ਕੀ ਤੁਹਾਨੂੰ ਵੀ ਸਤਾ ਰਿਹਾ ਹੈ ਗੰਜੇਪਣ ਦਾ ਖਤਰਾ, ਤਾਂ ਪੜ੍ਹੋ ਇਹ ਖ਼ਬਰ

By  Aarti December 13th 2022 03:06 PM

Hair Care Tips For Healthy Hair:  ਅੱਜ ਦੇ ਸਮੇਂ ਵਿੱਚ ਬਦਲਦੀ ਜੀਵਨਸ਼ੈਲੀ ਦਾ ਅਸਰ ਅਤੇ ਕੰਮਕਾਜ ਸਾਡੀ ਸਿਹਤ ਉੱਤੇ ਵੀ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ। ਲਗਾਤਾਰ ਵਧ ਰਿਹਾ ਨਿੱਜੀ ਜੀਵਨ ਦੇ ਤਣਾਅ ਦਾ ਅਸਰ ਸਾਡੀ ਸਿਹਤ ’ਤੇ ਮਾੜਾ ਅਸਰ ਪਾਉਂਦਾ ਹੈ। ਖਾਸਤੌਰ ’ਤੇ ਅੱਜ ਦੇ ਨੌਜਵਾਨਾਂ ’ਚ ਇਸਦਾ ਅਸਰ ਜਿਆਦਾ ਦੇਖਣ ਨੂੰ ਮਿਲ ਰਿਹਾ ਹੈ। ਜਿਸ ਕਾਰਨ ਇਸ ਸਮੱਸਿਆ ਤੋਂ ਨਿਜਾਤ ਪਾਉਣ ਲਈ ਕਈ ਤਰ੍ਹਾਂ ਦੀਆਂ ਕੈਮੀਕਲ ਦਵਾਈਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜੋ ਕਿ ਕਈ ਵਾਰ ਹਾਨੀਕਾਰਕ ਸਾਬਿਤ ਹੋ ਸਕਦੀਆਂ ਹਨ। 

ਮਾਹਰਾਂ ਦਾ ਮੰਨਣਾ ਹੈ ਕਿ ਅਜਿਹੇ ’ਚ ਆਪਣੀ ਡਾਈਟ ਵਿੱਚ ਕੁਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਜਿਸ ਨਾਲ ਇਸ ਸਮੱਸਿਆ ਤੋਂ ਨਿਜਾਤ ਮਿਲ ਸਕੇ। ਆਉ ਤੁਹਾਨੂੰ ਵੀ ਦੱਸਦੇ ਹਾਂ ਇਸ ਤਰ੍ਹਾਂ ਦੇ ਖਾਣ ਦੀਆਂ ਚੀਜ਼ਾਂ ਬਾਰੇ ਜਿਸ ਨਾਲ ਤੁਹਾਨੂੰ ਫਾਇਦਾ ਮਿਲ ਸਕਦਾ ਹੈ। 

ਅਖਰੋਟ

ਮਾਹਰਾਂ ਦੀ ਮੰਨੀਏ ਤਾਂ ਸੁੱਕੇ ਮੇਵੇ ਵੀ ਵਾਲਾਂ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦੇ ਹਨ। ਦੱਸ ਦਈਏ ਕਿ ਸੁੱਕੇ ਮੇਵੇ ਵਿੱਚ ਅਖਰੋਟ ਵੀ ਤੁਹਾਡੇ ਵਾਲਾਂ ਦੀ ਸਿਹਤ ਲਈ ਲਾਭ ਪਹੁੰਚਾਉਣ ਵਾਲਾ ਹੈ। ਦੱਸ ਦਈਏ ਕਿ ਅਖਰੋਟ ਵਿੱਚ ਬਾਓਟਿਨ, ਵਿਟਾਮਿਨ ਬੀ1, ਬੀ6,ਬੀ9, ਈ, ਪ੍ਰੋਟੀਨ ਅਤੇ ਮੈਗਨੀਸ਼ੀਅਮ ਕਾਫੀ ਮਾਤਰਾ ਚ ਪਾਇਆ ਜਾਂਦਾ ਹੈ। 

ਓਟਸ

ਅੱਜ ਦੇ ਸਮੇਂ ਵਿੱਚ ਜਿਆਦਾ ਤਰ ਲੋਕ ਓਟਸ ਨੂੰ ਕਾਫੀ ਖਾਣ ਲੱਗੇ ਹਨ। ਭਾਰ ਨੂੰ ਘੱਟ ਕਰਨ ਦੇ ਲਈ ਵੀ ਓਟਸ ਨੂੰ ਖਾਇਆ ਜਾਂਦਾ ਹੈ। ਮਾਹਰਾਂ ਦਾ ਮੰਨਣਾ ਹੈ ਕਿ ਓਟਸ ਨਾਲ ਨਾ ਸਿਰਫ ਭਾਰ ਘੱਟ ਹੁੰਦਾ ਹੈ ਸਗੋਂ ਇਸ ਨੂੰ ਖਾਣ ਨਾਲ ਤੁਹਾਡੇ ਵਾਲਾਂ ਨੂੰ ਵੀ ਕਾਫੀ ਮਜ਼ਬੂਤੀ ਮਿਲਦੀ ਹੈ। ਓਟਸ ਵਿੱਚ ਮੌਜੂਦ ਜ਼ਿੰਕ, ਆਇਰਨ, ਓਮੇਗਾ-6 ਫੈਟੀ ਐਸਿਡ, ਪੌਲੀਅਨਸੈਚੁਰੇਟਿਡ ਫੈਟੀ ਐਸਿਡ ਵਾਲਾਂ ਦੇ ਵਧਣ ਵਿੱਚ ਕਾਫੀ ਮਦਦ ਕਰਦਾ ਹੈ। 

ਪਾਲਕ 

ਠੰਡ ਦਾ ਮੌਸਮ ਹੈ ਜਿਸ ਕਾਰਨ ਵਾਲਾਂ ਦਾ ਧਿਆਨ ਰੱਖਣਾ ਹੋਰ ਵੀ ਜਿਆਦਾ ਜਰੂਰੀ ਹੋ ਜਾਂਦਾ ਹੈ। ਸਰਦੀਆਂ ਦਾ ਮੌਸਮ ਸਬਜ਼ੀਆਂ ਲਈ ਉਝ ਕਾਫੀ ਵਧੀਆਂ ਹੁੰਦਾ ਹੈ। ਜੇਕਰ ਤੁਸੀਂ ਵਾਲਾਂ ਦੇ ਝੜਣ ਤੋਂ ਪਰੇਸ਼ਾਨ ਹੋ ਤਾਂ ਪਾਲਕ ਇਸਦੇ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦੀ ਹੈ। ਇਸਨੂੰ ਖਾਣ ਨਾਲ ਸਰੀਰ ਨੂੰ ਜਿੰਕ ਮੈਗਨੀਸ਼ੀਅਮ ਅਤੇ ਆਇਰਨ ਦੀ ਪੂਰਤੀ ਹੁੰਦੀ ਹੈ ਜਿਸ ਨਾਲ ਵਾਲਾਂ ਦੇ ਵਿਕਾਸ ਵਿੱਚ ਮਦਦ ਮਿਲਦੀ ਹੈ। 

ਗਾਜਰ

ਮਾਹਰਾਂ ਦਾ ਮੰਨਣਾ ਹੈ ਕਿ ਗਾਜਰ ਖਾਣਾ ਵੀ ਵਾਲਾਂ ਦੇ ਲਈ ਕਾਫੀ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਗਾਜਰ ਖਾਣ ਨਾਲ ਵਿਟਾਮਿਨ ਏ, ਵਿਟਾਮਿਨ ਕੇ, ਪੋਟਾਸ਼ੀਅਮ ਅਤੇ ਆਇਰਨ ਨਾਲ ਭਰਪੂਰ ਗਾਜਰ ਵੀ ਤੁਹਾਡੇ ਵਾਲਾਂ ਦੇ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਹਰ ਰੋਜ਼ ਗਾਜਰ ਖਾਣ ਨਾਲ ਵਾਲਾਂ ਨੂੰ ਕਾਫੀ ਲਾਭ ਮਿਲ ਸਕਦਾ ਹੈ। 

ਇਹ ਵੀ ਪੜੋ: ਢਿੱਡ ਦੇ 5 ਰੋਗਾਂ ਦਾ ਸਭ ਤੋਂ ਵੱਡਾ ਦੁਸ਼ਮਣ ਹੈ 'ਮੁਨੱਕੇ ਦਾ ਪਾਣੀ'

ਬੇਦਾਅਵਾ: ਇਹ ਲੇਖ ਸਿਰਫ਼ ਆਮ ਜਾਣਕਾਰੀ ਲਈ ਹੈ। ਇਹ ਕਿਸੇ ਵੀ ਤਰੀਕੇ ਨਾਲ ਕਿਸੇ ਦਵਾਈ ਜਾਂ ਇਲਾਜ ਦਾ ਬਦਲ ਨਹੀਂ ਹੋ ਸਕਦਾ। ਵਧੇਰੇ ਵੇਰਵਿਆਂ ਲਈ ਹਮੇਸ਼ਾਂ ਆਪਣੇ ਡਾਕਟਰ ਨਾਲ ਸਲਾਹ ਕਰੋ।

Related Post