Sidhu Moosewala New Song : ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਅੱਜ 3 ਨਵੇਂ ਗਾਣੇ ਰਿਲੀਜ਼, ਕੁੱਝ ਹੀ ਮਿੰਟਾਂ 'ਚ ਹੋਏ ਲੱਖਾਂ ਵਿਊਜ਼
Sidhu Moosewala New Song : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਅੱਜ 3 ਨਵੇਂ ਗਾਣੇ ਨੀਲ, ਟ੍ਰਿਪਲ ਜ਼ੀਰੋ 8, ਟੇਕ ਨੋਟਸ ਰਿਲੀਜ਼ ਹੋ ਗਏ ਹਨ। ਇਹ ਨਵੇਂ ਗਾਣੇ ਸਿੱਧੂ ਮੂਸੇਵਾਲਾ ਦੇ ਯੂ-ਟਿਊਬ ਚੈਨਲ 'ਤੇ ਰਿਲੀਜ਼ ਕੀਤੇ ਗਏ ਹਨ। ਦਰਅਸਲ 'ਚ ਸਿੱਧੂ ਮੂਸੇਵਾਲਾ ਦੇ 3 ਗੀਤਾਂ ਦੀ ਐਲਬਮ "ਮੂਸ ਪ੍ਰਿੰਟ" ਦੇ ਨਾਂਅ ਨਾਲ ਰਿਲੀਜ਼ ਕੀਤੀ ਗਈ ਹੈ। ਰਿਲੀਜ਼ ਕੀਤੇ ਨਵੇਂ ਗਾਣਿਆਂ ਵਿਚ ‘0008’, ‘Neal’ ਤੇ ‘Take Notes’ ਸ਼ਾਮਲ ਹਨ, ਜੋ ‘Moose Print’ ਅਕਸਟੈਂਡਿਡ ਪਲੇਅ (EP) ਦਾ ਹਿੱਸਾ ਹਨ।
ਸਿੱਧੂ ਮੂਸੇਵਾਲਾ ਦੇ ਗੀਤ ਰਿਲੀਜ਼ ਹੁੰਦਿਆਂ ਹੀ ਰਿਕਾਰਡ ਤੋੜ ਰਹੇ ਹਨ। ਕੁਝ ਹੀ ਮਿੰਟਾਂ ਵਿਚ ਤਿੰਨਾਂ ਗਾਣਿਆਂ ਨੂੰ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਤੱਕ ਉਨ੍ਹਾਂ ਦੇ 11 ਗੀਤ ਰਿਲੀਜ਼ ਹੋਏ ਹਨ। ਉਨ੍ਹਾਂ ਦੇ ਸਾਰੇ ਗੀਤਾਂ ਨੂੰ ਪਹਿਲਾਂ ਵਾਂਗ ਹੀ ਪ੍ਰਸਿੱਧੀ ਮਿਲੀ। ਇਹ ਸਾਰੇ ਗਾਣੇ ਉਸਦੇ ਅਧਿਕਾਰਤ ਅਕਾਊਂਟ 'ਤੇ ਰਿਲੀਜ਼ ਕੀਤੇ ਗਏ ਸਨ।
‘0008’ ਗੀਤ
ਸਿੱਧੂ ਮੂਸੇਵਾਲਾ ਦਾ ਗੀਤ ‘0008’ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜ ਰਿਹਾ ਹੈ। ਕੁਝ ਹੀ ਮਿੰਟਾਂ ਵਿਚ ‘0008’ ਗਾਣੇ ਨੂੰ 14 ਮਿੰਟਾਂ ਵਿਚ ਸਾਢੇ 4 ਲੱਖ ਵਿਊਜ਼ ਅਤੇ 4 ਘੰਟਿਆਂ 'ਚ 22,40,795 ਵਿਊਜ਼ ਮਿਲ ਚੁੱਕੇ ਹਨ। ਸਿੱਧੂ ਮੂਸੇ ਵਾਲਾ ਦਾ ਇਹ ਜੈਨੀ ਜੌਹਲ ਨਾਲ ਡਿਊਟ ਗਾਣਾ ਹੈ।
Neal’ ਗੀਤ
ਸਿੱਧੂ ਮੂਸੇਵਾਲਾ ਦਾ ਗੀਤ Neal ਵੀ ਰਿਲੀਜ਼ ਹੁੰਦੇ ਹੀ ਰਿਕਾਰਡ ਤੋੜ ਰਿਹਾ ਹੈ। Neal ਗਾਣੇ ਨੂੰ 9 ਮਿੰਟਾਂ 4 ਲੱਖ ਵਿਊਜ਼ ਅਤੇ 4 ਘੰਟਿਆਂ 'ਚ 21,09,060 ਵਿਊਜ਼ ਮਿਲ ਚੁੱਕੇ ਹਨ।
‘Take Notes’ ਗੀਤ
ਸਿੱਧੂ ਮੂਸੇਵਾਲਾ ਦੇ ਗੀਤ Take Notes ਨੂੰ 6 ਮਿੰਟਾਂ 3 ਲੱਖ ਵਿਊਜ਼ ਅਤੇ 4 ਘੰਟਿਆਂ 'ਚ 26,65 ,699 ਵਿਊਜ਼ ਮਿਲ ਚੁੱਕੇ ਹਨ। ਇਸ ਗੀਤ ਦੇ ਬੋਲ ਸਿੱਧੂ ਮੂਸੇ ਵਾਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਜੈ ਬੀ ਸਿੰਘ ਨੇ ਦਿੱਤਾ ਹੈ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਬੁੱਧਵਾਰ ਨੂੰ ਸਿੱਧੂ ਮੂਸੇਵਾਲਾ ਦੇ ਜਨਮ ਦਿਨ ਮੌਕੇ ਤਿੰਨ ਗਾਣੇ ਰਿਲੀਜ਼ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਸੀ ਕਿ ਮੌਤ ਤੋਂ ਪਹਿਲਾਂ ਸਿੱਧੂ ਖ਼ੁਦ ਦੇ ,ਮੇਰੇ ਅਤੇ ਆਪਣੀ ਮਾਂ ਦੇ ਜਨਮ ਦਿਨ 'ਤੇ ਗੀਤ ਰਿਲੀਜ਼ ਕਰਦਾ ਸੀ। ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਹੈ ਕਿ ਸਿੱਧੂ ਵੱਲੋਂ ਚਲਾਇਆ ਗਿਆ ਇਹ ਸਿਲਸਿਲਾ ਰੁਕੇ ਨਾ।
ਤੁਹਾਨੂੰ ਦੱਸ ਦੇਈਏ ਕਿ ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਹੋਇਆ ਸੀ। 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸਿੱਧੂ ਮੂਸੇਵਾਲਾ ਦਾ ਅੱਜ 32ਵਾਂ ਜਨਮ ਦਿਨ ਹੈ।
- PTC NEWS