ਕੁੜੀਆਂ 25 ਮਈ ਦੀ ਦੁਪਹਿਰ ਨੂੰ ਅਚਾਨਕ ਆਪਣੇ ਘਰਾਂ ਤੋਂ ਗਾਇਬ ਹੋ ਗਈਆਂ ਸਨ ਅਤੇ 3 ਦਿਨ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ। ਲਾਪਤਾ ਕੁੜੀਆਂ ਦੀ ਉਮਰ 8, 11 ਅਤੇ 13 ਸਾਲ ਦੱਸੀ ਜਾ ਰਹੀ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਰਿਵਾਰ ਨੇ ਦੱਸਿਆ ਕਿ ਘਟਨਾ ਸਮੇਂ ਉਹ ਕੰਮ 'ਤੇ ਗਈਆਂ ਸਨ ਅਤੇ ਜਦੋਂ ਸ਼ਾਮ ਨੂੰ ਵਾਪਸ ਆਈਆਂ ਤਾਂ ਇਲਾਕੇ ਦੀਆਂ ਤਿੰਨੋਂ ਕੁੜੀਆਂ ਘਰੋਂ ਗਾਇਬ ਸਨ। ਜਦੋਂ ਕਾਫ਼ੀ ਭਾਲ ਕਰਨ ਤੋਂ ਬਾਅਦ ਵੀ ਕੁੜੀਆਂ ਨਹੀਂ ਮਿਲੀਆਂ ਤਾਂ ਪਰਿਵਾਰ ਨੇ ਤੁਰੰਤ ਸਿਟੀ ਪੁਲਿਸ ਸਟੇਸ਼ਨ-2 ਵਿੱਚ ਸ਼ਿਕਾਇਤ ਦਰਜ ਕਰਵਾਈ।

ਪੁਲਿਸ ਦਾ ਕੀ ਹੈ ਕਹਿਣਾ ?

ਡੀਐਸਪੀ ਅੰਮ੍ਰਿਤਪਾਲ ਸਿੰਘ ਭਾਟੀ ਨੇ ਕਿਹਾ ਕਿ ਪਰਿਵਾਰ ਮੂਲ ਰੂਪ ਵਿੱਚ ਬਾਹਰੀ ਰਾਜਾਂ ਤੋਂ ਹੈ ਅਤੇ ਮਜ਼ਦੂਰੀ ਕਰਕੇ ਰੋਜ਼ੀ-ਰੋਟੀ ਕਮਾਉਂਦਾ ਹੈ। ਇਸ ਵੇਲੇ ਹਰ ਸ਼ੱਕੀ ਗਤੀਵਿਧੀ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕੁੜੀਆਂ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਬਰਾਮਦ ਕੀਤਾ ਜਾ ਸਕੇ।

Related Post