PTC News
Search

ਦਿੱਲੀ ਚ ਮੰਦਰ ਨੇੜੇ ਨਾਬਾਲਗ ਨਾਲ ਸਮੂਹਿਕ ਜਬਰ-ਜਨਾਹ, ਪੁਲਿਸ ਨੇ ਐਨਕਾਊਂਟਰ ਦੌਰਾਨ ਇੱਕ ਫੜਿਆ, ਦੋ ਮੁਲਜ਼ਮ ਫ਼ਰਾਰ

ਦਿੱਲੀ ਦੇ ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਰ ਜਬਰ-ਜਨਾਹ ਦੇ ਮਾਮਲੇ ‘ਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨਾਲ ਹੋਈ ਥੋੜ੍ਹੀ ਮੁਠਭੇੜ ਤੋਂ ਬਾਅਦ ਮੁਲਜ਼ਮ ਨੂੰ ਫੜਿਆ ਗਿਆ

By  Amritpal Singh September 22nd 2026 01:13 PM -- Updated: September 22nd 2026 01:41 PM

 ਦਿੱਲੀ ਦੇ ਕਾਲਕਾਜੀ ਮੰਦਰ ਦੇ ਨੇੜੇ ਨਾਬਾਲਗ ਨਾਲ ਸਮੂਹਿਰ ਜਬਰ-ਜਨਾਹ ਦੇ ਮਾਮਲੇ ‘ਚ ਪੁਲਿਸ ਨੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨਾਲ ਹੋਈ ਥੋੜ੍ਹੀ ਮੁਠਭੇੜ ਤੋਂ ਬਾਅਦ ਮੁਲਜ਼ਮ ਨੂੰ ਫੜਿਆ ਗਿਆ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਤਿੰਨ ਮੁਲਜ਼ਮਾਂ ਨੇ ਨਾਬਾਲਗ ਨਾਲ ਕਥਿਤ ਤੌਰ ‘ਤੇ ਸਮੂਹਿਕ ਜਬਰ-ਜਨਾਹ ਕੀਤਾ ਸੀ, ਉਸ ਤੋਂ ਬਾਅਦ ਫ਼ਰਾਰ ਹੋ ਗਏ ਸਨ।


ਪੁਲਿਸ ਨੇ ਸੋਮਵਾਰ (21 ਸਤੰਬਰ) ਨੂੰ ਦੱਸਿਆ ਕਿ ਕਾਲਕਾਜੀ ਮੰਦਰ ਦੇ ਨੇੜੇ ਇੱਕ ਪਾਰਕ ‘ਚ ਤਿੰਨ ਲੋਕਾਂ ਨੇ ਪੁਲਿਸ ਵਾਲੇ ਬਣ ਕੇ ਇੱਕ 17 ਸਾਲਾ ਕੁੜੀ ਨਾਲ ਸਮੂਹਿਕ ਜਬਰ ਜਨਾਹ ਕੀਤਾ। ਪੁਲਿਸ ਮੁਤਾਬਕ ਪੀੜਤ ਸੋਮਵਾਰ ਸ਼ਾਮ ਲਗਭਗ 7 ਵਜੇ ਆਪਣੀ 17 ਸਾਲਾ ਸਹੇਲੀ ਨਾਲ ਕਾਲਕਾਜੀ ਮੰਦਰ ਪਹੁੰਚੀ ਸੀ। ਮੰਦਰ ‘ਚ ਪੂਜਾ-ਅਰਚਨਾ ਕਰਨ ਤੋਂ ਬਾਅਦ ਦੋਵੇਂ ਲਗਭਗ 7:30 ਵਜੇ ਮੰਦਰ ਦੇ ਨੇੜੇ ਇੱਕ ਪਾਰਕ ‘ਚ ਗਈਆਂ ਸਨ।


ਪੁਲਿਸ ਵਾਲੇ ਦੱਸ ਕੇ ਕੀਤਾ ਗੈਂਗਰੇਪ

ਪੁਲਿਸ ਨੇ ਦੱਸਿਆ ਕਿ 25 ਤੋਂ 30 ਸਾਲ ਦੀ ਉਮਰ ਦੇ ਤਿੰਨ ਮੁਲਜ਼ਮਾਂ ਨੇ ਕਥਿਤ ਤੌਰ ‘ਤੇ ਨਾਬਾਲਗਾਂ ਨਾਲ ਸੰਪਰਕ ਕੀਤਾ ਤੇ ਖ਼ੁਦ ਨੂੰ ਪੁਲਿਸ ਕਰਮਚਾਰੀ ਦੱਸਿਆ। ਉਨ੍ਹਾਂ ਨੇ ਦੋਵਾਂ ਨੂੰ ਧਮਕਾਇਆ ਤੇ ਫਿਰ ਨਾਬਾਲਗ ਕੁੜੀ ਨਾਲ ਗੈਂਗਰੇਪ ਕੀਤਾ। ਰਾਤ ਲਗਭਗ 8:45 ਵਜੇ ਪਾਰਕ ਤੋਂ PCR ਕਾਲ ਮਿਲੀ, ਜਿਸ ਤੋਂ ਬਾਅਦ ਪੁਲਿਸ ਦੀ ਟੀਮ ਕਾਲਕਾਜੀ ਮੰਦਰ ਤੇ ਇੰਸਕਾਨ ਮੰਦਰ ਦੇ ਵਿਚਕਾਰ ਸਥਿਤ ਪਾਰਕ ‘ਚ ਪਹੁੰਚੀ। ਇਸ ਤੋਂ ਬਾਅਦ ਨਾਬਾਲਗ ਕੁੜੀ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ।


ਇੱਕ ਮੁਲਜ਼ਮ ਗ੍ਰਿਫ਼ਤਾਰ, 2 ਦੀ ਭਾਲ ਜਾਰੀ

ਪੁਲਿਸ ਨੇ ਪੀੜਤਾ ਦਾ ਬਿਆਨ ਦਰਜ ਕੀਤਾ ਤੇ POCSO ਐਕਟ ਸਮੇਤ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ। ਘਟਨਾ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਮੁਲਜ਼ਮਾਂ ਦੀ ਪਛਾਣ ਕਰਨ ਲਈ ਪਾਰਕ ਤੇ ਆਸ-ਪਾਸ ਦੇ ਇਲਾਕਿਆਂ ਤੋਂ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮਾਂ ‘ਚੋਂ ਇੱਕ ਨੂੰ ਪੁਲਿਸ ਨਾਲ ਦੇਰ ਰਾਤ ਹੋਈ ਮੁਠਭੇੜ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ। ਦਿੱਲੀ ਪੁਲਿਸ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਦੱਸਿਆ ਕਿ ਕੁੜੀ ਦੇ ਬਿਆਨ ਦੇ ਆਧਾਰ ‘ਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਦੀ ਪਛਾਣ ਕਰਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੇ ਯਤਨ ਜਾਰੀ ਹਨ।

Related Post