PTC News
Search

Bharat Taxi: ਚੰਡੀਗੜ੍ਹ ’ਚ ਭਲਕੇ ਤੋਂ ਸ਼ੁਰੂ ਹੋਵੇਗੀ ਭਾਰਤ ਟੈਕਸੀ

Bharat Taxi In Chandigarh: 'ਭਾਰਤ ਟੈਕਸੀ' (Bharat Taxi) ਕੱਲ੍ਹ ਚੰਡੀਗੜ੍ਹ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਹ ਸਕੀਮ ਕੇਂਦਰੀ ਸਹਿਕਾਰਤਾ ਮੰਤਰਾਲੇ ਦੀ ਇੱਕ ਪਹਿਲਕਦਮੀ ਹੈ। ਇਸ ਦਾ ਉਦਘਾਟਨ ਸ਼ਾਮ 4 ਵਜੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੁਆਰਾ ਕੀਤਾ ਜਾਵੇਗਾ।

By  Amritpal Singh September 17th 2026 07:42 PM

Bharat Taxi In Chandigarh: 'ਭਾਰਤ ਟੈਕਸੀ' (Bharat Taxi) ਕੱਲ੍ਹ ਚੰਡੀਗੜ੍ਹ ਵਿੱਚ ਸ਼ੁਰੂ ਹੋਣ ਜਾ ਰਹੀ ਹੈ। ਇਹ ਸਕੀਮ ਕੇਂਦਰੀ ਸਹਿਕਾਰਤਾ ਮੰਤਰਾਲੇ ਦੀ ਇੱਕ ਪਹਿਲਕਦਮੀ ਹੈ। ਇਸ ਦਾ ਉਦਘਾਟਨ ਸ਼ਾਮ 4 ਵਜੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੁਆਰਾ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਸਹਿਕਾਰਤਾ ਅਤੇ ਸ਼ਹਿਰੀ ਹਵਾਬਾਜ਼ੀ ਬਾਰੇ ਕੇਂਦਰੀ ਰਾਜ ਮੰਤਰੀ ਮੁਰਲੀਧਰ ਮੋਹੋਲ ਅਤੇ ਸਹਿਕਾਰਤਾ ਬਾਰੇ ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ ਵੀ ਮੌਜੂਦ ਰਹਿਣਗੇ।


ਦਿਲਚਸਪ ਗੱਲ ਇਹ ਹੈ ਕਿ ਇਹ ਸ਼ੁਰੂਆਤ ਚੰਡੀਗੜ੍ਹ ਪ੍ਰਸ਼ਾਸਨ ਦੇ ਉਸ ਹਾਲੀਆ ਫੈਸਲੇ ਤੋਂ ਬਾਅਦ ਹੋ ਰਹੀ ਹੈ ਜਿਸ ਤਹਿਤ ਸ਼ਹਿਰ ਵਿੱਚ ਓਲਾ (Ola), ਊਬਰ (Uber) ਅਤੇ ਇਨ-ਡਰਾਈਵ (inDrive) ਦੇ ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤੇ ਗਏ ਸਨ। ਇਸ ਮਾਡਲ ਦੀ ਇੱਕ ਮੁੱਖ ਵਿਸ਼ੇਸ਼ਤਾ ਡਰਾਈਵਰਾਂ ਨੂੰ ਸਿਰਫ਼ ਕਰਮਚਾਰੀ ਮੰਨਣ ਦੀ ਬਜਾਏ ਪਲੇਟਫਾਰਮ ਵਿੱਚ ਹਿੱਸੇਦਾਰ ਬਣਾਉਣ 'ਤੇ ਜ਼ੋਰ ਦੇਣਾ ਹੈ।


ਓਲਾ ਅਤੇ ਊਬਰ ਵਰਗੀਆਂ ਐਪਾਂ ਦੇ ਉਲਟ, ਜਿੱਥੇ ਭੀੜ-ਭੜੱਕੇ ਵਾਲੇ ਸਮੇਂ (ਪੀਕ ਆਵਰਜ਼) ਦੌਰਾਨ ਕਿਰਾਏ ਵਧ ਜਾਂਦੇ ਹਨ,ਜਿਸ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਹੁੰਦੀ ਹੈ 'ਭਾਰਤ ਟੈਕਸੀ' ਐਪ ਅਜਿਹਾ ਨਹੀਂ ਕਰੇਗੀ; ਇਸ ਵਿੱਚ ਕਿਰਾਏ ਨੂੰ ਸਥਿਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਿਉਂਕਿ ਇਹ ਐਪ ਸਰਕਾਰੀ ਪਹਿਲਕਦਮੀ ਦਾ ਹਿੱਸਾ ਹੈ, ਇਸ ਲਈ ਯਾਤਰੀ ਕਿਫਾਇਤੀ ਅਤੇ ਭਰੋਸੇਮੰਦ ਸੇਵਾ ਦੀ ਉਮੀਦ ਕਰ ਸਕਦੇ ਹਨ।

Related Post