Amritsar School Closed : ਅੰਮ੍ਰਿਤਸਰ ਜ਼ਿਲ੍ਹੇ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੱਚਿਆਂ ਲਈ ਕੱਲ੍ਹ ਰਹਿਣਗੇ ਬੰਦ

ਉਹਨਾਂ ਕਿਹਾ ਕਿ ਉਕਤ ਇਲਾਕੇ ਵਿੱਚ ਸਕੂਲ ਪ੍ਰਬੰਧਕ ਕਮੇਟੀਆਂ ਸਕੂਲਾਂ ਨੂੰ ਜਾਂਦੇ ਰਸਤੇ ਅਤੇ ਇਮਾਰਤਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਡੀਓ ਦਫਤਰ ਨੂੰ ਜਦੋਂ ਭੇਜਣਗੇ ਉਸ ਉਪਰੰਤ ਅਗਲਾ ਫੈਸਲਾ ਲਿਆ ਜਾਵੇਗਾ।

By  Aarti September 7th 2025 05:42 PM

Amritsar School Closed : ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕੱਲ ਭਾਵ 8 ਸਤੰਬਰ ਨੂੰ ਬੱਚਿਆਂ ਲਈ ਬੰਦ ਰੱਖਣ ਦਾ ਹੁਕਮ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ  ਨੇ ਕਿਹਾ ਕਿ ਕੱਲ ਨੂੰ ਸਾਰੇ ਅਧਿਆਪਕ ਅਤੇ ਪ੍ਰਬੰਧਕ ਕਮੇਟੀਆਂ ਆਪਣੀਆਂ ਸਕੂਲ ਇਮਾਰਤਾਂ ਦੀ ਜਾਂਚ ਕਰਕੇ ਇਸ ਦੀ ਲਿਖਤੀ ਰਿਪੋਰਟ ਜਿਲਾ ਸਿੱਖਿਆ ਅਧਿਕਾਰੀ ਨੂੰ ਦੇਣਗੀਆਂ,‌ ਜੇਕਰ ਇਮਾਰਤਾਂ ਸੁਰੱਖਿਆ ਪੱਖੋਂ ਠੀਕ ਪਾਈਆਂ ਜਾਂਦੀਆਂ ਹਨ ਤਾਂ ਸਕੂਲ ਮੰਗਲਵਾਰ ਨੂੰ  ਬੱਚਿਆਂ ਲਈ ਖੋਲੇ ਜਾਣਗੇ, ਜਦ ਕਿ ਹੜ ਪ੍ਰਭਾਵਿਤ ਇਲਾਕੇ ਰਮਦਾਸ ਅਜਨਾਲਾ ਅਤੇ ਲੋਪੋਕੇ ਦੇ ਸਕੂਲ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।

ਉਹਨਾਂ ਕਿਹਾ ਕਿ ਉਕਤ ਇਲਾਕੇ ਵਿੱਚ ਸਕੂਲ ਪ੍ਰਬੰਧਕ ਕਮੇਟੀਆਂ ਸਕੂਲਾਂ ਨੂੰ ਜਾਂਦੇ ਰਸਤੇ ਅਤੇ ਇਮਾਰਤਾਂ ਦੀ ਜਾਂਚ ਕਰਕੇ ਆਪਣੀ ਰਿਪੋਰਟ ਡੀਓ ਦਫਤਰ ਨੂੰ ਜਦੋਂ ਭੇਜਣਗੇ ਉਸ ਉਪਰੰਤ ਅਗਲਾ ਫੈਸਲਾ ਲਿਆ ਜਾਵੇਗਾ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ੍ਰੀ ਰਾਜੇਸ਼ ਸ਼ਰਮਾ ਨੇ ਕਿਹਾ ਕਿ ਹੜ ਪ੍ਰਭਾਵਿਤ ਇਲਾਕੇ ਦੇ ਸਕੂਲਾਂ ਵਿੱਚ ਪੜ੍ਨ ਵਾਲੇ ਬੱਚੇ ਜਿਲੇ ਦੇ ਜਿਸ ਵੀ ਇਲਾਕੇ ਵਿੱਚ ਆਪਣੀ ਅਸਥਾਈ ਰਿਹਾਇਸ਼ ਰੱਖ ਰਹੇ ਹਨ, ਉਹ ਉਹਨਾਂ ਸਕੂਲਾਂ ਵਿੱਚ ਹੀ ਪੜਨ ਜਾ ਸਕਦੇ ਹਨ।

ਉਹਨਾਂ ਕਿਹਾ ਕਿ ਇਸ ਬਾਰੇ ਸਕੂਲਾਂ ਨੂੰ ਹੁਕਮ ਕਰ ਦਿੱਤੇ ਗਏ ਹਨ ਅਤੇ ਅਸੀਂ ਉਹਨਾਂ ਸਕੂਲਾਂ ਕੋਲੋਂ ਹੀ ਬੱਚਿਆਂ ਦੀ ਹਾਜ਼ਰੀ ਰਿਪੋਰਟ ਪ੍ਰਾਪਤ ਕਰ ਲਵਾਂਗੇ।

ਇਹ ਵੀ ਪੜ੍ਹੋ : ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਸਾਂਝਾ ਉਪਰਾਲਾ; ਲੋਕਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਉਲੀਕੀ ਲੰਮੇ ਅਰਸੇ ਦੀ ਯੋਜਨਾ

Related Post