Ajnala News : ਤੇਜ਼ ਰਫ਼ਤਾਰ ਕਾਰ ਨੇ ਦਰੜਿਆ ਸਾਈਕਲ ਸਵਾਰ ਬੱਚਾ, ਮੌਕੇ 'ਤੇ ਹੋਈ ਮੌਤ, ਘਰੇਲੂ ਸਮਾਨ ਲੈਣ ਲਈ ਜਾ ਰਿਹਾ ਸੀ ਬਾਜ਼ਾਰ
Ajnala News : ਅੱਜ ਸਵੇਰੇ ਅਜਨਾਲਾ ਸ਼ਹਿਰ ’ਚ ਸਰਕਾਰੀ ਸਕੂਲ ਨਜ਼ਦੀਕ ਸਾਈਕਲ ’ਤੇ ਜਾ ਰਹੇ ਇਕ 14 ਸਾਲਾਂ ਬੱਚੇ ਨੂੰ ਤੇਜ਼ ਰਫਤਾਰ ਬਲੈਰੋ ਗੱਡੀ ਨੇ ਦਰੜ ਦਿੱਤਾ ਹੈ। ਇਸ ਕਾਰਨ ਬੱਚੇ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਹਿਚਾਣ ਗੁਰਸ਼ਬਦਮੀਤ ਸਿੰਘ ਵਾਸੀ ਵਾਰਡ ਨੰਬਰ 9 ਅਜਨਾਲਾ ਵਜੋਂ ਹੋਈ ਹੈ। ਇਹ ਦੁਖਦਾਈ ਖਬਰ ਮਿਲਦਿਆਂ ਹੀ ਅਜਨਾਲਾ ਸ਼ਹਿਰ ਵਿਚ ਸੋਗ ਦੀ ਲਹਿਰ ਦੌੜ ਗਈ ਹੈ।
14 ਸਾਲਾ ਦਾ ਬੱਚਾ ਆਪਣੇ ਘਰ ਦਾ ਸਮਾਨ ਲੈਣ ਲਈ ਜਦੋਂ ਘਰੋਂ ਨਿਕਲ ਕੇ ਸੜਕ 'ਤੇ ਚੜਿਆ ਤਾਂ ਅੰਮ੍ਰਿਤਸਰ ਵੱਲੋਂ ਪਾਸਿਓਂ ਆ ਰਹੀ ਤੇਜ਼ ਰਫਤਾਰ ਬਲੈਰੋ ਕੈਂਪਰ ਗੱਡੀ ਨੇ ਬੱਚੇ ਨੂੰ ਟੱਕਰ ਮਾਰੀ ਅਤੇ ਗੱਡੀ ਬੱਚੇ ਦੇ ਸਿਰ ਦੇ ਉੱਤੋਂ ਦੀ ਲੰਘ ਗਈ। ਜਿਸ ਨਾਲ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਦਾਦੇ ਨੇ ਦੱਸਿਆ ਕਿ ਉਹਨਾਂ ਦਾ ਪੋਤਰਾ ਘਰੋਂ ਘਰੇਲੂ ਸਮਾਨ ਲੈਣ ਲਈ ਬਾਜ਼ਾਰ ਆਇਆ ਸੀ ਜਦ ਉਹ ਅਜਨਾਲਾ -ਅੰਮ੍ਰਿਤਸਰ ਸੜਕ 'ਤੇ ਚੜਨ ਲੱਗਾ ਤਾਂ ਅੰਮ੍ਰਿਤਸਰ ਵਾਲਿਆਂ ਪਾਸਿਓਂ ਆ ਰਹੀ ਤੇਜ਼ ਰਫਤਾਰ ਬਲੈਰੋ ਗੱਡੀ ਨੇ ਉਹਨੂੰ ਜ਼ੋਰਦਾਰ ਟੱਕਰ ਮਾਰੀ, ਜਿਸ ਨਾਲ ਗੱਡੀ ਦਾ ਪਿਛਲਾ ਟਾਇਰ ਉਸਦੇ ਸਿਰ ਉਪਰੋਂ ਨਿਕਲ ਗਿਆ। ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਹੁਣ ਪੀੜਿਤ ਪਰਿਵਾਰ ਦੋਸ਼ੀਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ। ਇਸ ਸਬੰਧੀ ਪੁਲਿਸ ਥਾਣਾ ਅਜਨਾਲਾ ਦੇ ਇੰਚਾਰਜ ਨੇ ਦੱਸਿਆ ਕਿ ਤੇਜ ਰਫਤਾਰ ਗੱਡੀ ਵੱਲੋਂ ਅੱਜ ਇੱਕ ਬੱਚੇ ਦੀ ਟੱਕਰ ਮਾਰਨ ਨਾਲ ਮੌਕੇ 'ਤੇ ਹੀ ਮੌਤ ਹੋ ਗਈ ਹੈ। ਉਹਨਾਂ ਦੱਸਿਆ ਕਿ ਗੱਡੀ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
- PTC NEWS