ਅੰਮ੍ਰਿਤਸਰ ਨੂੰ ਟੂਰਿਸਟ ਹੱਬ ਵਜੋਂ ਕੀਤਾ ਜਾਵੇਗਾ ਵਿਕਸਿਤ : ਡਾ. ਰਾਜੂ

ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਇੰਚਾਰਜ ਡਾ. ਜਗਮੋਹਨ ਸਿੰਘ ਰਾਜੂ ਨੇ ਅੰਮ੍ਰਿਤਸਰ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ।

By  Ravinder Singh December 24th 2022 05:10 PM

ਅੰਮ੍ਰਿਤਸਰ : ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਪੂਰਬੀ ਹਲਕੇ ਦੇ ਇੰਚਾਰਜ ਡਾ. ਜਗਮੋਹਨ ਸਿੰਘ ਰਾਜੂ (ਰਿਟਾ. ਆਈਏਐਸ) ਨੇ ਆਪਣਾ ਅੰਮ੍ਰਿਤਸਰ ਵਾਸੀਆਂ ਨਾਲ ਕੀਤਾ ਆਪਣਾ ਵਾਅਦਾ ਨਿਭਾਉਂਦੇ ਹੋਏ ਅੰਮ੍ਰਿਤਸਰ ਨੂੰ ਇੰਟਰਨੈਸ਼ਨਲ ਟੂਰਿਸਟ ਹੱਬ ਬਣਾਉਣ ਦੇ ਮਕਸਦ ਨੂੰ ਲੈ ਕੇ ਸਕੱਤਰ ਭਾਰਤ ਸਰਕਾਰ ਤੇ ਡੀਜੀ ਸੈਰ ਸਪਾਟਾ ਵਿਭਾਗ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਗੁਰੂਨਗਰੀ ਅੰਮ੍ਰਿਤਸਰ ਨੂੰ ਇੰਟਰਨੈਸ਼ਨਲ ਟੂਰਿਸਟ ਹੱਬ ਬਣਾਏ ਜਾਣ ਸਬੰਧੀ ਵਿਸਥਾਰਰਤ ਚਰਚਾ ਕੀਤੀ।

ਡਾ. ਜਗਮੋਹਨ ਰਾਜੂ ਨੇ ਜਾਰੀ ਆਪਣੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਅੱਜ ਤੋ ਕਰੀਬ 9 ਮਹੀਨੇ ਪਹਿਲਾਂ ਗੁਰੂਨਗਰੀ ਅੰਮ੍ਰਿਤਸਰ ਦੇ ਟੂਰਿਜ਼ਮ ਨਾਲ ਜੁੜੇ ਲੋਕਾਂ ਦੇ ਵਫਦ ਨੇ ਉਨ੍ਹਾਂ ਨਾਲ ਮਿਲਕੇ ਟੂਰਿਜ਼ਮ ਸਬੰਧੀ ਪਰੇਸ਼ਾਨੀਆਂ ਦੱਸੀਆਂ ਸਨ, ਜਿਸ ਉਤੇ ਉਨ੍ਹਾਂ ਨੇ ਗੁਰੂਨਗਰੀ ਦੇ ਲੋਕਾਂ ਨਾਲ ਇਸਦੇ ਹੱਲ ਦਾ ਵਾਅਦਾ ਕੀਤਾ ਸੀ।

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਲੁਧਿਆਣਾ STF ਦੀ ਵੱਡੀ ਕਾਰਵਾਈ, 8 ਕਿਲੋ ਹੈਰੋਇਨ ਸਣੇ ਦੋ ਤਸਕਰ ਕੀਤੇ ਕਾਬੂ

ਇਸ ਤਹਿਤ ਉਨ੍ਹਾਂ ਨੇ ਭਾਰਤ ਸਰਕਾਰ ਦੇ ਸਕੱਤਰ ਆਈਏਐਸ ਅਰਵਿੰਦ ਸਿੰਘ ਅਤੇ ਡਾਇਰੈਕਟਰ ਜਨਰਲ ਸੈਰ ਸਪਾਟਾ ਵਿਭਾਗ ਕਮਲਾ ਵਰਧਨਾ ਰਾਓ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਨੂੰ ਟੂਰਿਸਟ ਹੱਬ ਬਣਾਉਣ ਬਾਰੇ ਕਿਹਾ। ਜਿਸ ਉਤੇ ਸਕੱਤਰ ਭਾਰਤ ਸਰਕਾਰ ਆਈਏਐਸ ਅਰਵਿੰਦ ਸਿੰਘ ਅਤੇ ਡਾਇਰੈਕਟਰ ਜਨਰਲ ਸੈਰ ਸਪਾਟਾ ਵਿਭਾਗ ਕਮਲਾ ਵਰਧਨਾ ਰਾਓ ਨੇ ਉਨ੍ਹਾਂ ਨੂੰ ਸਵਦੇਸ਼ ਦਰਸ਼ਨ ਸਕੀਮ ਹੇਠਾਂ 100 ਕਰੋੜ ਦੀ ਰਾਸ਼ੀ ਦਾ ਪੈਕੇਜ ਮਨਜ਼ੂਰ ਕਰ ਦਿੱਤਾ ਤੇ ਸਕੱਤਰ ਭਾਰਤ ਸਰਕਾਰ ਆਈਏਐਸ ਅਰਵਿੰਦ ਸਿੰਘ ਜਲਦ ਹੀ ਅੰਮ੍ਰਿਤਸਰ ਆਉਣਗੇ।

ਇਹ ਵੀ ਪੜ੍ਹੋ : ਫਿਰੌਤੀ ਲੈਣ ਆਏ ਗੈਂਗਸਟਰਾਂ ਦੀ ਪੁਲਿਸ ਨਾਲ ਹੋਈ ਝੜਪ, ਇੱਕ ਗੈਂਗਸਟਰ ਪੁਲਿਸ ਅੜਿੱਕੇ

ਡਾ. ਰਾਜੂ ਨੇ ਕਿਹਾ ਕਿ ਸਭ ਤੋਂ ਪਹਿਲਾ ਟੀਚਾ ਇਹ ਹੈ ਕਿ ਅੰਮ੍ਰਿਤਸਰ ਦੀ ਡੁੱਬਦੀ ਇੰਡਸਟਰੀ ਨੂੰ ਦੁਬਾਰਾ ਤੋਂ ਸੁਰਜੀਤ ਕਰਨਾ ਹੈ, ਜਿਸ ਵਿੱਚ ਹੋਟਲ ਇੰਡਸਟਰੀ ਵੀ ਅਹਿਮ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਕੋਸ਼ਿਸ਼ ਇਹ ਹੈ ਕਿ ਘੱਟੋ-ਘੱਟ ਇਕ ਟੂਰਿਸਟ ਅੰਮ੍ਰਿਤਸਰ ਵਿੱਚ ਦੋ ਦਿਨ ਲਈ ਰੁਕੇ। ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਇਹ ਹੈ ਕਿ ਜੇ ਘਰ-ਘਰ ਰੁਜ਼ਗਾਰ ਹੋਵੇਗਾ ਤਾਂ ਬੱਚੇ ਨਸ਼ਿਆਂ ਤੋਂ ਵੀ ਦੂਰ ਰਹਿਣਗੇ ਅਤੇ ਇਸ ਨਾਲ ਸ਼ਹਿਰ ਦੀ ਤਰੱਕੀ ਵੀ ਹੋਵੇਗੀ।  ਡਾ. ਰਾਜੂ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਬੁਨਿਆਦੀ ਢਾਂਚੇ ਦਾ ਬੁਰਾ ਹਾਲ ਹੈ। 

ਡਾ. ਜਗਮੋਹਨ ਸਿੰਘ ਰਾਜੂ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਉਹ ਰਾਜਨੀਤੀ ਤੋਂ ਉੱਪਰ ਉੱਠ ਕੇ ਜਲਦੀ ਤੋਂ ਜਲਦੀ ਭਾਰਤ ਸਰਕਾਰ ਨੂੰ ਪ੍ਰਪੋਜ਼ਲ ਦੇਣ, ਨਾਲ ਹੀ ਅੰਮ੍ਰਿਤਸਰ ਟੂਰਿਜ਼ਮ ਅਤੇ ਹੋਟਲ ਇੰਡਸਟਰੀ ਐਸੋਸੀਏਸ਼ਨ ਅਤੇ ਅੰਮ੍ਰਿਤਸਰ ਵਾਸੀਆ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਆਪਣੇ ਸੁਝਾਅ ਦੇ ਸਕਦੇ ਹਨ।

Related Post