ਉਤਰਾਖੰਡ 'ਚ 28 ਸਾਲਾ ਪੰਜਾਬਣ ਨਾਲ ਵੱਡਾ ਹਾਦਸਾ, ਤੁੰਗਨਾਥ ਮਾਰਗ 'ਤੇ 400 ਮੀਟਰ ਡੂੰਘੀ ਖੱਡ 'ਚ ਡਿੱਗੀ
Punjab Woman Dies in Uttarakhand : ਉਤਰਾਖੰਡ 'ਚ ਇੱਕ ਪੰਜਾਬੀ ਮੁਟਿਆਰ ਨਾਲ ਮੰਦਭਾਗਾ ਹਾਦਸਾ ਵਾਪਰਿਆ ਹੈ। ਪ੍ਰਸਿੱਧ ਤੁੰਗਨਾਥ ਮੰਦਰ ਦੀ ਯਾਤਰਾ ਦੌਰਾਨ ਪੰਜਾਬ ਦੀ ਇੱਕ 26 ਸਾਲਾ ਮਹਿਲਾ ਦੀ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਇਹ ਹਾਦਸਾ ਸੋਮਵਾਰ ਨੂੰ ਸਾਹਮਣੇ ਆਇਆ। ਅਧਿਕਾਰੀਆਂ ਮੁਤਾਬਕ ਮਹਿਲਾ ਤੁੰਗਨਾਥ ਮੰਦਰ (Tungnath Temple) ਵੱਲ ਜਾ ਰਹੀ ਸੀ, ਜਦੋਂ ਉਹ ਰਾਵਣਸ਼ਿਲਾ ਨੇੜੇ ਕਰੀਬ 400 ਮੀਟਰ ਡੂੰਘੀ ਖੱਡ ਵਿੱਚ ਡਿੱਗ ਗਈ।
ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੇ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਐਤਵਾਰ ਸ਼ਾਮ ਤੋਂ ਲਾਪਤਾ ਸੀ। ਉਸ ਦੇ ਲਾਪਤਾ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ SDRF ਅਤੇ ਪੁਲਿਸ ਦੀਆਂ ਟੀਮਾਂ ਵੱਲੋਂ ਤੁਰੰਤ ਭਾਲ ਮੁਹਿੰਮ ਸ਼ੁਰੂ ਕੀਤੀ ਗਈ।
ਭਾਲ ਦੌਰਾਨ ਸੋਮਵਾਰ ਨੂੰ ਮਹਿਲਾ ਦੀ ਲਾਸ਼ ਚੋਪਤਾ-ਤੁੰਗਨਾਥ ਮਾਰਗ 'ਤੇ ਡੂੰਘੀ ਖੱਡ ਦੇ ਅੰਦਰ ਦਿਖਾਈ ਦਿੱਤੀ। ਇਸ ਤੋਂ ਬਾਅਦ ਬਚਾਅ ਟੀਮਾਂ ਨੇ ਖੱਡ ਵਿੱਚ ਉਤਰ ਕੇ ਲਾਸ਼ ਨੂੰ ਬਾਹਰ ਕੱਢਣ ਦੀ ਕਾਰਵਾਈ ਸ਼ੁਰੂ ਕੀਤੀ। ਪੁਲਿਸ ਅਤੇ SDRF ਦੀ ਮਦਦ ਨਾਲ ਲਾਸ਼ ਨੂੰ ਖੱਡ ਵਿੱਚੋਂ ਬਾਹਰ ਕੱਢਿਆ ਗਿਆ।
ਪੰਜਾਬ ਦੀ ਰਹਿਣ ਵਾਲੀ ਸੀ ਪੂਜਾ ਸਾਹਨੀ
ਅਧਿਕਾਰੀਆਂ ਅਨੁਸਾਰ, ਲਾਸ਼ ਨੂੰ ਸਟ੍ਰੈਚਰ ਰਾਹੀਂ ਲਗਭਗ 3 ਕਿਲੋਮੀਟਰ ਤੱਕ ਲਿਜਾ ਕੇ ਚੋਪਤਾ ਪਹੁੰਚਾਇਆ ਗਿਆ। ਇਸ ਤੋਂ ਬਾਅਦ ਲਾਸ਼ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਜ਼ਿਲ੍ਹਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।
ਮ੍ਰਿਤਕ ਮਹਿਲਾ ਦੀ ਪਛਾਣ ਪੂਜਾ ਸਾਹਨੀ (26) ਵਜੋਂ ਹੋਈ ਹੈ। ਉਹ ਪੰਜਾਬ ਦੀ ਰਹਿਣ ਵਾਲੀ ਸੀ ਅਤੇ ਧਾਰਮਿਕ ਯਾਤਰਾ ਲਈ ਤੁੰਗਨਾਥ ਮੰਦਰ ਜਾ ਰਹੀ ਸੀ।
ਫਿਲਹਾਲ ਪੁਲਿਸ ਵੱਲੋਂ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਹਾਦਸਾ ਕਿਸ ਤਰ੍ਹਾਂ ਵਾਪਰਿਆ, ਇਸ ਸਬੰਧੀ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ... Bus Strike News : ਕੀ 22 ਸਤੰਬਰ ਨੂੰ ਸਰਕਾਰੀ ਬੱਸਾਂ ਦੀ ਹੋਵੇਗੀ ਹੜਤਾਲ ?
- PTC NEWS