Thu, Nov 26, 2026
Whatsapp

MP ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਵਿਖੇ 10ਵੀਂ ਵੂਮੈਨ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ

10th Women Punjab Boxing Championship : ਹਰਸਿਮਰਤ ਕੌਰ ਬਾਦਲ ਨੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਖਾਸ ਕਰ ਇਸ ਇਲਾਕੇ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਉੱਥੇ ਹੀ ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸਾਹਿਤ ਵੀ ਕੀਤਾ।

Reported by:  PTC News Desk  Edited by:  KRISHAN KUMAR SHARMA -- November 26th 2026 03:11 PM -- Updated: November 26th 2026 03:14 PM
MP ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਵਿਖੇ 10ਵੀਂ ਵੂਮੈਨ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ

MP ਹਰਸਿਮਰਤ ਕੌਰ ਬਾਦਲ ਨੇ ਪਿੰਡ ਬਾਦਲ ਵਿਖੇ 10ਵੀਂ ਵੂਮੈਨ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਦਾ ਕੀਤਾ ਉਦਘਾਟਨ

10th Women Punjab Boxing Championship : ਅੱਜ ਵਿਧਾਨ ਸਭਾ ਹਲਕਾ ਲੰਬੀ ਦੇ ਪਿੰਡ ਬਾਦਲ ਵਿਖੇ ਦਸ਼ਮੇਸ਼ ਗਰਲਜ ਕਾਲਜ ਬਾਦਲ ਵਿਖੇ ਮਰਹੂਮ ਸਵਰਗੀ  ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ 99 ਜਨਮ ਦਿਨ ਨੂੰ ਸਮਰਪਿਤ 10ਵੀਂ ਵੂਮੈਨ ਪੰਜਾਬ ਬਾਕਸਿੰਗ ਚੈਂਪੀਅਨਸ਼ਿਪ ਦੀ ਸ਼ੁਰੂਆਤ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ (MP Harsimrat Kaur Badal) ਨੇ ਕੀਤੀ। ਹਰਸਿਮਰਤ ਕੌਰ ਬਾਦਲ ਨੇ ਜਿੱਥੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਖਾਸ ਕਰ ਇਸ ਇਲਾਕੇ ਲਈ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ, ਉੱਥੇ ਹੀ ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸਾਹਿਤ ਵੀ ਕੀਤਾ ਅਤੇ ਉਹਨਾਂ ਦੀ ਸਰਕਾਰ ਆਉਣ 'ਤੇ ਖੇਡਾਂ ਦੇ ਹੋਰ ਬਹੁਤ ਸਾਰੇ ਨਵੇਂ ਉਪਰਾਲੇ ਕਰਨ ਦੇ ਵੀ ਐਲਾਨ ਕੀਤਾ।

ਇਹ ਵੀ ਪੜ੍ਹੋ... 26/11 Mystery : ਪਾਕਿਸਤਾਨ ਅਧਿਕਾਰੀ 'ਮੇਜਰ ਜਨਰਲ ਸਾਹਿਬ' ਕੌਣ ਸੀ, ਜਿਸ ਨੇ ਕਸਾਬ ਨੂੰ ਦਿੱਤੀ ਸੀ ਟ੍ਰੇਨਿੰਗ ?

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਲੜਕੀਆਂ ਵੱਲੋਂ ਬਾਕਸਿੰਗ ਖੇਡਦੇ ਦੇਖ ਕੇ ਬਹੁਤ ਚੰਗਾ ਲੱਗਿਆ, ਕਿਉਂਕਿ ਕਿਸੇ ਸਮੇਂ ਬਾਕਸਿੰਗ ਸਿਰਫ ਮੁੰਡਿਆਂ ਦੀ ਖੇਡ ਮੰਨੀ ਜਾਂਦੀ ਸੀ, ਉਹਨਾਂ ਕਿਹਾ ਕਿ ਇਸ ਕਾਲਜ ਦੀਆਂ ਵਿਦਿਆਰਥੀਆਂ ਬਾਕਸਿੰਗ ਵਿੱਚ ਵੱਡੇ-ਵੱਡੇ ਮੈਡਲ ਜਿੱਤ ਕੇ ਆ ਰਹੀਆਂ ਹਨ, ਜਿਸ ਲਈ ਉਹ ਬਾਕਸਿੰਗ ਐਸੋਸੀਏਸ਼ਨ ਨੂੰ ਵੀ ਵਧਾਈ ਦਿੰਦੇ ਹਨ। ਉਨ੍ਹਾਂ ਨੇ ਕਿ ਉਹ ਪੰਜਾਬ ਭਰ ਦੇ ਵਿਦਿਆਰਥੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਆਪਣੀ ਸਰਕਾਰ ਸਮੇਂ ਵਰਲਡ ਕਬੱਡੀ ਕੱਪ ਕਰਵਾਏ, ਜੇਕਰ ਅਕਾਲੀ-ਭਾਜਪਾ ਦੀ ਸਰਕਾਰ ਬਣਦੀ ਹੈ ਤਾਂ ਪੰਜਾਬ ਨੂੰ ਖੇਡਾਂ ਵਿੱਚ ਇੱਕ ਨੰਬਰ ਦੇਖ ਲਿਆਂਦਾ ਜਾਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਕਿਹਾ ਕਿ ਜੇਕਰ ਸਰਕਾਰ ਬਣਦੀ ਹੈ ਤਾਂ ਤੁਹਾਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਸਰਕਾਰ ਵੱਲੋਂ ਮੁਹਈਆ ਕਰਵਾਈਆਂ ਜਾਣਗੀਆਂ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਸ਼ੁਭ ਕੋਈ ਦਿਨ ਨਹੀਂ : ਸਾਂਸਦ

ਅਕਾਲੀ ਭਾਜਪਾ ਸਮਝੌਤੇ 'ਤੇ ਬੋਲਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਹੋਰ ਕੋਈ ਸ਼ੁਭ ਦਿਨ ਮੇਰੇ ਵਾਸਤੇ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੀ ਲੋੜ ਸੀ ਕੀ ਜਿੱਥੇ ਪੰਜਾਬ ਦੇ ਆਰਥਿਕ ਹਾਲਾਤ ਮੁਲਾਜ਼ਮਾਂ ਨੂੰ ਡੀਏ ਦੇਣ ਲਈ ਪੈਸੇ ਨਹੀਂ ਹੈ, ਪੰਜਾਬ ਇਨਾ ਕਰਜਈ ਕਰ ਦਿੱਤਾ ਹੈ ਕਿ ਕਾਂਗਰਸ ਦੇ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਕਰਜ਼ਾ ਕਿਤੇ ਦੀ ਕਿਤੇ ਚੜਾ ਦਿੱਤਾ ਹੈ, ਇੱਕ ਪਾਸੇ ਆਰਥਿਕ ਹਾਲਾਤ ਨੂੰ ਦੇਖਿਆ ਜਾਵੇ ਤਾਂ ਦੂਜੇ ਪਾਸੇ ਕਾਨੂੰਨ ਵਿਵਸਥਾ ਦਾ ਵੀ ਬੁਰਾ ਹੱਲ ਕਰਕੇ ਰੱਖ ਦਿੱਤਾ ਹੈ, ਪੰਜਾਬ ਦੀ ਇੰਡਸਟਰੀ ਬਾਹਰਲੇ ਰਾਜਾਂ ਵਿੱਚ ਜਾ ਰਹੀ ਹੈ ਤੇ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰਾਂ ਹਨ। ਇਨ੍ਹਾਂ ਚੀਜ਼ਾਂ ਚੋਂ ਕੱਢਣ ਲਈ ਗੱਠਜੋੜ ਵੀ ਜਰੂਰੀ ਸੀ ਤੇ ਤੇ ਸਰਕਾਰ ਖੇਤਰੀ ਪਾਰਟੀ ਦੀ ਸਭ ਤੋਂ ਜਰੂਰੀ ਹੈ। ਉਨ੍ਹਾਂ ਨੇ ਕਿ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹੋਇਆ ਸਮਝੌਤਾ ਆਉਣ ਵਾਲੇ ਦਿਨਾਂ ਵਿੱਚ ਸ਼ੁਭ ਸੰਕੇਤ ਹੈ ਪੰਜਾਬ ਇੱਕ ਵਾਰ ਫੇਰ ਅਮਨ ਸ਼ਾਂਤੀ ਭਾਈਚਾਰੇ ਸਾਂਝ ਦੇ ਨਾਲ ਤਰੱਕੀ ਵਿਕਾਸ ਰੋਜਗਾਰ ਵੱਧ ਜਾਊਗਾ, ਜਿੱਥੇ ਕਰਜ਼ਾ ਵੀ ਘਟੇਗਾ ਤਾਂ ਬੇਰੋਜ਼ਗਾਰੀ ਵੀ ਘਟੇਗੀ।

ਆਮ ਆਦਮੀ ਪਾਰਟੀ ਦੀ ਰੈਲੀ 'ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਹੁਣ ਇਹ ਸਰਕਾਰੀ ਰੈਲੀਆਂ ਕਰ ਰਹੇ ਹਨ, ਜੇ ਆਪਣੇ ਲੈਵਲ 'ਤੇ ਕਰਨ ਤਾਂ ਪਤਾ ਲੱਗੂ, ਲੋਕਾਂ ਨੂੰ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟਿਕਾਉਣ ਲਈ ਜਾਂਦੇ ਹਨ ਪਰ ਉਹਨਾਂ ਨੂੰ ਰੈਲੀ ਵਿੱਚ ਲੈ ਜਾਂਦੇ ਹਨ ਅਤੇ ਨਰੇਗਾ ਵਾਲੀਆਂ ਬੀਬੀਆਂ ਨੂੰ ਵੀ ਗੁਮਰਾਹ ਕਰਕੇ ਰੈਲੀਆਂ ਵਿੱਚ ਲਿਜਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ... 

27 ਨਵੰਬਰ ਨੂੰ ਸੂਬੇ ਦੇ ਸਾਰੇ ਜ਼ਿਲ੍ਹਿਆਂ ’ਚ ਹੋਵੇਗਾ ਬਲੈਕਆਊਟ, ਵੱਜਣਗੇ ਸਾਇਰਨ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK