ਨਕੋਦਰ ਤੋਂ ਆਪ ਵਿਧਾਇਕਾ ਨੂੰ ਸਦਮਾ, ਦਿਲ ਦਾ ਦੌਰਾ ਪੈਣ ਕਾਰਨ ਪਤੀ ਦੀ ਮੌਤ
AAP MLA Inderjit Kaur Mann Husband Died: ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ਅਸਹਿ ਸਦਮਾ ਲੱਗਿਆ ਹੈ। ਉਨ੍ਹਾਂ ਦੇ ਪਤੀ ਸਰਬਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।

AAP MLA Inderjit Kaur Mann Husband Died: ਨਕੋਦਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ਅਸਹਿ ਸਦਮਾ ਲੱਗਿਆ ਹੈ। ਉਨ੍ਹਾਂ ਦੇ ਪਤੀ ਸ਼ਰਨਜੀਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਇਸ ਦੁੱਖ ਦੀ ਘੜੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਆਮ ਆਦਮੀ ਪਾਰਟੀ ਅਤੇ ਹੋਰ ਸਿਆਸੀ ਆਗੂਆਂ ਨੇ ਉਨ੍ਹਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਇੰਦਰਜੀਤ ਕੌਰ ਦਾ ਵਿਆਹ ਸ਼ਰਨਜੀਤ ਸਿੰਘ ਮਾਨ ਨਾਲ 1988 ਵਿੱਚ ਹੋਇਆ ਸੀ ਅਤੇ ਦੋਵੇਂ ਇੱਕ-ਦੂਜੇ ਦੇ ਦੇ ਦੁੱਖ ਸੁੱਖ ਵਿੱਚ ਪੂਰਾ ਸਾਥ ਦਿੰਦੇ ਸਨ। ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਵੀ ਸ਼ਰਨਜੀਤ ਸਿੰਘ ਮਾਨ ਨੇ ਪਤਨੀ ਇੰਦਰਜੀਤ ਕੌਰ ਮਾਨ ਲਈ ਨਕੋਦਰ ਹਲਕੇ ਵਿੱਚ ਦੱਬ ਕੇ ਪ੍ਰਚਾਰ ਕੀਤਾ ਸੀ, ਜਿਸ ਕਾਰਨ ਉਹ ਚੋਣ ਜਿੱਤਣ ਵਿੱਚ ਸਫਲ ਰਹੇ ਸਨ ਅਤੇ ਵਿਧਾਇਕ ਬਣ ਕੇ ਸਾਹਮਣੇ ਆਏ।
ਅੱਜ ਅਚਾਨਕ ਸ਼ਰਨਜੀਤ ਸਿੰਘ ਨੂੰ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਨ੍ਹਾਂ ਦੀ ਹਾਲਤ ਜ਼ਿਆਦਾ ਵਿਗੜ ਗਈ। ਉਨ੍ਹਾਂ ਨੂੰ ਤੁਰੰਤ ਜਲੰਧਰ ਲੈ ਕੇ ਜਾਇਆ ਗਿਆ ਪਰੰਤੂ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। ਉਨਾਂ ਦਾ ਅੰਤਿਮ ਸੰਸਕਾਰ ਅੱਜ ਹੀ ਬੀਰ ਪਿੰਡ ਨਕੋਦਰ ਵਿਖੇ ਕੀਤਾ ਜਾਵੇਗਾ।