Faridkot News : ਪਿੰਡ ਫਿੱਡੇ ਕਲਾਂ ਕੋਲ ਨਹਿਰ ਚ ਡਿੱਗੀ Alto ਕਾਰ , ਪਤੀ ਪਤਨੀ ਲਾਪਤਾ

Faridkot News : ਫਰੀਦਕੋਟ ਦੇ ਪਿੰਡ ਫਿੱਡੇ ਕਲਾਂ ਕੋਲ ਬੀਤੀ ਸ਼ਾਮ ਨੂੰ ਇੱਕ ਆਲਟੋ ਕਾਰ ਬੇਕਾਬੂ ਹੋ ਕੇ ਸਰਹਿੰਦ ਨਹਿਰ 'ਚ ਜਾ ਡਿੱਗੀ ,ਜੋ ਦੇਖਦੇ -ਦੇਖਦੇ ਪਾਣੀ ਵਿੱਚ ਡੁੱਬ ਗਈ। ਇਸ ਕਾਰ 'ਚ ਸਵਾਰ ਪਤੀ -ਪਤਨੀ ਲਾਪਤਾ ਦੱਸੇ ਜਾ ਰਹੇ ਹਨ। ਇਸ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਨਜ਼ਦੀਕੀ ਪਿੰਡ ਦੇ ਲੋਕ ਇਕੱਠੇ ਹੋ ਕੇ ਨਹਿਰ 'ਤੇ ਪੁੱਜੇ ਪਰ ਓਦੋਂ ਤੱਕ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਕਾਰ ਨਹਿਰ 'ਚ ਡੁੱਬ ਗਈ

By  Shanker Badra July 27th 2025 12:46 PM -- Updated: July 27th 2025 04:58 PM

Faridkot News : ਫਰੀਦਕੋਟ ਦੇ ਪਿੰਡ ਫਿੱਡੇ ਕਲਾਂ ਕੋਲ ਬੀਤੀ ਸ਼ਾਮ ਨੂੰ ਇੱਕ ਆਲਟੋ ਕਾਰ ਬੇਕਾਬੂ ਹੋ ਕੇ ਸਰਹਿੰਦ ਨਹਿਰ 'ਚ ਜਾ ਡਿੱਗੀ ,ਜੋ ਦੇਖਦੇ -ਦੇਖਦੇ ਪਾਣੀ ਵਿੱਚ ਡੁੱਬ ਗਈ। ਇਸ ਕਾਰ 'ਚ ਸਵਾਰ ਪਤੀ -ਪਤਨੀ ਲਾਪਤਾ ਦੱਸੇ ਜਾ ਰਹੇ ਹਨ। ਇਸ ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਰੌਲਾ ਪਾਉਣ 'ਤੇ ਨਜ਼ਦੀਕੀ ਪਿੰਡ ਦੇ ਲੋਕ ਇਕੱਠੇ ਹੋ ਕੇ ਨਹਿਰ 'ਤੇ ਪੁੱਜੇ ਪਰ ਓਦੋਂ ਤੱਕ ਪਾਣੀ ਦੇ ਤੇਜ਼ ਵਹਾਅ ਦੇ ਚੱਲਦੇ ਕਾਰ ਨਹਿਰ 'ਚ ਡੁੱਬ ਗਈ। 

ਇਸ ਘਟਨਾ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਲਿਸ ਵੀ ਪੁੱਜੀ ਪਰ ਕਾਰ ਸਬੰਧੀ ਕੋਈ ਜਾਣਕਾਰੀ ਨਾ ਮਿਲਣ ਕਰਕੇ NDRF ਦੀ ਟੀਮ ਨੂੰ ਬੁਲਾਇਆ ਗਿਆ ,ਜੋ ਰਾਤ ਕਰੀਬ ਤਿੰਨ ਘੰਟੇ ਕਾਰ ਦੀ ਤਲਾਸ਼ ਕਰਦੇ ਰਹੇ ਪਰ ਕਾਰ ਦਾ ਕੋਈ ਪਤਾ ਨਹੀਂ ਲੱਗਾ ਅਤੇ ਅੱਜ ਮੁੜ ਸਰਚ ਆਪ੍ਰੇਸਨ ਜਾਰੀ ਕਰਕੇ ਕਾਰ ਦੀ ਭਾਲ ਕੀਤੀ ਜਾ ਰਹੀ ਹੈ ।

ਜਾਣਕਾਰੀ ਮੁਤਾਬਿਕ ਲਾਪਤਾ ਨੌਜਵਾਨ ਬਲਜੀਤ ਸਿੰਘ ਫੌਜ ਦਾ ਜਵਾਨ ਹੈ ,ਜੋ ਛੁੱਟੀ ਆਇਆ ਹੋਇਆ ਸੀ ਅਤੇ ਇੱਕ ਦਿਨ ਬਾਅਦ ਆਪਣੀ ਡਿਊਟੀ ਉਤੇ ਵਾਪਸ ਜਾਣਾ ਸੀ ਪਰ ਅੱਜ ਇਹ ਹਾਦਸਾ ਵਾਪਰ ਗਿਆ। ਇਸ ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਨੇ ਦੱਸਿਆ ਕਿ ਬਲਜੀਤ ਸਿੰਘ ਅਤੇ ਉਸਦੀ ਪਤਨੀ ਮਨਦੀਪ ਕੌਰ ਬੀਤੇ ਕੱਲ ਫਰੀਦਕੋਟ ਦੇ ਪਿੰਡ ਸਾਧਾਂ ਵਾਲਾ ਤੋਂ ਫਿੱਡੇ ਕਲਾਂ ਆਪਣੀ ਰਿਸ਼ਤੇਦਾਰੀ 'ਚ ਆਏ ਸੀ।  

ਪਿੰਡ ਵਾਸੀਆਂ ਨੇ ਦੱਸਿਆ ਕਿ ਨਹਿਰ ਦੇ ਨਾਲ-ਨਾਲ ਸੜਕ ਦੀ ਹਾਲਤ ਬਹੁਤ ਮਾੜੀ ਹੈ ਅਤੇ ਦੂਜੇ ਪਾਸੇ ਬੀਤੇ ਦਿਨੀਂ ਨਹਿਰ ਨੂੰ ਪੱਕੇ ਕਰਨ ਦਾ ਕੰਮ ਚੱਲ ਰਿਹਾ ਸੀ। ਇਸ ਤੋਂ ਬਾਅਦ ਨਹਿਰ ਦੇ ਕਿਨਾਰਿਆਂ ਨੂੰ ਸਹੀ ਢੰਗ ਨਾਲ ਨਹੀਂ ਬਣਾਇਆ ਗਿਆ ,ਜਿਸ ਦੇ ਕਾਰਨ ਹੀ ਇਹ ਹਾਦਸਾ ਵਾਪਰ ਗਿਆ। ਉਨ੍ਹਾਂ ਨੇ ਮੰਗ ਕੀਤੀ ਗਈ ਨਹਿਰ ਦੇ ਕਿਨਾਰਿਆਂ ਦੇ ਨਾਲ-ਨਾਲ ਚਾਰ ਤੋਂ ਪੰਜ ਫੁੱਟ ਉੱਚੀ ਫੇਸਿੰਗ ਬਣਾਈ ਜਾਵੇ ਤਾਂ ਜੋ ਅਜਿਹੇ ਹਾਦਸੇ ਨਾ ਵਾਪਰਨ।

ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਕਾਰ ਸਬੰਧੀ ਜਾਂ ਕਾਰ ਚਾਲਕਾਂ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ। ਪਿੰਡ ਵਾਸੀਆਂ ਨੇ ਦੱਸਿਆ ਕਿ ਬਲਜੀਤ ਸਿੰਘ ਅਤੇ ਮਨਦੀਪ ਕੌਰ ਦਾ ਇੱਕ ਪੰਜ ਸਾਲ ਦਾ ਪੁੱਤਰ ਅਤੇ ਇੱਕ ਬਿਰਧ ਮਾਤਾ ਹੈ ,ਜੋ ਘਰੇ ਬਿਮਾਰ ਰਹਿੰਦੀ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਦੇ ਜਾਣ ਮਗਰੋਂ ਘਰ ਵਿੱਚ ਸਿਰਫ ਦਾਦੀ ਅਤੇ ਪੋਤਾ ਹੀ ਬਾਕੀ ਬਚੇ ਹਨ।

 

Related Post