ਮਾਣਹਾਨੀ ਕੇਸ 'ਚ ਅੰਮ੍ਰਿਤਸਰ ਕੋਰਟ ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕੀਤਾ ਬਰੀ

By  Pardeep Singh November 22nd 2022 06:03 PM

ਅੰਮ੍ਰਿਤਸਰ : ਅੰਮ੍ਰਿਤਸਰ ਕੋਰਟ ਨੇ ਭਾਜਪਾ ਦੇ ਸਾਬਕਾ ਮੰਤਰੀ ਨੂੰ ਰਾਹਤ ਦਿੰਦੇ ਹੋਏ  ਮਾਣਹਾਨੀ ਦੇ ਕੇਸ ਵਿਚੋਂ ਵੱਡੀ ਰਾਹਤ ਦਿੱਤੀ ਹੈ।ਚੀਫ ਜੂਡੀਸ਼ੀਅਲ ਮੈਜਿਸਟ੍ਰੇਟ ਆਸ਼ੀਸ਼ ਸਾਲਦੀ ਦੀ ਅਦਾਲਤ  ਨੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਬਰੀ ਕਰ ਦਿੱਤਾ ਹੈ। ਅਨਿਲ ਜੋਸ਼ੀ ਖਿਲਾਫ਼ ਕਾਂਗਰਸੀ ਵਿਨੀਤ ਮਹਾਜਨ ਨੇ ਸਾਲ 2013 'ਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ।

ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਅਮਨਦੀਪ ਸਿੰਘ ਨੇ ਦੱਸਿਆ ਕਿ ਵਕੀਲ ਵਨੀਤ ਮਹਾਜਨ ਨੇ ਸਾਲ 2013 'ਚ ਅਨਿਲ ਜੋਸ਼ੀ ਖਿਲਾਫ਼ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ।

ਇਲਜ਼ਾਮ ਸੀ ਕਿ ਸਾਬਕਾ ਮੰਤਰੀ ਨੇ ਅੰਗਰੇਜ਼ੀ ਤੇ ਇਕ ਹਿੰਦੀ ਅਖਬਾਰ ਜ਼ਰੀਏ ਵਕੀਲ ਵਨੀਤ ਮਹਾਜਨ ਤੇ ਉਨ੍ਹਾਂ ਦੇ ਇਕ ਹੋਰ ਵਕੀਲ ਦੋਸਤ ਨੂੰ ਬਲੈਕਮੇਲਰ ਕਿਹਾ ਹੈ। ਇਸ ਤੋਂ ਬਾਅਦ ਵਨੀਤ ਮਹਾਜਨ ਨੇ ਸਾਬਕਾ ਮੰਤਰੀ ਖਿਲਾਫ਼ ਅਦਾਲਤ 'ਚ ਉਨ੍ਹਾਂ ਦਾ ਅਕਸ ਧੁੰਦਲਾ ਕਰਨ ਦੇ ਇਲਜ਼ਾਮ ਵਿਚ ਕੇਸ ਦਾਇਰ ਕੀਤਾ ਸੀ।


Related Post