TarnTaran Encounter : ਤਰਨਤਾਰਨ 'ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ, ਪੂੰਗੀ ਬਦਮਾਸ਼ ਢੇਰ, ਇੱਕ ਜ਼ਖ਼ਮੀ
Tarn Taran Police Encounter : ਤਰਨਤਾਰਨ ਇਲਾਕੇ ਵਿੱਚ ਦਹਿਸ਼ਤ ਫੈਲਾਉਣ ਵਾਲੇ ਕਸ਼ਮੀਰ ਸਿੰਘ ਪੂੰਗੀ ਮੁਰਾਦਪੁਰਾ ਨਾਮਕ ਬਦਮਾਸ਼ ਨੂੰ ਏਜੀਟੀਐੱਫ (AGTF) ਅਤੇ ਸਥਾਨਕ ਪੁਲਿਸ ਦੀ ਸਾਂਝੀ ਟੀਮ ਨੇ ਮੁਕਾਬਲੇ ਦੌਰਾਨ ਮਾਰ ਮੁਕਾਇਆ, ਜਦਕਿ ਉਸ ਦਾ ਸਾਥੀ ਗੁਰਸੇਵਕ ਸਿੰਘ ਸੇਵਕ ਨਿਵਾਸੀ ਨੌਰੰਗਾਬਾਦ ਜ਼ਖ਼ਮੀ ਹੋ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਦੋ ਪਿਸਤੌਲਾਂ ਅਤੇ ਇੱਕ ਬਾਈਕ ਬਰਾਮਦ ਕੀਤੀ ਗਈ।
Kartarpur Corridor Ardas : ਅਰਦਾਸ ਤੋਂ ਰੋਕੇ ਜਾਣ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਲਾਇਆ ਧਰਨਾ
ਏਜੀਟੀਐਫ ਦੀ ਟੀਮ ਵੱਲੋਂ ਕੀਤਾ ਜਾ ਰਿਹਾ ਸੀ ਬਦਮਾਸ਼ਾਂ ਦਾ ਪਿੱਛਾ
ਐਂਟੀ ਗੈਂਗਸਟਰ ਟਾਸਕ ਫੋਰਸ (AGTF) ਮੋਹਾਲੀ ਦੇ ਐੱਸਪੀ ਵਿਕਰਮਜੀਤ ਸਿੰਘ ਬਰਾੜ ਨੂੰ ਸੂਚਨਾ ਮਿਲੀ ਸੀ ਕਿ ਖੇਤਰ ਵਿੱਚ ਦਹਿਸ਼ਤ ਫੈਲਾਉਣ ਲਈ ਕੁਝ ਬਦਮਾਸ਼ ਘੁੰਮ ਰਹੇ ਹਨ। ਏਜੀਟੀਐੱਫ ਦੀ ਟੀਮ ਨੇ ਪਿੱਛਾ ਕਰਦਿਆਂ ਤਰਨਤਾਰਨ ਪੁਲਿਸ ਨਾਲ ਸੰਪਰਕ ਕੀਤਾ। ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਰੁਪਿੰਦਰਪਾਲ ਸਿੰਘ, ਥਾਣਾ ਸਦਰ ਇੰਚਾਰਜ ਬਲਜੀਤ ਸਿੰਘ ਵੜੈਚ, ਥਾਣਾ ਗੋਇੰਦਵਾਲ ਸਾਹਿਬ ਇੰਚਾਰਜ ਇੰਸਪੈਕਟਰ ਬਲਜੀਤ ਕੌਰ ਅਤੇ ਪੁਲਿਸ ਫੋਰਸ ਵੱਲੋਂ ਨਾਕਾਬੰਦੀ ਕੀਤੀ ਗਈ।
ਬਦਮਾਸ਼ਾਂ ਨੇ ਰੁਕਣ ਦੀ ਥਾਂ ਪੁਲਿਸ 'ਤੇ ਚਲਾਈਆਂ ਗੋਲੀਆਂ
ਇਸ ਦੌਰਾਨ ਟੀਮ ਨੇ ਜਦੋਂ ਬਾਈਕ 'ਤੇ ਸਵਾਰ ਦੋ ਸ਼ੱਕੀਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਉਨ੍ਹਾਂ ਨੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ਦੌਰਾਨ ਪੂੰਗੀ ਮੁਰਾਦਪੁਰਾ ਦੀਆਂ ਲੱਤਾਂ 'ਚ ਤਿੰਨ ਗੋਲੀਆਂ ਲੱਗੀਆਂ, ਜਦਕਿ ਸੇਵਕ ਨੌਰੰਗਾਬਾਦ ਦੀ ਲੱਤ ਅਤੇ ਮੋਢੇ 'ਚ ਇੱਕ-ਇੱਕ ਗੋਲੀ ਲੱਗੀ। ਦੋਵਾਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਪੂੰਗੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮੌਕੇ 'ਤੇ ਐੱਸਪੀ (ਆਈ) ਰਿਪੁਤਪਨ ਸਿੰਘ ਪਹੁੰਚੇ, ਜਿਨ੍ਹਾਂ ਨੇ ਦੱਸਿਆ ਕਿ ਪੂੰਗੀ ਖ਼ਿਲਾਫ਼ ਦਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ। 12 ਸਤੰਬਰ ਨੂੰ ਪੂੰਗੀ ਦਾ ਭਰਾ ਜਗਜੀਤ ਸਿੰਘ ਜੱਗਾ ਮੁਰਾਦਪੁਰੀਆ ਬਾਠ ਰੋਡ 'ਤੇ ਬੰਦ ਪਏ ਪੈਟਰੋਲ ਪੰਪ ਨੇੜੇ ਮੁਕਾਬਲੇ 'ਚ ਜ਼ਖ਼ਮੀ ਹੋਇਆ ਸੀ। ਇਹਨਾਂ ਲੋਕਾਂ ਨੇ 23 ਜੁਲਾਈ ਨੂੰ ਮੁਰਾਦਪੁਰਾ ਖੇਤਰ ਵਿੱਚ ਪੁਲਿਸ ਪਾਰਟੀ 'ਤੇ ਫਾਇਰਿੰਗ ਕੀਤੀ ਸੀ, ਜਿਸ ਵਿੱਚ ਥਾਣਾ ਇੰਚਾਰਜ ਦਾ ਗੰਨਮੈਨ ਹੈੱਡ ਕਾਂਸਟੇਬਲ ਭੂਪਿੰਦਰ ਸਿੰਘ ਜ਼ਖ਼ਮੀ ਹੋ ਗਿਆ ਸੀ।
ਇਹ ਵੀ ਪੜ੍ਹੋ...
ਕੀ 22 ਸਤੰਬਰ ਨੂੰ ਸਰਕਾਰੀ ਬੱਸਾਂ ਦੀ ਹੋਵੇਗੀ ਹੜਤਾਲ ? ਟਰਾਂਸਪੋਰਟ ਸੈਕਟਰੀ ਨਾਲ PRTC ਯੂਨੀਅਨ ਦਾ ਕੀ ਫੈਸਲਾ ਹੋਇਆ ?
- PTC NEWS