COVID-19: ਭਾਰਤ ਚ ਲਗਾਤਾਰ ਵੱਧ ਰਹੇ ਨੇ ਕੋਰੋਨਾ ਦੇ ਮਾਮਲੇ; ਪਿਛਲੇ 24 ਘੰਟਿਆਂ ਚ 7,633 ਮਾਮਲੇ, ਐਕਟਿਵ ਕੇਸ 61,000 ਤੋਂ ਪਾਰ

ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਸੱਤ ਹਜ਼ਾਰ 633 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਮੰਗਲਵਾਰ ਸਵੇਰੇ ਦੇਸ਼ 'ਚ ਕੋਰੋਨਾ ਦੇ 61 ਹਜ਼ਾਰ 233 ਮਰੀਜ਼ ਸਾਹਮਣੇ ਆਏ ਹਨ।

By  Ramandeep Kaur April 18th 2023 11:28 AM -- Updated: April 18th 2023 11:54 AM

COVID-19: ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ ਸੱਤ ਹਜ਼ਾਰ 633 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਮੰਗਲਵਾਰ ਸਵੇਰੇ ਦੇਸ਼ 'ਚ ਕੋਰੋਨਾ ਦੇ 61 ਹਜ਼ਾਰ 233 ਮਰੀਜ਼ ਸਾਹਮਣੇ ਆਏ ਹਨ।

ਕੇਂਦਰੀ ਸਿਹਤ ਮੰਤਰਾਲੇ ਅਨੁਸਾਰ 11 ਲੋਕਾਂ ਦੀ ਸੰਕਰਮਿਤ ਹੋਣ ਕਾਰਨ ਮੌਤ ਹੋਈ ਹੈ। ਦੇਸ਼ 'ਚ ਹੁਣ ਤੱਕ ਕੋਰੋਨਾ ਦੀ ਚਪੇਟ 'ਚ ਆਉਣ ਵਾਲੇ ਲੋਕਾਂ ਦੀ ਗਿਣਤੀ 4,48,34,859 ਹੋ ਗਈ ਹੈ। ਉਥੇ ਹੀ ਮਰਨ ਵਾਲਿਆਂ ਦੀ ਗਿਣਤੀ 5 ਲੱਖ 31 ਹਜ਼ਾਰ 152 'ਤੇ ਪਹੁੰਚ ਗਈ।

ਸਭ ਤੋਂ ਜ਼ਿਆਦਾ ਮੌਤਾਂ ਦਿੱਲੀ 'ਚ ਹੋਈਆਂ ਹਨ। ਉਥੇ ਹੀ ਹਰਿਆਣਾ, ਕਰਨਾਟਕ ਅਤੇ ਪੰਜਾਬ ਵਿੱਚ ਇੱਕ-ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਹੈ। ਮੌਤਾਂ ਦੀ ਗਿਣਤੀ 'ਚ ਕੇਰਲ ਦੀ ਤਰਫ ਤੋਂ ਵੀ ਚਾਰ ਮੌਤਾਂ ਦਾ ਇਜ਼ਾਫਾ ਕੀਤਾ ਗਿਆ ਹੈ।

ਦੇਸ਼ 'ਚ ਫਿਲਹਾਲ ਰੋਜ਼ਾਨਾ ਸੰਕਰਮਿਤ ਦੀ ਦਰ 0.14 ਦਰਜ ਕੀਤੀ ਗਈ ਹੈ। ਉਥੇ ਹੀ ਮਰੀਜਾਂ ਦੇ ਠੀਕ ਹੋਣ ਦੀ ਦਰ 98.68 ਹੈ। ਉਥੇ ਹੀ ਕੋਰੋਨਾ ਤੋਂ ਮੁਕਤੀ ਪਾਉਣ ਵਾਲੇ ਲੋਕਾਂ ਦੀ ਗਿਣਤੀ 4,42,42,474 ਹੋ ਗਈ, ਜਦੋਂਕਿ ਮੌਤ ਦਰ 1.18 ਪ੍ਰਤੀਸ਼ਤ ਦਰਜ ਕੀਤੀ ਗਈ।

ਮੰਤਰਾਲੇ ਅਨੁਸਾਰ ਰਾਸ਼ਟਰਵਿਆਪੀ ਟੀਕਾਕਰਨ ਅਭਿਆਨ ਦੇ ਤਹਿਤ ਦੇਸ਼ 'ਚ ਹੁਣ ਤੱਕ ਕੋਵਿਡ ਟੀਕੇ ਦੀਆਂ 220.66 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।

Karnal Rice Mill Collapses:ਕਰਨਾਲ 'ਚ ਵੱਡਾ ਹਾਦਸਾ, ਰਾਈਸ ਮਿਲ ਦੀ ਇਮਾਰਤ ਢਹਿਣ ਕਾਰਨ 4 ਲੋਕਾਂ ਦੀ ਮੌਤ 20 ਦੇ ਕਰੀਬ ਜ਼ਖ਼ਮੀ

Related Post