Tue, Jun 17, 2025
Whatsapp

Covid cases in Mansa : ਮਾਨਸਾ 'ਚ ਮਿਲੇ 2 ਕੋਰੋਨਾ ਪਾਜ਼ੀਟਿਵ ਮਾਮਲੇ , ਨੋਇਡਾ 'ਚ 3 ਸਾਲਾ ਬੱਚੀ ਦੀ ਕੋਰੋਨਾ ਨਾਲ ਮੌਤ

Covid cases in Mansa : ਦੇਸ਼ ਵਿੱਚ ਕੋਰੋਨਾ ਨੇ ਫਿਰ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਮਾਨਸਾ ਵਿੱਚ 2 ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ, ਜਿਨ੍ਹਾਂ ਵਿੱਚ ਇੱਕ 28 ਸਾਲਾ ਨੌਜਵਾਨ ਅਤੇ ਇੱਕ 16 ਸਾਲਾ ਲੜਕੀ ਪਾਜ਼ੀਟਿਵ ਪਾਏ ਗਏ ਹਨ। ਦਰਅਸਲ 'ਚ ਕੱਲ੍ਹ ਇੱਕ ਨੌਜਵਾਨ ਇਲਾਜ ਲਈ ਮਾਨਸਾ ਹਸਪਤਾਲ ਆਇਆ ਸੀ, ਜਿਸਨੂੰ ਡਾਕਟਰਾਂ ਨੇ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ

Reported by:  PTC News Desk  Edited by:  Shanker Badra -- June 05th 2025 09:00 PM
Covid cases in Mansa : ਮਾਨਸਾ 'ਚ ਮਿਲੇ 2 ਕੋਰੋਨਾ ਪਾਜ਼ੀਟਿਵ ਮਾਮਲੇ , ਨੋਇਡਾ 'ਚ 3 ਸਾਲਾ ਬੱਚੀ ਦੀ ਕੋਰੋਨਾ ਨਾਲ ਮੌਤ

Covid cases in Mansa : ਮਾਨਸਾ 'ਚ ਮਿਲੇ 2 ਕੋਰੋਨਾ ਪਾਜ਼ੀਟਿਵ ਮਾਮਲੇ , ਨੋਇਡਾ 'ਚ 3 ਸਾਲਾ ਬੱਚੀ ਦੀ ਕੋਰੋਨਾ ਨਾਲ ਮੌਤ

Covid cases in Mansa : ਦੇਸ਼ ਵਿੱਚ ਕੋਰੋਨਾ ਨੇ ਫਿਰ ਦਸਤਕ ਦੇ ਦਿੱਤੀ ਹੈ। ਜਿਸ ਤੋਂ ਬਾਅਦ ਮਾਨਸਾ ਵਿੱਚ 2 ਕੋਰੋਨਾ ਪਾਜ਼ੀਟਿਵ ਮਰੀਜ਼ ਮਿਲੇ ਹਨ, ਜਿਨ੍ਹਾਂ ਵਿੱਚ ਇੱਕ 28 ਸਾਲਾ ਨੌਜਵਾਨ ਅਤੇ ਇੱਕ 16 ਸਾਲਾ ਲੜਕੀ ਪਾਜ਼ੀਟਿਵ ਪਾਏ ਗਏ ਹਨ। ਦਰਅਸਲ 'ਚ ਕੱਲ੍ਹ ਇੱਕ ਨੌਜਵਾਨ ਇਲਾਜ ਲਈ ਮਾਨਸਾ ਹਸਪਤਾਲ ਆਇਆ ਸੀ, ਜਿਸਨੂੰ ਡਾਕਟਰਾਂ ਨੇ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਸੀ। 

ਇਸ ਤੋਂ ਇਲਾਵਾ ਇੱਕ 16 ਸਾਲਾ ਲੜਕੀ ਵੀ ਇਲਾਜ ਲਈ ਆਈ ਸੀ ਅਤੇ ਉਸਦੀ ਕੋਰੋਨਾ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਹੁਣ 28 ਸਾਲਾ ਨੌਜਵਾਨ ਹਸਪਤਾਲ ਤੋਂ ਫਰਾਰ ਹੈ, ਪਰ ਹਸਪਤਾਲ ਦੇ ਐਸਐਮਓ ਨੇ ਕਿਹਾ ਕਿ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਆਉਣ ਦੀ ਰਿਪੋਰਟ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਅਤੇ ਮਰੀਜ਼ਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਪਹਿਲਾਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।


ਉਧਰ ਵੀਰਵਾਰ ਨੂੰ ਨੋਇਡਾ ਵਿੱਚ ਇੱਕ ਤਿੰਨ ਸਾਲ ਦੀ ਬੱਚੀ ਦੀ ਕੋਰੋਨਾ ਇਨਫੈਕਸ਼ਨ ਨਾਲ ਮੌਤ ਹੋ ਗਈ। ਬੱਚੀ ਦਾ ਇਲਾਜ ਦਿੱਲੀ ਦੇ ਚਾਚਾ ਨਹਿਰੂ ਹਸਪਤਾਲ ਵਿੱਚ ਚੱਲ ਰਿਹਾ ਸੀ। ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਸੀ। ਬੱਚੀ ਦੀ ਪਛਾਣ ਛਿਜਰਸੀ ਇਲਾਕੇ ਦੀ ਰਹਿਣ ਵਾਲੀ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਨੂੰ ਡੀਹਾਈਡਰੇਸ਼ਨ ਦੀ ਸ਼ਿਕਾਇਤ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਾਂਚ ਦੌਰਾਨ ਉਸਦੀ ਹਾਲਤ ਗੰਭੀਰ ਪਾਈ ਗਈ ਅਤੇ ਉਸਨੂੰ ਨਮੂਨੀਆ ਵੀ ਸੀ। ਇਸ ਦੇ ਨਾਲ ਹੀ ਕੋਰੋਨਾ ਇਨਫੈਕਸ਼ਨ ਦੀ ਵੀ ਪੁਸ਼ਟੀ ਹੋਈ।

ਦੱਸ ਦੇਈਏ ਕਿ ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਤੱਕ 5000 ਤੋਂ ਵੱਧ ਐਕਟਿਵ ਮਾਮਲੇ ਸਾਹਮਣੇ ਆਏ ਹਨ। ਕੇਰਲ ਵਿੱਚ ਸਭ ਤੋਂ ਵੱਧ 1,487 ਸਰਗਰਮ ਮਾਮਲੇ ਸਾਹਮਣੇ ਆਏ ਹਨ। ਦਿੱਲੀ ਅਤੇ ਮਹਾਰਾਸ਼ਟਰ ਵਿੱਚ ਵੀ 562 ਕੋਰੋਨਾ ਮਰੀਜ਼ ਪਾਏ ਗਏ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੋਵਿਡ-19 ਨਾਲ ਸਬੰਧਤ ਮੌਤਾਂ ਬਾਰੇ ਜਾਣਕਾਰੀ ਦਿੱਤੀ ਹੈ। 24 ਘੰਟਿਆਂ ਦੇ ਅੰਦਰ 7 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 3 ਮਹਾਰਾਸ਼ਟਰ ਤੋਂ ਅਤੇ 2 ਦਿੱਲੀ ਅਤੇ ਕਰਨਾਟਕ ਤੋਂ ਹਨ। ਇਸ ਤੋਂ ਇਲਾਵਾ 24 ਘੰਟਿਆਂ ਵਿੱਚ 5,604 ਮਾਮਲੇ ਦਰਜ ਕੀਤੇ ਗਏ। ਕੇਰਲ ਵਿੱਚ ਕੋਵਿਡ-19 ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦਿੱਲੀ ਅਤੇ ਮਹਾਰਾਸ਼ਟਰ ਵੀ ਕੋਰੋਨਾ ਤੋਂ ਅਛੂਤੇ ਨਹੀਂ ਹਨ। ਗੁਜਰਾਤ, ਪੱਛਮੀ ਬੰਗਾਲ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵੀ ਸਰਗਰਮ ਮਾਮਲਿਆਂ ਵਿੱਚ ਸ਼ਾਮਲ ਹਨ। ਕਰਨਾਟਕ ਵਿੱਚ 24 ਘੰਟਿਆਂ ਵਿੱਚ 112 ਕੋਰੋਨਾ ਮਾਮਲੇ ਸਾਹਮਣੇ ਆਏ ਹਨ।  

- PTC NEWS

Top News view more...

Latest News view more...

PTC NETWORK