ਪਾਲ ਮਰਚੈਂਟਸ ਨਾਲ 2 ਕਰੋੜ ਦੀ ਸਾਈਬਰ ਧੋਖਾਧੜੀ ਦੇ ਇਲਜ਼ਾਮਾਂ ਹੇਠ 5 ਲੋਕ ਗ੍ਰਿਫਤਾਰ

ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਪਾਲ ਮਰਚੈਂਟਸ ਨਾਲ ਕਰੀਬ 2 ਕਰੋੜ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਦਿੱਲੀ ਵਿੱਚ ਛਾਪੇਮਾਰੀ ਕਰਕੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕੇਸ 31 ਦਸੰਬਰ 2022 ਨੂੰ ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਕੰਪਨੀ ਦੀ ਮਹਿਲਾ ਕਰਮਚਾਰੀ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੇ ਸਿਸਟਮ ਨੂੰ ਹੈਕ ਕਰਕੇ ਕਰੀਬ 2 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ।

By  Jasmeet Singh January 10th 2023 06:44 PM

ਚੰਡੀਗੜ੍ਹ, 10 ਜਨਵਰੀ: ਚੰਡੀਗੜ੍ਹ ਪੁਲਿਸ ਨੇ ਚੰਡੀਗੜ੍ਹ ਦੇ ਪਾਲ ਮਰਚੈਂਟਸ ਨਾਲ ਕਰੀਬ 2 ਕਰੋੜ ਦੀ ਸਾਈਬਰ ਧੋਖਾਧੜੀ ਦੇ ਮਾਮਲੇ ਵਿੱਚ ਦਿੱਲੀ ਵਿੱਚ ਛਾਪੇਮਾਰੀ ਕਰਕੇ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕੇਸ 31 ਦਸੰਬਰ 2022 ਨੂੰ ਧੋਖਾਧੜੀ, ਜਾਅਲਸਾਜ਼ੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਕੰਪਨੀ ਦੀ ਮਹਿਲਾ ਕਰਮਚਾਰੀ ਨੇ ਸ਼ਿਕਾਇਤ ਵਿੱਚ ਕਿਹਾ ਸੀ ਕਿ ਉਸ ਦੇ ਸਿਸਟਮ ਨੂੰ ਹੈਕ ਕਰਕੇ ਕਰੀਬ 2 ਕਰੋੜ ਰੁਪਏ ਦੀ ਠੱਗੀ ਮਾਰੀ ਗਈ ਹੈ। 

ਪੁਲਿਸ ਨੇ ਮੁਲਜ਼ਮਾਂ ਦਾ ਰਿਮਾਂਡ ਹਾਸਿਲ ਕਰ ਪੁੱਛ-ਪੜਤਾਲ ਸ਼ੁਰੂ ਕਰ ਦਿੱਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ 29 ਸਾਲਾ ਸਿਰਸਾ ਦੇ ਪੰਕਜ ਕੁਮਾਰ, 28 ਸਾਲਾ ਫਤਿਹਾਬਾਦ ਵਾਸੀ ਵਿਕਰਮ, 29 ਸਾਲਾ ਮੁਕੇਸ਼ ਕੁਮਾਰ, 38 ਸਾਲਾ ਰਾਜੇਂਦਰ ਪ੍ਰਸਾਦ ਅਤੇ 27 ਸਾਲਾ ਰੋਹਤਾਸ਼ ਕੁਮਾਰ ਵਜੋਂ ਹੋਈ ਹੈ। ਇਸੇ ਮਾਮਲੇ 'ਚ ਉਨ੍ਹਾਂ ਦੇ ਹੋਰ ਸਾਥੀਆਂ ਦੀ ਭਾਲ ਜਾਰੀ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ ਹੁਣ ਤੱਕ 8 ਮੋਬਾਈਲ ਫ਼ੋਨ, 1 ਮੋਡਮ, 1 ਵਾਈ-ਫਾਈ, 4 ਲੈਪਟਾਪ, 31 ਸਿਮ ਕਾਰਡ ਅਤੇ 4 ਟਰੱਕ ਬਰਾਮਦ ਕੀਤੇ ਹਨ।

ਪਾਲ ਮਰਚੈਂਟਸ ਇੱਕ ਗੈਰ-ਬੈਂਕਿੰਗ ਵਿੱਤੀ ਕਾਰਪੋਰੇਸ਼ਨ ਵਜੋਂ ਕੰਮ ਕਰਦਾ ਹੈ। ਇਹ ਆਰਬੀਆਈ ਦੁਆਰਾ ਜਾਰੀ ਲਾਇਸੰਸ ਦੇ ਤਹਿਤ ਆਮ ਲੋਕਾਂ ਨੂੰ ਪ੍ਰੀਪੇਡ ਵਾਲਿਟ ਅਤੇ ਕਾਰਡ ਜਾਰੀ ਕਰਦਾ ਹੈ। ਇਹ ਮੋਬਾਈਲ ਐਪਲੀਕੇਸ਼ਨ ਰਾਹੀਂ ਜਾਰੀ ਕੀਤੇ ਜਾਂਦੇ ਹਨ। PaulPayV2.0 ਨਾਮ ਦੀ ਇਹ ਐਪਲੀਕੇਸ਼ਨ ਐਂਡ੍ਰਾਇਡ ਪਲੇ ਸਟੋਰ ਅਤੇ ਐਪਲ ਐਪ ਸਟੋਰ 'ਤੇ ਉਪਲਬਧ ਹੈ। ਇਸ ਦੇ ਨਾਲ ਹੀ ਗਾਹਕ ਇਸ ਮੋਬਾਈਲ ਐਪ ਰਾਹੀਂ ਕਈ ਤਰ੍ਹਾਂ ਦੀਆਂ ਭੁਗਤਾਨ ਸੇਵਾਵਾਂ (ਯੂਟਿਲਿਟੀ ਬਿੱਲਾਂ ਦਾ ਭੁਗਤਾਨ, ਮੋਬਾਈਲ ਰੀਚਾਰਜ, ਡੀਟੀਐਚ ਜਾਂ ਫਾਸਟੈਗ ਆਦਿ) ਦੀ ਵਰਤੋਂ ਕਰ ਸਕਦੇ ਹਨ। ਸ਼ਿਕਾਇਤ ਵਿੱਚ ਇਹ ਸ਼ੱਕ ਜਤਾਇਆ ਗਿਆ ਸੀ ਕਿ ਪਾਲ ਮਰਚੈਂਟਸ ਦੀ ਸੇਵਾ/ਪੇਮੈਂਟ ਗੇਟਵੇ ਨੂੰ ਹੈਕ ਕੀਤਾ ਗਿਆ ਹੈ ਜਾਂ ਧੋਖਾਧੜੀ ਲਈ ਕੁਝ ਪ੍ਰੌਕਸੀ ਸਰਵਰ ਸਥਾਪਤ ਕੀਤੇ ਗਏ ਹੋ ਸਕਦੇ ਹਨ।

ਪੁਲਿਸ ਨੇ ਦੱਸਿਆ ਕਿ ਰੋਹਤਾਸ਼ ਕੁਮਾਰ ਬੀ.ਐਸ.ਸੀ ਪਾਸ ਹੈ ਅਤੇ 8ਵੀਂ ਜਮਾਤ ਤੋਂ ਕੰਪਿਊਟਰ ਦੀ ਪੜ੍ਹਾਈ ਕਰ ਰਿਹਾ ਹੈ। ਉਸਨੇ PaulPayV2.0 ਵਿੱਚ ਬੱਗ ਦਾ ਸ਼ਿਕਾਰ ਕੀਤਾ ਅਤੇ ਇੱਕ ਟੂਲ ਰਾਹੀਂ ਪੌਲਪੇ ਵੈੱਬਸਾਈਟ ਦਾ ਡਾਟਾ ਕੱਢਿਆ ਅਤੇ ਨਕਦੀ ਮੁਕਤ ਭੁਗਤਾਨ ਗੇਟਵੇ ਦੇ ਸਿਗਨਲ ਨੂੰ ਬੰਦ ਕਰ ਦਿੱਤਾ। ਇਸ ਤੋਂ ਬਾਅਦ ਸਰਵਰ ਤੋਂ ਲੈਣ-ਦੇਣ ਕੀਤਾ ਗਿਆ। ਉਸਨੇ ਇਹ ਤਰੀਕਾ ਆਪਣੇ ਦੋਸਤਾਂ ਰਜਿੰਦਰ ਅਤੇ ਮੁਕੇਸ਼ ਨੂੰ ਸਮਝਾਇਆ। ਇਸ ਤੋਂ ਬਾਅਦ ਹੋਰ ਸਾਥੀਆਂ ਦੀ ਫਰਜ਼ੀ ਆਈਡੀ ਬਣਾਉਣ 'ਚ ਮਦਦ ਵੀ ਲਈ।

- ਰਿਪੋਰਟਰ ਅੰਕੁਸ਼ ਮਹਾਜਨ ਦੇ ਸਹਿਯੋਗ ਨਾਲ 

Related Post