ਆਪ ਵਿਧਾਇਕ ਦੀ ਵਿਜੀਲੈਂਸ ਨੂੰ ਮਿਲੀ ਵਾਇਰਲ ਆਡੀਓ ਨਾਲ ਆਵਾਜ਼ ਮੇਲਣ ਦੀ ਰਿਪੋਰਟ

Punjab News: ਪੰਜਾਬ ਦੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

By  Amritpal Singh May 19th 2023 08:19 PM
ਆਪ ਵਿਧਾਇਕ ਦੀ ਵਿਜੀਲੈਂਸ ਨੂੰ ਮਿਲੀ ਵਾਇਰਲ ਆਡੀਓ ਨਾਲ ਆਵਾਜ਼ ਮੇਲਣ ਦੀ ਰਿਪੋਰਟ

Punjab News: ਪੰਜਾਬ ਦੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨਾ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਹ 4 ਲੱਖ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਫਰਵਰੀ 2023 ਤੋਂ ਜੇਲ੍ਹ ਵਿੱਚ ਹੈ, ਪੈਸਿਆਂ ਦੇ ਲੈਣ-ਦੇਣ ਦੀ ਇੱਕ ਆਡੀਓ ਵਾਇਰਲ ਹੋਈ ਸੀ, ਜਿਸ ਦੀ ਫੋਰੈਂਸਿਕ ਲੈਬ ਦੀ ਜਾਂਚ ਰਿਪੋਰਟ ਵਿਜੀਲੈਂਸ ਨੂੰ ਮਿਲ ਗਈ ਹੈ।

ਆਡੀਓ 'ਚ ਵਿਧਾਇਕ ਅਤੇ ਸਰਪੰਚ ਦੇ ਪਤੀ ਅਤੇ ਵਿਧਾਇਕ ਦੀ ਨਿੱਜੀ ਸਹਾਇਕ ਰਸ਼ਮੀ ਗਰਗ ਨਾਲ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਗੱਲਬਾਤ ਹੋਈ ਸੀ। ਦੱਸ ਦੇਈਏ ਕਿ 16 ਫਰਵਰੀ ਨੂੰ ਵਿਜੀਲੈਂਸ ਵੱਲੋਂ ਵਿਧਾਇਕ ਦੇ ਪੀਏ ਨੂੰ 4 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਕਾਬੂ ਕੀਤਾ ਗਿਆ ਸੀ।

ਵਿਧਾਇਕ ਨੂੰ 22 ਫਰਵਰੀ ਨੂੰ ਵਿਜੀਲੈਂਸ ਨੇ ਸ਼ੰਭੂ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਆਪ ਵਿਧਾਇਕ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਬੋਰਡ ਬਣਾਉਣ ਦੀ ਮੰਗ ਕੀਤੀ ਸੀ। ਬੋਰਡ ਵੱਲੋਂ ਕੀਤੀ ਗਈ ਜਾਂਚ ਵਿੱਚ ਉਸ ਦਾ ਆਡੀਓ ਮੈਚ ਪਾਇਆ ਗਿਆ।


Related Post