Thu, Sep 17, 2026
Whatsapp

ਮੋਹਾਲੀ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ 4 ਸ਼ੂਟਰ ਗ੍ਰਿਫ਼ਤਾਰ, 5 ਵਿਦੇਸ਼ੀ ਹਥਿਆਰ ਤੇ ਫਾਰਚੂਨਰ ਕਾਰ ਬਰਾਮਦ

ਮੋਹਾਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਨੈੱਟਵਰਕ 'ਤੇ ਵੱਡਾ ਪ੍ਰਹਾਰ ਕਰਦਿਆਂ ਚਾਰ ਖ਼ਤਰਨਾਕ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ।

Reported by:  PTC News Desk  Edited by:  Amritpal Singh -- September 17th 2026 02:06 PM
ਮੋਹਾਲੀ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ 4 ਸ਼ੂਟਰ ਗ੍ਰਿਫ਼ਤਾਰ, 5 ਵਿਦੇਸ਼ੀ ਹਥਿਆਰ ਤੇ ਫਾਰਚੂਨਰ ਕਾਰ ਬਰਾਮਦ

ਮੋਹਾਲੀ 'ਚ ਲਾਰੈਂਸ ਬਿਸ਼ਨੋਈ ਗੈਂਗ ਦੇ 4 ਸ਼ੂਟਰ ਗ੍ਰਿਫ਼ਤਾਰ, 5 ਵਿਦੇਸ਼ੀ ਹਥਿਆਰ ਤੇ ਫਾਰਚੂਨਰ ਕਾਰ ਬਰਾਮਦ

ਮੋਹਾਲੀ: ਮੋਹਾਲੀ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਅਤੇ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਦੇ ਨੈੱਟਵਰਕ 'ਤੇ ਵੱਡਾ ਪ੍ਰਹਾਰ ਕਰਦਿਆਂ ਚਾਰ ਖ਼ਤਰਨਾਕ ਗੁਰਗਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 5 ਆਟੋਮੈਟਿਕ ਅਤੇ ਵਿਦੇਸ਼ੀ ਹਥਿਆਰ, 12 ਜ਼ਿੰਦਾ ਕਾਰਤੂਸ ਅਤੇ ਵਾਰਦਾਤਾਂ ਵਿੱਚ ਵਰਤੀ ਗਈ ਟੈਂਪਰੇਰੀ ਨੰਬਰ ਵਾਲੀ ਫਾਰਚੂਨਰ ਗੱਡੀ ਬਰਾਮਦ ਕੀਤੀ ਹੈ।

ਫਿਰੌਤੀ ਲਈ ਕੀਤੀਆਂ ਸਨ ਲਗਾਤਾਰ ਫਾਇਰਿੰਗ ਦੀਆਂ 3 ਵਾਰਦਾਤਾਂ

ਮੋਹਾਲੀ ਪੁਲਿਸ ਮੁਤਾਬਕ ਇਹ ਗ੍ਰਿਫ਼ਤਾਰੀ ਸ਼ਹਿਰ ਵਿੱਚ ਫਿਰੌਤੀ ਲਈ ਕੀਤੀਆਂ ਗਈਆਂ ਫਾਇਰਿੰਗ ਦੀਆਂ ਤਿੰਨ ਵੱਖ-ਵੱਖ ਵਾਰਦਾਤਾਂ ਦੇ ਸਿਲਸਿਲੇ ਵਿੱਚ ਹੋਈ ਹੈ

4-5 ਸਤੰਬਰ ਦੀ ਰਾਤ: ਫੇਜ਼-10 'ਚ ਸੰਯਮ ਜੁਡੇਜਾ ਦੇ ਘਰ 'ਤੇ ਗੋਲੀਆਂ ਚਲਾਈਆਂ ਗਈਆਂ। ਇਸ ਵਾਰਦਾਤ ਤੋਂ ਪਹਿਲਾਂ ਵਿਦੇਸ਼ 'ਚ ਬੈਠੇ ਕੁਲਵੀਰ ਸਿੰਘ ਸਿੱਧੂ ਵੱਲੋਂ 5 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ।

7 ਸਤੰਬਰ: ਸੰਯਮ ਜੁਡੇਜਾ ਦੇ ਬਿਜ਼ਨਸ ਪਾਰਟਨਰ ਬਲਜੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ ਗਈ।

14 ਸਤੰਬਰ: ਸੈਕਟਰ-104 ਵਿੱਚ ਜਗਦੀਪ ਸਿੰਘ ਮਾਨ ਦੇ ਘਰ 'ਤੇ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਘਰ ਵਿੱਚ ਕੰਮ ਕਰ ਰਿਹਾ ਸਚਿਨ ਨਾਮ ਦਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ।

ਗ੍ਰਿਫ਼ਤਾਰ ਗੈਂਗਸਟਰਾਂ ਦੀ ਪਛਾਣ 

ਤਕਨੀਕੀ ਜਾਂਚ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਕਾਬੂ ਕੀਤੇ ਗਏ ਚਾਰੋਂ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ, ਪ੍ਰਵੀਨ ਕੁਮਾਰ ਉਰਫ਼ ਕਾਲੂ, ਜਸਮਨਦੀਪ ਸਿੰਘ ਅਤੇ ਦੁਸੰਤ ਸ਼ਰਮਾ ਉਰਫ਼ ਸ਼ੰਮੀ ਵਜੋਂ ਹੋਈ ਹੈ।

ਜੇਲ੍ਹ 'ਚੋਂ ਚੱਲ ਰਿਹਾ ਸੀ ਨੈੱਟਵਰਕ, ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ 'ਕਾਲੀ'

ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਮੁਲਜ਼ਮ ਬੁੜੈਲ ਜੇਲ੍ਹ ਵਿੱਚ ਬੰਦ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੀ ਅਤੇ ਵਿਦੇਸ਼ ਬੈਠੇ ਕੁਲਵੀਰ ਸਿੰਘ ਸਿੱਧੂ ਦੇ ਸਿੱਧੇ ਸੰਪਰਕ ਵਿੱਚ ਸਨ। ਪੁਲਿਸ ਮੁਤਾਬਕ ਮਾਮਲੇ 'ਚ ਸ਼ਾਮਲ ਸਿਮਰਦੀਪ ਸਿੰਘ ਉਰਫ਼ ਜਸ਼ਨ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ, ਜਦਕਿ ਬੁੜੈਲ ਜੇਲ੍ਹ 'ਚ ਬੰਦ ਰਵਿੰਦਰ ਕਾਲੀ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ।

ਪੁਲਿਸ ਨੇ ਫ਼ੜੇ ਗਏ ਗੈਂਗਸਟਰਾਂ ਦਾ ਅਦਾਲਤ ਤੋਂ ਰਿਮਾਂਡ ਹਾਸਲ ਕਰ ਲਿਆ ਹੈ, ਜਿਸ ਦੌਰਾਨ ਟ੍ਰਾਈਸਿਟੀ 'ਚ ਕੀਤੀਆਂ ਹੋਰ ਵਾਰਦਾਤਾਂ ਅਤੇ ਨਜਾਇਜ਼ ਹਥਿਆਰਾਂ ਦੀ ਸਪਲਾਈ ਚੇਨ ਬਾਰੇ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK