Ferozepur News : ਪਾਣੀ ਦੇ ਟੋਏ ’ਚ ਡੁੱਬਣ ਨਾਲ 5 ਸਾਲਾ ਬੱਚੇ ਦੀ ਮੌਤ , ਖੇਤ ਚੋਂ ਮੀਂਹ ਦਾ ਪਾਣੀ ਕੱਢਣ ਲਈ ਪੁੱਟਿਆ ਸੀ ਟੋਆ

Ferozepur News : ਫਿਰੋਜ਼ਪੁਰ ਦੇ ਕਸਬਾ ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ 5 ਸਾਲਾ ਬੱਚੇ ਦੀ ਪਾਣੀ ਦੇ ਟੋਏ ’ਚ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤਾਂ ਕਾਰਨ ਗੁਰਜੀਤ ਸਿੰਘ ਦੇ ਗੁਆਂਢੀ ਨੇ ਪੱਠਿਆਂ ’ਚ ਭਰਿਆ ਪਾਣੀ ਕੱਢਣ ਲਈ ਇਕ ਟੋਆ ਪੁੱਟਿਆ ਹੋਇਆ ਸੀ ਅਤੇ ਟੋਏ ’ਚ ਕਾਫੀ ਮਾਤਰਾ ’ਚ ਪਾਣੀ ਭਰਿਆ ਹੋਇਆ ਸੀ। ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ

By  Shanker Badra July 21st 2025 03:14 PM

Ferozepur News : ਫਿਰੋਜ਼ਪੁਰ ਦੇ ਕਸਬਾ ਮਮਦੋਟ ਬਲਾਕ ਦੇ ਪਿੰਡ ਲੱਖਾ ਸਿੰਘ ਵਾਲਾ ਵਿਖੇ 5 ਸਾਲਾ ਬੱਚੇ ਦੀ ਪਾਣੀ ਦੇ ਟੋਏ ’ਚ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਬਰਸਾਤਾਂ ਕਾਰਨ ਗੁਰਜੀਤ ਸਿੰਘ ਦੇ ਗੁਆਂਢੀ ਨੇ ਪੱਠਿਆਂ ’ਚ ਭਰਿਆ ਪਾਣੀ ਕੱਢਣ ਲਈ ਇਕ ਟੋਆ ਪੁੱਟਿਆ ਹੋਇਆ ਸੀ ਅਤੇ ਟੋਏ ’ਚ ਕਾਫੀ ਮਾਤਰਾ ’ਚ ਪਾਣੀ ਭਰਿਆ ਹੋਇਆ ਸੀ। ਮਿ੍ਤਕ ਬੱਚਾ ਪ੍ਰੀ -ਪ੍ਰਾਇਮਰੀ ਦਾ ਵਿਦਿਆਰਥੀ ਸੀ। 

ਇਸ ਦੌਰਾਨ ਗੁਰਜੀਤ ਸਿੰਘ ਦਾ 5 ਸਾਲ ਦਾ ਬੱਚਾ ਅਰਮਾਨ ਸਿੰਘ ਖੇਡਦੇ ਹੋਏ ਟੋਏ ’ਚ ਡਿੱਗ ਗਿਆ। ਜਦੋਂ ਬੱਚੇ ਨੂੰ ਘਰ ’ਚ ਨਾ ਦੇਖ ਕੇ ਮਾਂ-ਪਿਓ ਨੇ ਬੱਚੇ ਦੀ ਭਾਲ ਸ਼ੁਰੂ ਕੀਤੀ ਤਾਂ ਕਰੀਬ ਇਕ ਘੰਟੇ ਬਾਅਦ ਬੱਚਾ ਪਾਣੀ ਦੇ ਟੋਏ ’ਚ ਬੇਹੋਸ਼ੀ ਦੀ ਹਾਲਤ ’ਚ ਮਿਲਿਆ, ਜਿਸ ਨੂੰ ਕਿ ਤੁਰੰਤ ਹੀ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਉਸ ਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ। ਮਾਸੂਮ ਬੱਚੇ ਦੀ ਮੌਤ ਦੀ ਮੰਦਭਾਗੀ ਖ਼ਬਰ ਫੈਲਣ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। 

ਮ੍ਰਿਤਕ ਬੱਚੇ ਦੇ ਪਿਤਾ ਗੁਰਜੀਤ ਸਿੰਘ ਨੇ ਦੱਸਿਆ ਸਾਡੇ ਘਰ ਨਾਲ ਸਾਡੇ ਗੁਆਂਢੀ ਨੇ ਪਸ਼ੂਆਂ ਲਈ ਪੱਠੇ ਬੀਜੇ ਹੋਏ ਹਨ। ਲਗਾਤਾਰ ਪੈ ਰਹੇ ਮੀਂਹ ਨਾਲ ਪੱਠਿਆਂ ਵਾਲੇ ਖੇਤ ਵਿੱਚ ਬਾਰਿਸ਼ ਦਾ ਪਾਣੀ  ਭਰਿਆ ਹੋਣ ਕਾਰਨ ਖੇਤ ਮਾਲਕ ਨੇ ਪਾਣੀ ਕੱਢਣ ਲਈ 6-7 ਫੁੱਟ ਡੂੰਘਾ ਟੋਆ ਪੁੱਟਿਆ ਹੋਇਆ ਸੀ। ਸ਼ਾਮ ਨੂੰ 4 ਵਜੇ ਦੇ ਕਰੀਬ ਮੇਰਾ 5 ਸਾਲਾ ਬੇਟਾ ਅਰਮਾਨ ਸਿੰਘ ਖੇਡਦੇ ਹੋਏ ਟੋਏ ਵਿੱਚ ਡਿੱਗ ਪਿਆ ,ਜਿਸ ਦੀ ਪਾਣੀਂ ਵਿੱਚ ਡੁੱਬਣ ਨਾਲ ਮੌਤ ਹੋ ਗਈ। ਬੱਚੇ ਨੂੰ ਘਰ ਵਿੱਚ ਨਾ ਦੇਖ ਕੇ ਅਸੀ ਭਾਲ ਕੀਤੀ ਤਾਂ ਕਰੀਬ ਇੱਕ ਘੰਟੇ ਬਾਅਦ ਬੱਚਾ ਪਾਣੀ ਵਾਲੇ ਟੋਏ ਵਿੱਚ ਮਰਿਆ ਪਾਇਆ ਗਿਆ।  

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਦਾਦਾ ਬਲਵੰਤ ਸਿੰਘ ਨੇ ਦੱਸਿਆ ਕਿ ਕੱਲ ਛੋਟੇ ਪੁੱਤਰ ਦੀ ਦਵਾਈ ਲੈ ਕੇ ਘਰ ਆਏ ਸਨ ਅਤੇ ਚਾਹ ਪਾਣੀ ਪੀਣ ਲੱਗਿਆ ਜਦ ਉਸਦਾ 6 ਸਾਲਾ ਪੋਤਰਾ ਅਰਮਾਨ ਨਹੀਂ ਦਿਸਿਆ ਤਾਂ ਉਸਨੇ ਇਧਰ ਉਧਰ ਭਾਲਣ ਦੀ ਕੋਸ਼ਿਸ਼ ਕੀਤੀ। ਕਾਫੀ ਸਮਾਂ ਲੱਭਣ ਤੋਂ ਬਾਅਦ ਸਾਰੇ ਪਰਿਵਾਰਿਕ ਮੈਂਬਰਾਂ ਨੇ ਲੱਭਣਾ ਸ਼ੁਰੂ ਕਰ ਦਿੱਤਾ ਤਾਂ ਗੁਆਂਢ ਵਿੱਚ ਬਣੇ ਗੰਦੇ ਪਾਣੀ ਦੀ ਨਿਕਾਸੀ ਵਾਲੇ ਟੋਬੇ ਵਿੱਚ ਬੱਚੇ ਦੀ ਲਾਸ਼ ਤੇਰਦੀ ਹੋਈ ਦਿਖਾਈ ਦਿੱਤੀ। ਜਿਸ ਤੋਂ ਬਾਅਦ ਇਕਦਮ ਚੀਕ ਚਿਹਾੜਾ ਮੱਚ ਗਿਆ।


 

 

 


 

Related Post