Ajnala News : ਸਕੂਲ ਚ ਗੰਦਾ ਪਾਣੀ ਪੀਣ ਲਈ ਮਜ਼ਬੂਰ ਸੀ ਬੱਚੇ ,ਸਕੂਲ ਅਧਿਆਪਕ ਨੇ ਫੇਸਬੁੱਕ ਤੇ ਪਾਈ ਸੀ ਪੋਸਟ, SGPC ਨੇ ਭੇਜੀ ਮਦਦ
Ajnala News : ਜਦੋਂ ਇੱਕ ਅਧਿਆਪਕ ਵੱਲੋਂ ਆਪਣੇ ਸਕੂਲ ਵਿੱਚ ਗੰਧਲੇ ਪਾਣੀ ਦੀ ਇੱਕ ਪੋਸਟ ਪਾਈ ਤਾਂ ਉਸ ਤੋਂ ਬਾਅਦ 15 ਘੰਟਿਆਂ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਸਕੂਲ ਵਿੱਚ ਪਹੁੰਚ ਗਈ। ਇਹ ਮਾਮਲਾ ਹੈ ਅਜਨਾਲਾ ਦੇ ਪਿੰਡ ਹਰੜ ਕਲਾਂ ਅਤੇ ਲੱਖੂਵਾਲ ਦਾ। ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਹੜਾਂ ਦਾ ਪਾਣੀ ਖੜ੍ਹਾ ਰਹਿਣ ਕਰਕੇ ਧਰਤੀ ਹੇਠਲਾਲਾਂ ਪਾਣੀ ਗੰਦਲਾ ਹੋ ਗਿਆ ਤੇ ਬੱਚੇ ਗੰਦਲਾਂ ਪਾਣੀ ਪੀਣ ਲਈ ਮਜ਼ਬੂਰ ਸਨ
Ajnala News : ਜਦੋਂ ਇੱਕ ਅਧਿਆਪਕ ਵੱਲੋਂ ਆਪਣੇ ਸਕੂਲ ਵਿੱਚ ਗੰਧਲੇ ਪਾਣੀ ਦੀ ਇੱਕ ਪੋਸਟ ਪਾਈ ਤਾਂ ਉਸ ਤੋਂ ਬਾਅਦ 15 ਘੰਟਿਆਂ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਸਕੂਲ ਵਿੱਚ ਪਹੁੰਚ ਗਈ। ਇਹ ਮਾਮਲਾ ਹੈ ਅਜਨਾਲਾ ਦੇ ਪਿੰਡ ਹਰੜ ਕਲਾਂ ਅਤੇ ਲੱਖੂਵਾਲ ਦਾ। ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਹੜਾਂ ਦਾ ਪਾਣੀ ਖੜ੍ਹਾ ਰਹਿਣ ਕਰਕੇ ਧਰਤੀ ਹੇਠਲਾਂ ਪਾਣੀ ਗੰਦਲਾ ਹੋ ਗਿਆ ਤੇ ਬੱਚੇ ਗੰਦਲਾਂ ਪਾਣੀ ਪੀਣ ਲਈ ਮਜ਼ਬੂਰ ਸਨ।
ਜਿਸ ਨਾਲ ਉਨਾਂ ਦੇ ਪੇਟ ਖਰਾਬ ਹੋਣ ਅਤੇ ਹੋਰ ਬਿਮਾਰੀਆਂ ਲੱਗਣ ਦਾ ਡਰ ਅਧਿਆਪਕਾਂ ਨੂੰ ਸਤਾ ਰਿਹਾ ਸੀ। ਜਿਸ 'ਤੇ ਇੱਕ ਅਧਿਆਪਕ ਸਤਨਾਮ ਸਿੰਘ ਜੱਸੜ ਵੱਲੋਂ ਫੇਸਬੁਕ 'ਤੇ ਪੋਸਟ ਪਾਈ ਗਈ ਕਿ ਉਹਨਾਂ ਦੇ ਪਿੰਡਾਂ ਦੇ ਸਕੂਲਾਂ ਵਿੱਚ ਪੀਣ ਵਾਲੇ ਸਾਫ ਪਾਣੀ ਦੀ ਵਿਵਸਥਾ ਨਹੀਂ ਹੈ ,ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਮੈਨੇਜਰ ਦੇ ਹੱਥ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਲਈ ਬਿਸਕੁੱਟ ,ਚਿਪਸ ,ਰਸ ਭੇਜੇ।
ਇਸ ਮੌਕੇ ਪਹੁੰਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਸਕੂਲਾਂ ਦੀ ਇਹ ਸਮੱਸਿਆ ਇੱਕ ਫੇਸਬੁੱਕ ਰਾਹੀਂ ਪਤਾ ਚੱਲੀ ਸੀ ,ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਉਹਨਾਂ ਨੂੰ ਕਿਹਾ ਗਿਆ ਤਾਂ ਉਹ ਅੱਜ ਸਾਫ ਪਾਣੀ ਅਤੇ ਖਾਣ ਪੀਣ ਦੀਆਂ ਵਸਤਾਂ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਜੇਕਰ ਹੋਰ ਵੀ ਇੰਨਾ ਸਕੂਲਾਂ ਨੂੰ ਪਾਣੀ ਦੀ ਲੋੜ ਹੋਏਗੀ ਜਾਂ ਕਿਸੇ ਹੋਰ ਸਕੂਲ ਨੂੰ ਵੀ ਖਾਣ ਪੀਣ ਦੀ ਅਵਸਥਾ ਜਾਂ ਪਾਣੀ ਦੀ ਲੋੜ ਹੋਏਗੀ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਸਮਾਨ ਮੁਹਈਆ ਕਰਵਾਏਗੀ।
ਅਧਿਆਪਕਾਂ ਵੱਲੋਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਇਆ ਕਿਹਾ ਗਿਆ ਕਿ ਇੱਥੇ ਪਾਣੀ ਪੀਣ ਦੀ ਬਹੁਤ ਜ਼ਿਆਦਾ ਸਮੱਸਿਆ ਸੀ। ਜਿਸ ਨਾਲ ਗੰਧਲੇ ਪਾਣੀ ਨਾਲ ਬੱਚਿਆਂ ਦੇ ਪੇਟ ਖਰਾਬ ਹੋ ਰਹੇ ਸਨ ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਪਾਣੀ ਅਤੇ ਬੱਚਿਆਂ ਦੇ ਖਾਣ ਪੀਣ ਦੀਆਂ ਵਸਤਾਂ ਦਿੱਤੀਆਂ ਗਈਆਂ ਹਨ ,ਜਿਸ ਲਈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕਰਦੇ ਹਨ।
ਦੱਸ ਦੇਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਹੈ ਅਤੇ ਅੱਜ ਵੀ ਇੱਕ ਪੋਸਟ ਤੋਂ ਬਾਅਦ ਹੀ ਇੰਨੀ ਜਲਦੀ ਸਰਵਿਸ ਕੀਤੀ ਹੈ ਕਿ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿਰਫ 15 ਘੰਟਿਆਂ ਦੇ ਵਿੱਚ ਹੀ ਬੱਚਿਆਂ ਦੇ ਪੀਣ ਲਈ ਪਾਣੀ ਮੁਹਈਆ ਕਰਵਾ ਦਿੱਤਾ ਗਿਆ ਹੈ।