ਰਾਜਪੁਰਾ ’ਚ ਵਾਪਰੀ ਵੱਡੀ ਘਟਨਾ; ਕੋਲਡ ਸਟੋਰ ਚੋਂ ਅਮੋਨੀਆ ਗੈਸ ਹੋਈ ਲੀਕ, ਫਾਇਰ ਬ੍ਰਿਗੇਡ ਦੇ 4 ਮੁਲਾਜ਼ਮ ਹੋਏ ਬੇਹੋਸ਼

ਸੂਚਨਾ ਸਿਹਤ ਮੰਤਰੀ ਬਲਵੀਰ ਸਿੰਘ ਨੇ ਪ੍ਰਸ਼ਾਸਨ ਨੂੰ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਗੈਸ ’ਤੇ ਕਾਬੂ ਪਾਉਣ ਦੇ ਲਈ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਪਰ ਗੈਸ ਇੰਨੀ ਜਿਆਦਾ ਲੀਕ ਹੋ ਰਹੀ ਸੀ ਫਾਇਰ ਦੇ ਚਾਰ ਮੁਲਾਜ਼ਮ ਬੇਹੋਸ਼ ਹੋ ਗਏ

By  Aarti May 10th 2024 01:03 PM -- Updated: May 10th 2024 01:15 PM

Ammonia Gas Leaked: ਬੀਤੀ ਦੇਰ ਰਾਤ ਰਾਜਪੁਰਾ ਤੋਂ 10 ਕਿਲੋਮੀਟਰ ਦੂਰ ਪਿੰਡ ਗਾਜੀਪੁਰ ਨੇੜੇ ਸ਼ਿਵਮ ਕੋਲਡ ਸਟੋਰ ਵਿੱਚ ਅਮੋਨੀਅਮ ਗੈਸ ਲੀਕ ਹੋਣ ਕਾਰਨ ਹਫੜਾ ਦਫੜੀ ਮੱਚ ਗਈ। ਇਸ ਗੱਲ ਦੀ ਸੂਚਨਾ ਸਿਹਤ ਮੰਤਰੀ ਬਲਵੀਰ ਸਿੰਘ ਨੇ ਪ੍ਰਸ਼ਾਸਨ ਨੂੰ ਦਿੱਤੀ। ਇਸ ਦੀ ਸੂਚਨਾ ਮਿਲਦੇ ਹੀ ਗੈਸ ’ਤੇ ਕਾਬੂ ਪਾਉਣ ਦੇ ਲਈ ਤੁਰੰਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚ ਗਈਆਂ। ਪਰ ਗੈਸ ਇੰਨੀ ਜਿਆਦਾ ਲੀਕ ਹੋ ਰਹੀ ਸੀ ਫਾਇਰ ਦੇ ਚਾਰ ਮੁਲਾਜ਼ਮ ਬੇਹੋਸ਼ ਹੋ ਗਏ ਜਿਨਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ। 

ਜਿਲ੍ਹਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਰਾਜਪੁਰਾ ਦੇ ਐਸਐਮਓ ਵਿਧੀ ਚੰਦ ਮੌਕੇ ਤੇ ਪਹੁੰਚ ਗਏ ਅਤੇ ਸਾਰੀ ਸਥਿਤੀ ਦੇ ਉੱਪਰ ਕਾਬੂ ਪਾਇਆ ਪਰ ਜਾਨੀ ਨੁਕਸਾਨ ਦਾ ਬਚਾਅ ਰਿਹਾ। ਡਾਕਟਰਾਂ ਦੇ ਦੱਸਣ ਅਨੁਸਾਰ ਅਮੋਨੀਅਮ ਗੈਸ ਬੰਦੇ ਦੇ ਸਾਹ ਰੋਕਦੀ ਹੈ ਅਤੇ ਅੱਖਾਂ ਵਿੱਚ ਜਲਨ ਹੁੰਦੀ ਹੈ। ਡਾਕਟਰ ਬਲਵੀਰ ਸਿੰਘ ਸਿਹਤ ਮੰਤਰੀ ਹਲਕਾ ਰਾਜਪੁਰਾ ਤੋਂ ਪਿੰਡਾਂ ਵਿੱਚ ਦੌਰਾ ਕਰਕੇ ਵਾਪਸ ਪਟਿਆਲਾ ਜਾ ਰਹੇ ਸੀ ਕਿ ਅਚਾਨਕ ਇਹਨਾਂ ਦੀ ਗੱਡੀ ਉਥੋਂ ਲੰਘੀ ਤਾਂ ਲੰਗੀ ਤਾਂ ਸਾਰਿਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ।  


ਐਸਐਮਓ ਬਿਧੀ ਚੰਦ ਨੇ ਸਿਵਲ ਹਸਪਤਾਲ ਰਾਜਪੁਰਾ ਵਿੱਚ ਬੀਤੀ ਰਾਤ ਦੱਸਿਆ ਕਿ ਸ਼ਿਵਮ ਕੋਡ ਸਟੋਰ ਵਿੱਚ ਗੈਸ ਲੀਕ ਹੋਣ ਕਾਰਨ ਚਾਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਬੇਹੋਸ਼ ਹੋ ਗਏ ਸੀ ਜਿਨ੍ਹਾਂ ਦਾ ਰਾਜਪੁਰਾ ਸਿਵਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਡਿਪਟੀ ਕਮਿਸ਼ਨਰ ਪਟਿਆਲਾ ਵੀ ਇਸ ਗੱਲ ਦੀ ਸੂਚਨਾ ਸੁਣ ਕੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦਾ ਹਾਲ ਚਾਲ ਪੁੱਛਣ ਲਈ ਸਿਵਲ ਹਸਪਤਾਲ ਰਾਜਪੁਰਾ ਅਤੇ ਕੋਲਡ ਸਟੋਰ ਵਿੱਚ ਪਹੁੰਚੇ ਸੀ। 


ਗੁਰਪ੍ਰੀਤ ਸਿੰਘ ਫਾਇਰ ਬ੍ਰਿਗੇਡ ਅਫਸਰ ਰਾਜਪੁਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਿੰਡ ਗਾਜੀਪੁਰ ਨੇੜੇ ਸ਼ਿਵਮ ਕੋਲਡ ਸਟੋਰ ਵਿਚ ਅਮੋਨੀਅਮ ਗੈਸ ਲੀਕ ਹੋਣ ਕਾਰਨ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ ਸਾਡੇ ਫਾਇਰ ਬ੍ਰਿਗੇਡ ਦੇ ਚਾਰ ਮੁਲਾਜ਼ਮ ਇਸ ਗੈਸ ਦੀ ਲਪੇਟ ਵਿੱਚ ਆਉਣ ਕਾਰਨ ਬੇਹੋਸ਼ ਹੋ ਗਏ ਸੀ ਜਿਨ੍ਹਾਂ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਅਮਨਪ੍ਰੀਤ ਸਿੰਘ ਰੂਬੀ, ਬਲਦੇਵ ਰਾਜ, ਤਰਨ ਕੁਮਾਰ ਅਤੇ ਪੰਕਜ ਕੁਮਾਰ ਚਾਰੇ ਸਾਡੇ ਮੁਲਾਜ਼ਮ ਰਾਜਪੁਰਾ ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਹਨ। 

ਇਹ ਵੀ ਪੜ੍ਹੋ: ਪੰਜਾਬ 'ਚ ਅੱਤਵਾਦ ਦੌਰਾਨ ਲਾਪਤਾ ਹੋਏ 6733 ਨੌਜਵਾਨਾਂ ਦੇ ਮਾਮਲੇ ਦੀ ਜਾਂਚ ਤੋਂ CBI ਨੇ ਕੀਤਾ ਇਨਕਾਰ

Related Post