Advertisment

ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਿਸ ਨੂੰ ਸਵਾਲਾਂ ਦੇ ਕਟਹਿਰੇ 'ਚ ਕੀਤਾ ਖੜ੍ਹਾ

author-image
Ravinder Singh
Updated On
New Update
ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਪੁਲਿਸ ਨੂੰ ਸਵਾਲਾਂ ਦੇ ਕਟਹਿਰੇ 'ਚ ਕੀਤਾ ਖੜ੍ਹਾ
Advertisment

ਪਟਿਆਲਾ : ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਰੁਪਿੰਦਰ ਕੌਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਨਸਾਫ਼ ਦੀ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਸੰਦੀਪ ਨੰਗਲ ਦੇ ਮਾਮਲੇ ਵਿੱਚ ਮੁਲਜ਼ਮ ਸੁਰਜਨਜੀਤ ਸਿੰਘ ਚੱਠਾ ਸਥਾਨਕ ਸ਼ਹਿਰ ਦੇ ਕਰਤਾਰ ਪੈਲੇਸ 'ਚ ਬੈਠਾ ਹੈ ਅਤੇ ਸੰਦੀਪ ਦਾ ਕੇਸ ਵੀ ਉਥੇ ਹੀ ਚੱਲ ਰਿਹਾ ਹੈ।

Advertismentਰੁਪਿੰਦਰ ਨੇ ਦੱਸਿਆ ਕਿ ਉਸ ਨੇ ਐਸਐਸਪੀ ਨੂੰ ਵਾਇਸ ਮੈਸੇਜ ਵੀ ਭੇਜਿਆ ਸੀ ਅਤੇ ਫੋਨ ਵੀ ਕੀਤਾ। ਰੁਪਿੰਦਰ ਅਨੁਸਾਰ ਜਦੋਂ ਵੀ ਉਹ ਆਪਣੇ ਪਰਿਵਾਰ ਨੂੰ ਮਾਮਲੇ ਬਾਰੇ ਪੁੱਛਦੀ ਸੀ ਤਾਂ ਪਰਿਵਾਰਕ ਮੈਂਬਰ ਕਹਿੰਦੇ ਸਨ ਕਿ ਪੁਲਿਸ ਸੁਰਜਨਜੀਤ ਸਿੰਘ ਚੱਠਾ ਦੀ ਭਾਲ ਕਰ ਰਹੀ ਹੈ। ਇਸ ਲਈ ਅੱਜ ਐਸਐਸਪੀ ਨੂੰ ਫੋਨ ਕਰਕੇ ਕਿਹਾ ਕਿ ਤੁਸੀਂ ਤਿੰਨ ਚਾਰ ਮਿੰਟ ਗੱਡੀ ਚਲਾ ਕੇ ਮੁਲਜ਼ਮਾਂ ਨੂੰ ਫੜ ਸਕਦੇ ਹੋ। ਰੁਪਿੰਦਰ ਨੇ ਕਿਹਾ ਕਿ ਐਸਐਸਪੀ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਸ ਨੂੰ ਸਬੂਤ ਦੇਣ ਲਈ ਕਿਹਾ। ਰੁਪਿੰਦਰ ਨੇ ਕਿਹਾ ਕਿ ਸਬੂਤ ਦੇਖਣਾ ਅਦਾਲਤ ਦਾ ਕੰਮ ਹੈ। ਜੇਕਰ ਬਾਕੀ ਪੁਲਿਸ ਨੇ ਇਸ ਮਾਮਲੇ ਵਿੱਚ ਸੁਰਜਨਜੀਤ ਸਿੰਘ ਦਾ ਨਾਮ ਲਿਆ ਹੈ ਤਾਂ ਉਨ੍ਹਾਂ ਨੇ ਕੋਈ ਆਧਾਰ ਜਾਂ ਸਬੂਤ ਦੇਖ ਕੇ ਹੀ ਅਜਿਹਾ ਕੀਤਾ ਹੈ। ਜੇਕਰ ਉਨ੍ਹਾਂ ਨੂੰ ਬਿਨਾਂ ਕਿਸੇ ਸਬੂਤ ਦੇ ਨਾਮਜ਼ਦ ਕੀਤਾ ਗਿਆ ਹੈ ਤਾਂ ਇਹ ਸਿਰਫ਼ ਤਾਰੀਫ ਖੱਟਣ ਲਈ ਕਾਰਵਾਈ ਕੀਤੀ ਗਈ ਹੈ?

ਰੁਪਿੰਦਰ ਨੇ ਕਿਹਾ ਕਿ ਜੇਕਰ ਪਰਿਵਾਰ ਨੇ ਸਬੂਤ ਵੀ ਇਕੱਠੇ ਕਰਨੇ ਹਨ ਤਾਂ ਪੁਲਿਸ ਦਾ ਕੀ ਕੰਮ ਹੈ। ਉਨ੍ਹਾਂ ਕਿਹਾ ਕਿ ਚੱਠਾ ਨੂੰ ਵੀ ਆਪਣੇ ਆਪ ਨੂੰ ਬੇਕਸੂਰ ਸਾਬਤ ਕਰਨ ਦਾ ਕਾਨੂੰਨੀ ਹੱਕ ਹੈ, ਉਸ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਉਹ ਚੱਠਾ ਨੂੰ ਇੱਕ ਵਾਰ ਗ੍ਰਿਫ਼ਤਾਰ ਕਰਕੇ ਮੁਕੱਦਮੇ 'ਤੇ ਲੈ ਜਾਵੇ ਤਾਂ ਜੋ ਮਾਮਲੇ 'ਚ ਖੁਲਾਸੇ ਹੋ ਸਕਣ। ਰੁਪਿੰਦਰ ਨੇ ਪੰਜਾਬ ਸਰਕਾਰ ਨੂੰ ਇਨਸਾਫ ਦੀ ਅਪੀਲ ਕੀਤੀ ਹੈ।

ਰਿਪੋਰਟ-ਗਗਨਦੀਪ ਆਹੂਜਾ

- PTC NEWS
latest-nakodar-news sandeep-nangal-ambian rupinder-kaur
Advertisment

Stay updated with the latest news headlines.

Follow us:
Advertisment