Amritsar News : ਅੰਮ੍ਰਿਤਸਰ ਡੇਂਗੂ ਤੇ ਚਿਕਨਗੁਣੀਆ ਨੇ ਦਿੱਤੀ ਦਸਤਕ ! ਲਗਾਤਾਰ ਸਾਹਮਣੇ ਆ ਰਹੇ ਕੇਸਾਂ ਨੂੰ ਲੈ ਕੇ ਸਿਹਤ ਵਿਭਾਗ ਹੋਇਆ ਚੌਕਸ
Dengue in Amritsar : ਸਹਾਇਕ ਸਿਵਿਲ ਸਰਜਨ ਰਜਿੰਦਰਪਾਲ ਕੌਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ 4 ਕੇਸ ਆ ਚੁੱਕੇ ਹਨ ਅਤੇ ਚਿਕਨਗੁਨੀਆ ਦੇ 11 ਕੇਸ ਆ ਚੁੱਕੇ ਹਨ।

Dengue in Amritsar : ਅੰਮ੍ਰਿਤਸਰ ਵਿੱਚ ਡੇਂਗੂ ਤੇ ਚਿਕਨਗੁਣੀਆ ਵਰਗੀਆਂ ਖਤਰਨਾਕ ਬਿਮਾਰੀਆਂ ਨੇ ਦਸਤਕ ਦੇ ਦਿੱਤੀ ਹੈ। ਆਉਂਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ (Deputy Commissioner Sakshi Sahney) ਵੱਲੋਂ ਸਿਹਤ ਵਿਭਾਗ ਦੇ ਨਾਲ ਡੇਂਗੂ ਅਤੇ ਚਿਕਨਗੁਣੀਆ ਦੀ ਰੋਕਾਂ ਨੂੰ ਲੈ ਕੇ ਰਿਵਿਊ ਮੀਟਿੰਗ ਕਰਦਿਆਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਹੌਟ-ਸਪੋਟ ਖੇਤਰਾਂ ਵਿੱਚ ਫੌਗਿੰਗ ਨੂੰ ਯਕੀਨੀ ਬਣਾਇਆ ਜਾਵੇ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੇ ਕਰਮਚਾਰੀਆਂ ਨੂੰ ਚੌਕਸ ਰਹਿਣ ਦੇ ਵੀ ਨਿਰਦੇਸ਼ ਦਿੱਤੇ।
ਸਹਾਇਕ ਸਿਵਿਲ ਸਰਜਨ ਰਜਿੰਦਰਪਾਲ ਕੌਰ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਡੇਂਗੂ ਦੇ 4 ਕੇਸ ਆ ਚੁੱਕੇ ਹਨ ਅਤੇ ਚਿਕਨਗੁਨੀਆ ਦੇ 11 ਕੇਸ ਆ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਡੇਂਗੂ ਅਤੇ ਚਿਕਨ ਗੁੜੀਆ ਦੇ ਕੇਸਾਂ ਦੀ ਰੋਕਥਾਮ ਸਬੰਧੀ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੌਟ-ਸਪੋਟ ਖੇਤਰਾਂ ਵਿੱਚ ਫਾਗਿੰਗ ਲਈ ਟੀਮਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ।
ਸਿਹਤ ਵਿਭਾਗ ਦੇ ਵੱਲੋਂ ਡੇਗੂ ਅਤੇ ਚਿਕਨਗੁਣੀਆ ਸਬੰਧੀ ਆਮ ਜਨਤਾ ਨੂੰ ਜਾਗਰੂਕਤਾ ਦੇਣ ਦੇ ਲਈ 246 ਸਕੂਲਾਂ ਵਿੱਚ ਪਹਿਲਾਂ ਹੀ ਸਕੂਲ ਦੇ ਬੱਚਿਆਂ ਤੇ ਅਧਿਆਪਕ ਨੂੰ ਜਾਗਰੂਕ ਕੀਤਾ ਜਾ ਚੁੱਕਿਆ ਹੈ। ਇਸ ਤੋਂ ਇਲਾਵਾ 1300 ਦੇ ਲਗਭਗ ਨਰਸਿੰਗ ਸਟੂਡੈਂਟ 355 ਲੈਬ ਟੈਕਨੀਸ਼ੀਅਨ 121 ਫਾਰਮੇਸੀ ਸਟੂਡਟ 139 ਸੀਐਚਓ 193 ਮਲਟੀ ਪਰਪਸ ਹੈਲਥ ਵਰਕਰ 46 ਮਲਟੀ ਪਰਪਸ ਹੈਲਥ ਸੁਪਰਵਾਈਜ਼ਰ ਅਤੇ 1352 ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ।
ਉਨ੍ਹਾਂ ਨੇ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ 'ਤੇ ਕਾਬੂ ਪਾਉਣ ਦੇ ਲਈ ਸਿਹਤ ਵਿਭਾਗ ਦੇ ਵੱਲੋਂ ਜ਼ਿਲ੍ਹੇ ਵਿੱਚ 16 ਅਰਬਨ ਅਤੇ 109 ਰੂਲਰ ਟੀਮਾਂ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਜੇਕਰ ਫੋੋਗਿੰਗ ਅਤੇ ਸਪਰੇ ਦੀ ਗੱਲ ਕਰੀਏ ਤਾਂ ਕਾਰਪੋਰੇਸ਼ਨ ਕੋਲ 52 ਅਤੇ ਸਿਹਤ ਵਿਭਾਗ ਦੇ ਕੋਲ ਤਿੰਨ ਫੋਗਿੰਗ ਮਸ਼ੀਨ ਉਪਲਬਧ ਹੈਲ ਜੋ ਕਿ ਰੋਜ਼ਾਨਾ ਪੱਧਰ ਤੇ ਹੋਟ ਸਪੋਟ ਇਲਾਕਿਆਂ ਦੇ ਵਿੱਚ ਜਾ ਕੇ ਫੋਗਿੰਗ ਵੀ ਕਰ ਰਹੀਆਂ ਹਨ।