ਪਟਿਆਲਾ ਜੇਲ੍ਹ 'ਚ 400 ਮੁਲਾਜ਼ਮਾਂ ਨੂੰ ਤਲਾਸ਼ੀ ਦੌਰਾਨ 3 ਮੋਬਾਈਲ ਮਿਲੇ

By  Ravinder Singh October 30th 2022 01:17 PM

ਪਟਿਆਲਾ : ਪੰਜਾਬ ਦੀਆਂ ਜੇਲ੍ਹਾਂ ਵਿਚੋਂ ਤਲਾਸ਼ੀ ਦੌਰਾਨ ਰੋਜ਼ਾਨਾ ਹੀ ਕੈਦੀਆਂ ਕੋਲੋਂ ਵੱਡੀ ਗਿਣਤੀ ਵਿਚ ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਸਾਮਾਨ ਬਰਾਮਦ ਹੋ ਰਿਹਾ ਹੈ। ਇਸ ਕੜੀ ਤਹਿਤ ਪਟਿਆਲਾ ਪੁਲਿਸ ਤੇ ਜੇਲ੍ਹ ਦੇ ਸੁਰੱਖਿਆ ਮੁਲਾਜ਼ਮਾਂ ਨੇ ਅੱਜ ਸਾਂਝੇ ਤੌਰ ਉਤੇ ਕੇਂਦਰੀ ਜੇਲ੍ਹ ਪਟਿਆਲਾ ਵਿਖੇ ਤਲਾਸ਼ੀ ਮੁਹਿੰਮ ਚਲਾਈ ਪਰ ਚਾਰ ਸੌ ਮੁਲਾਜ਼ਮਾਂ 'ਤੇ ਆਧਾਰਤ ਚਾਰ ਘੰਟੇ ਚੱਲੀ ਮੁਹਿੰਮ ਦੌਰਾਨ ਸਿਰਫ਼ ਤਿੰਨ ਮੋਬਾਈਲ ਫੋਨ ਹੀ ਹੱਥ ਲੱਗੇ।


ਇਸ ਮੁਹਿੰਮ ਦੀ ਅਗਵਾਈ ਖੁਦ ਐੱਸਐੱਸਪੀ ਦੀਪਕ ਪਾਰੀਕ ਨੇ ਕੀਤੀ, ਜਿਨ੍ਹਾਂ ਦੇ ਨਾਲ ਜੇਲ੍ਹ ਸੁਪਰਡੈਂਟ ਮਨਜੀਤ ਟਿਵਾਣਾ ਸਣੇ ਕਈ ਹੋਰ ਅਧਿਕਾਰੀ ਮੌਜੂਦ ਸਨ। ਸਵੇਰੇ 6 ਤੋਂ 10 ਵਜੇ ਤੱਕ ਚੱਲੀ ਇਸ ਮੁਹਿੰਮ 'ਚ ਸਾਢੇ ਸਾਢੇ ਤਿੰਨ ਸੌ ਦੇ ਕਰੀਬ ਮੁਲਾਜ਼ਮ ਤੇ ਅਧਿਕਾਰੀ ਪਟਿਆਲਾ ਪੁਲਿਸ ਦੇ ਸਨ, ਜਦਕਿ ਬਾਕੀ ਜੇਲ੍ਹ ਦੇ ਸੁਰੱਖਿਆ ਮੁਲਾਜ਼ਮ ਸ਼ਾਮਲ ਰਹੇ।

ਇਸ ਦੌਰਾਨ ਪੁਲਿਸ ਨੇ ਕੈਦੀਆਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਤੇ ਹੋਰ ਪੁੱਛਗਿੱਛ ਵੀ ਕੀਤੀ। ਪੁਲਿਸ ਅਧਿਕਾਰੀਆਂ ਨੇ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ। ਪਟਿਆਲਾ ਜੇਲ੍ਹ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਤੋਂ ਜੇਲ੍ਹ ਮੰਤਰੀ ਨੇ ਵੀ ਤਸੱਲੀ ਪ੍ਰਗਟਾਈ ਹੈ ਕਿਉਂਕ ਇਥੇ ਰਾਸ਼ਟਰਪਤੀ ਪੁਲਿਸ ਮੈਡਲ ਪ੍ਰਾਪਤ ਜੇਲ੍ਹ ਸੁਪਰਡੈਟ ਮਨਜੀਤ ਸਿੰਘ ਟਿਵਾਣਾ ਦੀ ਅਗਵਾਈ ਹੇਠ ਪੁਖ਼ਤਾ ਪ੍ਰਬੰਧ ਕੀਤੇ ਹੋਏ ਹਨ। ਇਸ ਕਾਰਨ ਹੀ ਅੱਜ ਚੈਕਿੰਗ ਦੌਰਾਨ ਕੇਵਲ ਤਿੰਨ ਫੋਨ ਮਿਲੇ ਹਨ।

ਰਿਪੋਰਟ-ਗਗਨਦੀਪ ਆਹੂਜਾ

ਇਹ ਵੀ ਪੜ੍ਹੋ : ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਿਸ ਨੂੰ ਸਵਾਲਾਂ ਦੇ ਕਟਹਿਰੇ 'ਚ ਕੀਤਾ ਖੜ੍ਹਾ

Related Post