Road Accident : ਖਣਨ ਸਮੱਗਰੀ ਦੇ ਭਰੇ ਟਰਾਲੇ ਨੇ 8 ਕਾਰਾਂ ਨੂੰ ਮਾਰੀ ਜ਼ੋਰਦਾਰ ਟੱਕਰ, 3 ਨੌਜਵਾਨਾਂ ਦੀ ਮੌਤ
ਰੋਪੜ- ਕੀਰਤਪੁਰ ਸਾਹਿਬ ਮੁੱਖ ਮਾਰਗ 'ਤੇ ਭਰਤਗੜ੍ਹ ਨੇੜੇ ਵਾਪਰਿਆ ਹਾਦਸਾ
Accident occurred near Bharatgarh on the Ropar-Kiratpur Sahib main road : ਰੋਪੜ- ਕੀਰਤਪੁਰ ਸਾਹਿਬ ਮੁੱਖ ਮਾਰਗ 'ਤੇ ਭਰਤਗੜ੍ਹ ਨੇੜੇ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਖਣਨ ਸਮੱਗਰੀ ਦੇ ਭਰੇ ਟਰਾਲੇ ਨੇ 8 ਕਾਰਾਂ ਨੂੰ ਜ਼ੋਰਦਾਰ ਟੱਕਰ ਮਾਰੀ ਅਤੇ ਦੂਜੀ ਲਾਈਨ ਵੱਲੋਂ ਆ ਰਹੀਆਂ ਕਾਰਾਂ ਨਾਲ ਟਕਰਾ ਗਿਆ। ਇਸ ਤੋਂ ਬਾਅਦ ਬਜਰੀ ਨਾਲ ਭਰੀ ਟਰਾਲੀ ਇੱਕ ਸਾਹਮਣਿਓ ਆ ਰਹੀ ਕਾਰ 'ਤੇ ਪਲਟ ਗਈ। ਇਸ ਹਾਦਸੇ ਦੌਰਾਨ 3 ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਸਰਸਾ ਨੰਗਲ ਦੇ ਕੋਲ ਇਕ ਟਿੱਪਰ ਨੇ ਕਾਰ ਨੂੰ ਰਾਹ ਤੇ ਜਾਂਦੇ ਸਮੇਂ ਬੁਰੀ ਤਰ੍ਹਾਂ ਨਾਲ ਦਰੜ ਦਿੱਤਾ ਅਤੇ ਦਿੱਲੀ ਨੰਬਰ ਗੱਡੀ ਦੇ ਉੱਪਰ ਮੂਧੇ ਮੂੰਹ ਡਿੱਗ ਗਿਆ। ਫਿਲਹਾਲ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ। ਪ੍ਰੰਤੂ ਮੌਕੇ ਤੋਂ ਪ੍ਰਾਪਤ ਤਸਵੀਰਾਂ ਦੇ ਅਨੁਸਾਰ ਹਾਦਸਾ ਬੇਹਦ ਭਿਆਨਕ ਸੀ ਅਤੇ ਇਸ ਵਿੱਚ 3 ਲੋਕਾਂ ਦਾ ਜਾਨੀ ਨੁਕਸਾਨ ਹੋਇਆ ਹੈ।
Blackout in Punjab : 27 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਹੋਵੇਗਾ ਬਲੈਕਆਊਟ, ਵੱਜਣਗੇ ਸਾਇਰਨ
ਹਾਦਸਾ ਇੰਨਾ ਭਿਆਨਕ ਸੀ ਕਿ ਇਸ ਸੜਕ ਹਾਦਸੇ ’ਚ ਕਈ ਕਾਰਾਂ ਨੁਕਸਾਨੀਆਂ ਗਈਆਂ। ਮੌਕੇ ’ਤੇ ਇਕੱਤਰ ਹੋਏ ਲੋਕਾਂ ਵੱਲੋਂ ਸੜਕ ਸੁਰੱਖਿਆ ਫੋਰਸ ਅਤੇ ਨਜ਼ਦੀਕੀ ਪੁਲਿਸ ਚੌਕੀ ਭਰਤਗੜ੍ਹ ਨੂੰ ਸੂਚਿਤ ਕੀਤਾ ਗਿਆ। ਮੌਕੇ ’ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਵਲੋਂ ਵੱਡੀਆਂ ਹਾਈਡਰੇ ਮਸ਼ੀਨਾਂ ਅਤੇ ਜੇਸੀਬੀ ਮਸ਼ੀਨਾਂ ਮੰਗਵਾਈਆਂ ਗਈਆਂ ਅਤੇ ਟਰਾਲੀ ਨੂੰ ਖਾਲੀ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ।