ਫਰੀਦਕੋਟ ਚ ਆਪ ਨੂੰ ਵੱਡਾ ਝਟਕਾ, ਮੌਜੂਦਾ ਕੌਂਸਲਰ ਵਿਜੇ ਛਾਬੜਾ ਅਕਾਲੀ ਦਲ ਚ ਸ਼ਾਮਲ
Faridkot News : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵਿਜੇ ਛਾਬੜਾ ਨੂੰ ਸਿਰੋਪਾਓ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਸ਼੍ਰੋਮਣੀ ਅਕਾਲੀ ਦਲ ਵਿਚ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ।
Faridkot News : ਫਰੀਦਕੋਟ ਵਿਚ ਨਗਰ ਕੌਂਸਲ ਚੋਣਾਂ ਤੋਂ ਐਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਨਗਰ ਕੌਂਸਲ ਫਰੀਦਕੋਟ ਤੋਂ ਮੌਜੂਦਾ ਕੌਂਸਲਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਵਿਜੇ ਛਾਬੜਾ ਨੇ 'ਆਪ' ਨੂੰ ਅਲਵਿਦਾ ਕਹਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵਿਚ ਸ਼ਮੂਲੀਅਤ ਕੀਤੀ ਹੈ। ਉਹਨਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਲਈ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼ਤੀਸ ਸ਼ਰਮਾ ਨੇ ਸਿਰੋਪਾਓ ਦੇ ਕੇ ਸਵਾਗਤ ਕੀਤਾ, ਜਦੋਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਵਿਜੇ ਛਾਬੜਾ ਨੂੰ ਸਿਰੋਪਾਓ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਅਤੇ ਉਹਨਾਂ ਨੂੰ ਭਰੋਸਾ ਦਵਾਇਆ ਸ਼੍ਰੋਮਣੀ ਅਕਾਲੀ ਦਲ ਵਿਚ ਉਹਨਾਂ ਨੂੰ ਬਣਦਾ ਮਾਨ ਸਤਿਕਾਰ ਦਿੱਤਾ ਜਾਵੇਗਾ।
ਇਸ ਮੌਕੇ ਗੱਲਬਾਤ ਕਰਦਿਆਂ ਬੰਟੀ ਰੋਮਾਣਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਦੇ ਵਰਕਰ ਭੱਜ ਰਹੇ ਹਨ। ਉਹਨਾਂ ਕਿਹਾ ਕਿ ਸਾਡਾ ਸਾਥੀ ਵਿਜੇ ਛਾਬੜਾ, ਜੋ ਮਨ ਮੁਟਾਵ ਦੇ ਚਲਦੇ ਕਰੀਬ 2 ਸਾਲ ਪਹਿਲਾਂ ਆਪ ਵਿਚ ਸ਼ਾਮਲ ਹੋਇਆ ਸੀ ਅੱਜ ਉਹ ਆਪ ਦੀਆਂ ਕਥਿਤ ਮਾੜੀਆਂ ਨੀਤੀਆ ਤੋਂ ਤੰਗ ਆ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ ਹੈ।
ਉਹਨਾਂ ਕਿਹਾ ਕਿ ਆਮ ਆਦਮੀਂ ਪਾਰਟੀ ਵੱਲੋਂ ਅਗਾਮੀ ਨਗਰ ਕੌਂਸਲ ਚੋਣਾਂ ਵਿਚ ਧੱਕੇਸ਼ਾਹੀ ਕਰਨ ਲਈ ਪਹਿਲਾਂ ਇਹਨਾਂ ਆਪਣੇ ਹਿਸਾਬ ਨਾਲ ਵਾਰਡ ਭੰਨ ਕੇ ਵੋਟਾਂ ਬਣਾਈਆਂ ਗਈ, ਹੁਣ ਇਹ ਵੋਟਾਂ ਦੀ ਹੇਰਾਫੇਰੀ ਕਰਨ ਜਾ ਰਹੇ ਹਨ ਇਸ ਲਈ ਮੈਂ ਪਹਿਲਾਂ ਹੀ ਅਫਸਰ ਸਾਹਿਬਾਨਾਂ ਨੂੰ ਅਪੀਲ ਕਰਦਾ ਹਾਂ ਕਿ ਸੱਤਾਧਾਰੀ ਲੀਡਰਾਂ ਦ ਦਬਾਅ ਹੇਠ ਆ ਕੇ ਕਿਤੇ ਵੋਟਾਂ ਦੀ ਭੰਨਤੋੜ ਨਾਂ ਕਰ ਦਿਓ, ਨਹੀਂ ਇਕੱਲੇ-ਇਕੱਲੇ ਨੂੰ ਹਾਈ ਕੋਰਟ ਦੀਆਂ ਪੌੜੀਆਂ ਚੜਾਂਵਾਂਗੇ।