Jassinder Singh Baidwan: ਜਸਇੰਦਰ ਸਿੰਘ ਕੌਣ ਹੈ ਜਿਸ ਨੂੰ ਲੈ ਕੇ ਭਗਵੰਤ ਮਾਨ ਤੇ ਚੰਨੀ ਆਹਮੋ-ਸਾਹਮਣੇ ਹਨ

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਸਮਾਂ ਸੀਮਾ ਖ਼ਮ ਹੋ ਗਈ ਹੈ।

By  Amritpal Singh May 31st 2023 03:55 PM -- Updated: May 31st 2023 05:57 PM

Punjab News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਗਈ ਸਮਾਂ ਸੀਮਾ ਖ਼ਮ ਹੋ ਗਈ ਹੈ। ਮਾਨ ਨੇ ਚੰਨੀ ‘ਤੇ ਖਿਡਾਰੀ ਨੂੰ ਨੌਕਰੀ ਦੇਣ ਦੇ ਨਾਂ ‘ਤੇ 2 ਕਰੋੜ ਰੁਪਏ ਮੰਗਣ ਦੇ ਮਾਮਲੇ ‘ਚ 31 ਮਈ ਤੱਕ ਦਾ ਸਮਾਂ ਦਿੱਤਾ ਸੀ।

ਇਸ ਬਾਰੇ ਮਾਨ ਨੇ ਕਿਹਾ ਸੀ ਕਿ ਆਪਣੇ ਭਾਂਜੇ-ਭਤੀਜੇ ਨਾਲ ਗੱਲ ਕਰਕੇ ਉਹ ਖੁਦ ਦੱਸਣ ਕਿ ਉਨ੍ਹਾਂ ਨੇ ਨੌਕਰੀ ਦੇ ਨਾਂ ‘ਤੇ ਪੈਸੇ ਲਏ ਹਨ। ਅਜਿਹਾ ਨਾ ਹੋਣ ‘ਤੇ ਉਨ੍ਹਾਂ ਨੇ ਖਿਡਾਰੀ ਨੂੰ ਖੁਦ ਪੇਸ਼ ਕਰਨ ਦੀ ਗੱਲ ਕੀਤੀ ਸੀ।

ਮਾਨ ਨੇ ਕੀ ਕਿਹਾ...

ਪਿਛਲੀ ਕਾਂਗਰਸ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਨੌਕਰੀ ਲੈਣ ਲਈ ਗਏ ਸਨ। ਉਸ ਵੇਲੇ ਕੈਪਟਨ ਨੇ ਉਨ੍ਹਾਂ ਨੂੰ ਕਿਹਾ ਕਿ ਤੁਹਾਡਾ ਕੰਮ ਹੋ ਜਾਵੇਗਾ। ਇਸ ਦੌਰਾਨ ਕਾਂਗਰਸ ਨੇ ਕੈਪਟਨ ਨੂੰ ਹਟਾ ਦਿੱਤਾ ਅਤੇ ਚੰਨੀ ਮੁੱਖ ਮੰਤਰੀ ਬਣ ਗਏ। ਇਸ ਤੋਂ ਬਾਅਦ ਜਦੋਂ ਖਿਡਾਰੀ ਚੰਨੀ ਨੂੰ ਮਿਲੇ ਤਾਂ ਚੰਨੀ ਨੇ ਉਨ੍ਹਾਂ ਨੂੰ ਆਪਣੇ ਭਾਣਜੇ ਨੂੰ ਮਿਲਣ ਲਈ ਕਿਹਾ।


ਮਾਨ ਅਨੁਸਾਰ ਜਦੋਂ ਖਿਡਾਰੀ ਚੰਨੀ ਦੇ ਭਾਣਜੇ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ 2 ਲੱਗਣਗੇ। ਖਿਡਾਰੀ ਨੇ ਸੋਚਿਆ ਕਿ ਸ਼ਾਇਦ ਉਹ 2 ਲੱਖ ਰੁਪਏ ਕਹਿ ਰਿਹਾ ਹੈ। ਇਸ ਲਈ ਜਦੋਂ ਉਹ 2 ਲੱਖ ਰੁਪਏ ਲੈ ਕੇ ਆਪਣੇ ਪਿਤਾ ਕੋਲ ਪਹੁੰਚਿਆ ਤਾਂ ਚੰਨੀ ਦੇ ਭਾਣਜੇ ਨੇ ਉਸ ਨੂੰ ਸਾਹਮਣੇ ਤੋਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗਾ ਕਿ ਉਸ ਨੇ ਜੋ 2 ਦਾ ਸੰਕੇਤ ਦਿੱਤਾ ਸੀ, ਉਸ ਦਾ ਮਤਲਬ 2 ਕਰੋੜ ਰੁਪਏ ਹੈ। ਖਿਡਾਰੀ ਜੱਸ ਇੰਦਰ ਬੈਦਵਾਨ ਅਤੇ ਉਨ੍ਹਾਂ ਦੇ ਪਿਤਾ ਨੇ ਵੀ ਚਲਦੀ ਪ੍ਰੈਸ ਕਾਨਫਰੰਸ ਵਿੱਚ CM ਮਾਨ ਦੇ ਬਿਆਨਾਂ 'ਚ ਹਾਮੀ ਭਰਦਿਆਂ ਹੁੰਗਾਰਾ ਭਰਿਆ ਕਿ ਜੋ CM ਮਾਨ ਨੇ ਕਿਹਾ ਉਨ੍ਹਾਂ ਦੀ ਵੀ ਉਹੀ ਆਵਾਜ਼ ਹੈ।


ਜਾਣੋ ਕੌਣ ਹੈ ਜਸਇੰਦਰ ਸਿੰਘ 

ਦੱਸ ਦਈਏ ਕਿ ਜਸਇੰਦਰ ਸਿੰਘ ਕਿੰਗਜ਼ ਇਲੈਵਨ ਪੰਜਾਬ ਦਾ ਖਿਡਾਰੀ ਹੈ। ਇਨ੍ਹਾਂ ਹੀ ਨਹੀਂ ਜਸਇੰਦਰ ਸਿੰਘ ਨੇ ਪੀਪੀਐਸਸੀ ਦਾ ਵੀ ਪੇਪਰ ਦਿੱਤਾ ਸੀ। ਜਸਇੰਦਰ ਸਿੰਘ ਨੇ ਪੀਪੀਐਸਸੀ ਦੇ ਸਪੋਰਟਸ ਕੋਟੇ ‘ਚੋਂ ਨੌਕਰੀ ਦੀ ਮੰਗ ਕੀਤੀ ਸੀ। 26 ਸਾਲਾਂ ਦੇ ਜਸਇੰਦਰ ਸਿੰਘ ਦੀ ਸੱਜੇ ਹੱਥ ਤੋਂ ਬੈੱਟ ਫੜ ਕੇ ਬੱਲੇਬਾਜ਼ੀ ਕਰਨ ਦਾ ਸਟਾਈਲ ਹੈ। ਜਦਕਿ ਉਨ੍ਹਾਂ ਦੀ ਗੇਦਬਾਜ਼ੀ ਕਰਨ ਦਾ ਸਟਾਈਲ ਸੱਜੀ ਬਾਹ ਔਫਬ੍ਰੇਕ ਹੈ।


ਦੱਸ ਦੇਈਏ ਕਿ ਜਸ ਇੰਦਰ ਸਿੰਘ ਬੈਦਵਾਨ ਨੇ ਪੀਪੀਐਸਸੀ ਦੀ ਪ੍ਰੀਖਿਆ ਵਿੱਚ ਭਾਗ ਲਿਆ ਅਤੇ ਸਪੋਰਟਸ ਕੋਟੇ ਵਿੱਚ 198.5 ਅੰਕ ਪ੍ਰਾਪਤ ਕੀਤੇ, ਜਦਕਿ ਕੱਟ ਆਫ 132.5 ਰਿਹਾ। ਹਾਲਾਂਕਿ ਨਤੀਜੇ ਵਿੱਚ ਜਸ ਇੰਦਰ ਨੂੰ ਬੁਲਾਰੇ ਕੋਟੇ ਤੋਂ ਛੋਟ ਨਹੀਂ ਮਿਲੀ। ਅਜਿਹੇ ‘ਚ ਜਸ ਇੰਦਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ, ਜਿਨ੍ਹਾਂ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦਾ ਕੰਮ ਕੀਤਾ ਜਾਵੇਗਾ ਪਰ ਫਿਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣ ਗਏ।


Related Post