ਕਲਰਕ ਦੀ ਧੱਕੇਸ਼ਾਹੀ ਵਿਰੁੱਧ ਆਂਗਨਵਾੜੀ ਮੁਲਾਜ਼ਮਾਂ ਵੱਲੋਂ ਨਾਅਰੇਬਾਜ਼ੀ

By  Ravinder Singh November 12th 2022 11:49 AM

ਅੰਮ੍ਰਿਤਸਰ  : ਸੀਟੂ ਨਾਲ ਸਬੰਧਤ ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਅੱਜ ਪ੍ਰੋਗਰਾਮ ਅਫਸਰ ਅੰਮ੍ਰਿਤਸਰ ਦੇ ਦਫ਼ਤਰ ਬਾਹਰ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਧਰਨੇ ਦੌਰਾਨ ਜਸਪਾਲ ਕੌਰ ਨੇ ਸੀਡੀਪੀਓ ਵੇਰਕਾ ਦਫ਼ਤਰ ਦੇ ਕਲਰਕ ਉਤੇ ਗੰਭੀਰ ਦੋਸ਼ ਲਗਾਏ।


ਉਨ੍ਹਾਂ ਨੇ ਦੱਸਿਆ ਕਿ ਕਲਰਕ ਆਂਗਨਵਾੜੀ ਵਰਕਰਾਂ ਨਾਲ ਕਥਿਤ ਤੌਰ ਉਤੇ ਬਦਸਲੂਕੀ ਕਰਦਾ ਹੈ ਅਤੇ ਉਨ੍ਹਾਂ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਦੀ ਅਕਸਰ ਵਰਤੋਂ ਕਰਕੇ ਆਂਗਣਵਾੜੀ ਵਰਕਰਾਂ ਦਾ ਨਿਰਾਦਰ ਕਰਦਾ ਹੈ। ਜਸਪਾਲ ਕੌਰ ਨੇ ਦੱਸਿਆ ਕਿ ਕਲਰਕ ਫਲੈਕਸੀ ਦੀ ਗਰਾਂਟ ਸਮੇਂ ਜਾਣਬੁੱਝ ਕੇ ਮੂਧਲ ਸਰਕਲ ਨੂੰ ਛੱਡ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਰਕਰ ਆਪਣਾ ਪੱਖ ਸੀਡੀਪੀਓ ਨੂੰ ਦੱਸਦੀਆਂ ਹਨ ਤਾਂ ਉਹ ਸੀਡੀਪੀਓ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵਰਤਣ ਤੋਂ ਵੀ ਗੁਰੇਜ ਨਹੀਂ ਕਰਦਾ।

ਇਹ ਵੀ ਪੜ੍ਹੋ : Himachal Election 2022 Live : 68 ਵਿਧਾਨ ਸਭਾ ਸੀਟਾਂ 'ਤੇ ਵੋਟਿੰਗ ਸ਼ੁਰੂ, ਸਵੇਰੇ 10 ਵਜੇ ਤਕ 5.3 ਫ਼ੀਸਦੀ ਪੋਲਿੰਗ

ਅੱਜ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ ਨੇ ਉਕਤ ਕਲਚਰ ਦੀ ਤਾਨਾਸ਼ਾਹੀ ਵਿਰੁੱਧ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਬਾਹਰ ਜ਼ੋਰਦਾਰ ਨਾਅਰੇਬਾਜ਼ੀ ਕਰਕੇ ਉਕਤ ਭ੍ਰਿਸ਼ਟ ਕਲਰਕ ਵਿਰੁੱਧ ਤੁਰੰਤ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮੌਕੇ ਸੀਟੂ ਦੇ ਸੂਬਾਈ ਵਿੱਤ ਸਕਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ, ਰੋਡਵੇਜ਼ ਮੁਲਾਜ਼ਮ ਆਗੂ ਨਰਿੰਦਰ ਪਾਲ ਚਮਿਆਰੀ , ਚਰਨਜੀਤ ਸਿੰਘ ਮਜੀਠਾ, ਰਾਜ ਕੁਮਾਰੀ ਪ੍ਰਧਾਨ ਆਦਿ ਸਾਥੀ ਹਾਜ਼ਰ ਸਨ। ਕਾਬਿਲੇਗੌਰ ਹੈ ਕਿ ਕਿ ਉਕਤ ਕਲਰਕ ਇਸ ਸੀਟ ਉਤੇ ਪਿਛਲੇ ਲੰਮੇ ਸਮੇਂ ਤੋਂ ਬੈਠੇ ਹੋਣ ਕਾਰਨ ਆਪਣੀ ਮਨਮਰਜ਼ੀ ਕਰਦਾ ਹੈ।

Related Post