ਮਾਸੂਮ ਨੌਜਵਾਨਾਂ ਵਿਰੁੱਧ ਤਸ਼ੱਦਦ ਦਾ ਦੌਰ ਬੰਦ ਕਰਕੇ ਭਾਈਚਾਰਕ ਸਾਂਝ ’ਤੇ ਜ਼ੋਰ ਦਿੱਤਾ ਜਾਏ - ਅਕਾਲੀ ਦਲ

ਪੰਜਾਬ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਅਤੇ ਦੇਸ਼ ਵਿਚ ਪਿਛਲੇ ਕੁਝ ਦਿਨਾਂ ਤੋਂ ਵਾਪਰ ਰਹੇ ਘਟਨਾਕ੍ਰਮ ਉੱਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਬੇ ਵਿਚ ਅਮਨ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਅਤੇ ਕਿਸੇ ਤਰ੍ਹਾਂ ਦੇ ਸਰਕਾਰੀ ਦਮਨ ਚੱਕਰ ਤੋਂ ਗੁਰੇਜ਼ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ।"

By  Jasmeet Singh March 23rd 2023 07:50 PM

ਫਰੀਦਕੋਟ/ਚੰਡੀਗੜ੍ਹ: ਪੰਜਾਬ ਦੇ ਪੰਜ ਵਾਰ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਸੂਬੇ ਅਤੇ ਦੇਸ਼ ਵਿਚ ਪਿਛਲੇ ਕੁਝ ਦਿਨਾਂ ਤੋਂ ਵਾਪਰ ਰਹੇ ਘਟਨਾਕ੍ਰਮ ਉੱਤੇ ਡੂੰਘੇ ਦੁੱਖ ਅਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੂਬੇ ਵਿਚ ਅਮਨ ਤੇ ਭਾਈਚਾਰਕ ਸਾਂਝ ਬਣਾਏ ਰੱਖਣ ਅਤੇ ਕਿਸੇ ਤਰ੍ਹਾਂ ਦੇ ਸਰਕਾਰੀ ਦਮਨ ਚੱਕਰ ਤੋਂ ਗੁਰੇਜ਼ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਹੈ।"  

ਉਹਨਾਂ ਕਿਹਾ ਕਿ ਇਹ ਘੜੀ ਸਰਕਾਰਾ ਵੱਲੋਂ ਦੂਰ ਅੰਦੇਸ਼ੀ, ਸੂਝ ਬੂਝ ਅਤੇ ਤੁਹੱਮਲ ਤੋਂ ਕੰਮ ਲੈਣ ਦੀ ਹੈ। ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਦੇ ਨਾਮ ਇਥੋਂ ਜਾਰੀ ਇਕ ਸੰਦੇਸ਼ ਵਿਚ ਬਾਦਲ ਨੇ ਕਿਹਾ ਕਿ "ਖਾਲਸਾ ਪੰਥ, ਪੰਜਾਬ ਤੇ ਦੇਸ਼ ਇਸ ਵਕ਼ਤ ਇਕ ਨਾਜ਼ੁਕ ਘੜੀ ਵਿਚੋਂ ਗੁਜ਼ਰ  ਰਿਹਾ ਹੈ।"

ਪੰਜਾਬ ਵਿਚ ਪਿਛਲੇ ਕੁਛ ਦਿਨਾਂ ਦੌਰਾਨ ਵਾਪਰੀਆਂ ਘਟਨਾਵਾਂ ਨੂੰ "ਬੇਹੱਦ ਚਿੰਤਾ ਜਨਕ ਅਤੇ ਦੁਖਦਾਈ " ਕਰਾਰ ਦਿੰਦਿਆਂ ਬਜ਼ੁਰਗ ਸਿਆਸਤਦਾਨ ਨੇ ਕਿਹਾ, "ਇਹਨਾਂ ਘਟਨਾਵਾਂ ਨਾਲ ਸੂਬੇ ਅੰਦਰ ਤਣਾਅ ਦਾ ਮਾਹੌਲ ਸਰਕਾਰ ਵੱਲੋਂ ਸਥਿਤੀ ਨਾਲ ਸਮੇਂ ਸਿਾਰ ਅਤੇ ਸੂਝ ਬੂਝ ਨਾਲ ਨਜਿੱਠਣ ਵਿਚ ਫੇਲ੍ਹ ਹੋਣ ਦਾ ਨਤੀਜਾ ਹੈ।"

ਉਹਨਾਂ ਸਮੂਹ ਸਬੰਧਿਤ ਧਿਰਾਂ ਵਿਸ਼ੇਸ਼ ਕਰਕੇ ਸਰਕਾਰ ਨੂੰ ਪੁਰ ਜ਼ੋਰ ਅਪੀਲ ਕੀਤੀ  ਕਿ ਸੂਬੇ ਵਿਚ ਅਮਨ ਤੇ ਭਾਈਚਾਰਕ ਸਾਂਝ ਉੱਤੇ ਹਰ ਕੀਮਤ ’ਤੇ ਪਹਿਰਾ ਦਿੱਤਾ ਜਾਵੇ। ਪਰ ਉਹਨਾਂ ਦੁੱਖ ਪ੍ਰਗਟ ਕੀਤਾ ਕਿ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਵਿਚ ਅਮਨ 'ਤੇ ਭਾਈਚਾਰਕ ਸਾਂਝ ਕਾਇਮ ਰੱਖਣ ਦੇ ਆਪਣੇ ਬੁਨਿਆਦੀ  ਸੰਵਿਧਨਿਕ ਫਰਜ਼ ਨਿਭਾਉਣ ਵਿਚ ਪੂਰੀ ਤਰਾਂ ਅਸਫਲ ਰਹੀ ਹੈ।

ਸਰਕਾਰ ਵੱਲੋਂ ਪਿਛਲੇ ਦਿਨਾਂ ਦੌਰਾਨ ਕੀਤੀ ਗਈ ਕਾਰਵਾਈ ਉੱਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਕਾਰਵਾਈ ਜਿਸ ਕਾਰਜ ਲਈ ਕੀਤੀ ਗਈ ਉਸ ਵਿਚ ਵੀ ਪੂਰੀ ਤਰ੍ਹਾਂ ਅਸਫਲ ਰਹੀ ਹੈ ਜੋ ਕਿ ਕਿਸੇ ਵੀ ਸਰਕਾਰ ਲਈ ਨਮੋਸ਼ੀ ਦਾ ਕਾਰਨ ਹੋਣਾ ਚਾਹੀਦਾ ਹੈ ਪਰ ਮੈਨੂੰ ਹੈਰਾਨੀ ਹੈ ਕਿ ਇਹ ਸਰਕਾਰ ਇਸ ਕਾਰਵਾਈ ਨੂੰ ਸਫਲ ਦੱਸ ਰਹੀ ਹੈ ਜਦਕਿ ਇਸ ਕਾਰਵਾਈ ਨੇ ਸਥਿਤੀ ਨੂੰ ਸੁਖਾਵਾਂ ਬਣਾਉਣ ਦੀ ਥਾਂ ਹੋਰ ਵੀ ਗੰਭੀਰ ਤੇ ਪੇਚੀਦਾ ਬਣਾ ਦਿੱਤਾ ਹੈ ।

ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਉਤੇ ਮਾਯੂਸੀ ਪ੍ਰਗਟ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਮਨ ਕ਼ਾਨੂੰਨ ਵਿਵਸਥਾ ਕਾਇਮ ਰੱਖਣ ਅਤੇ ਧਾਰਮਿਕ ਸਦਭਾਵਨਾ ਨੂੰ ਮਜ਼ਬੂਤ ਕਰਨ ਦੀ ਥਾਂ ਇਹ ਸਰਕਾਰ ਉਲਟਾ ਬਹਾਦਰ ਅਤੇ ਦੇਸ਼ ਭਗਤ ਸਿੱਖ ਕੌਮ ਨੂੰ ਦੇਸ਼ ਭਰ ਵਿਚ ਬਦਨਾਮ ਕਰਨ ਦੇ ਰਾਹ ’ਤੇ ਤੁਰ ਪਈ ਹੈ।

ਉਹਨਾਂ ਮੀਡੀਆ ਸਮੇਤ ਸਭ ਧਿਰਾਂ ਨੂੰ ਨੂੰ ਅਪੀਲ ਕੀਤੀ  ਕਿ ਪੰਜਾਬੀਆਂ ਤੇ ਖਾਸ ਕਰਕੇ ਦੇਸ਼ ਭਗਤ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਮੁਹਿੰਮ ਬੰਦ ਕੀਤੀ ਜਾਵੇ।  

ਕੁਝ ਥਾਵਾਂ ’ਤੇ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਸਿਰਫ ਸ਼ੱਕ ਦੇ ਆਧਾਰ ’ਤੇ  ਕੇਸਾਂ ਵਿਚ ਫਸਾਏ ਜਾਣ ਤੇ ਗ੍ਰਿਫਤਾਰ ਕਰਨ ਨੂੰ ਗੈਰ-ਸੰਵਿਧਾਨਿਕ ਦੱਸਦਿਆਂ ਬਾਦਲ ਨੇ ਕਿਹਾ ਕਿ  ਉਹਨਾਂ ਦੇ  ਨੋਟਿਸ ਵਿਚ ਆਇਆ ਹੈ ਕਿ ਅਮਨ ਕਨੂੰਨ ਕਾਇਮ ਰੱਖਣ ਦੇ ਬਹਾਨੇ ਕਈ ਮਾਸੂਮ ਨੌਜਵਾਨਾਂ ਨੂੰ ਸੰਗੀਨ ਝੂਠੇ ਮੁਕੱਦਮਿਆਂ  ਵਿਚ ਫਸਾਇਆ ਜਾ ਰਿਹਾ ਹੈ ਤੇ  ਇਸ ਨਾਲ ਸੂਬੇ ਵਿਚ ਦਮਨ ਵਾਲਾ ਮਾਹੌਲ ਖੜਾ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ "ਮੈਂ ਸੂਬਾ ਤੇ ਕੇਂਦਰ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਸੂਝ ਬੂਝ ਤੇ ਦੂਰ ਅੰਦੇਸ਼ੀ ਤੋਂ ਕੰਮ ਲਿਆ ਜਾਏ ਤੇ ਸਿਰਫ ਸ਼ੱਕ ਦੇ ਅਧਾਰ ’ਤੇ ਝੂਠੇ  ਕੇਸਾਂ ਵਿਚ ਫਸਾਏ ਗਏ ਮਾਸੂਮ ਲੋਕਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।"

ਬਾਦਲ ਨੇ ਕਿਹਾ ਉਹਨਾਂ ਦੀ ਅਗਵਾਈ ਵਾਲੀ ਸਰਕਾਰ ਨੇ ਨੇ ਪੰਦਰਾਂ ਸਾਲ ਪੰਜਾਬ ਵੀ ਮੁਕੰਮਲ ਅਮਨ, ਏਕਤਾ ਤੇ ਭਾਈਚਾਰਕ ਸਾਂਝ ਦਾ ਮਾਹੌਲ ਯਕੀਨੀ ਬਣਾਇਆ "ਪਰ ਮੈਨੂੰ ਦੁੱਖ ਹੈ ਕੇ ਸਾਡੀ ਸਰਕਾਰ ਦੇ ਜਾਂਦਿਆਂ ਹੀ ਸੂਬੇ ਵਿਚ ਭਾਈਚਾਰਕ ਸਾਂਝ ਨੂੰ ਖਤਰੇ ਪੈਣੇ ਸ਼ੁਰੂ ਹੋ ਗਏ ਤੇ ਵਿਕਾਸ ਵੀ ਉਥੇ ਹੀ ਰੁੱਕ ਗਿਆ। ਸਰਕਾਰ ਦੇ ਗਲਤ ਵਤੀਰੇ ਤੇ ਕਾਰਗੁਜ਼ਾਰੀ ਨੇ  ਇਸ ਵਕ਼ਤ ਸਥਿਤੀ ਬੇਹੱਦ ਨਾਜ਼ੁਕ ਮੋੜ ’ਤੇ ਲਿਆ  ਖੜੀ ਕੀਤੀ ਹੈ।"

ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਾਂਗ ਪੰਜਾਬ ਅਤੇ ਸਮੁੱਚੇ ਦੇਸ਼ ਵਿਚ ਅਮਨ ਤੇ ਭਾਈਚਾਰਕ ਸਾਂਝ ਦੇ ਜ਼ਾਮਨ ਵੱਜੋਂ ਆਪਣਾ ਫਰਜ਼ ਨਿਭਾਉਂਦਾ ਰਹੇਗਾ।

Related Post