ਪੰਜਾਬ 'ਚ ਮਿਲਿਆ ਕੋਰੋਨਾ ਦਾ ਇਕ ਹੋਰ ਮਰੀਜ਼ : ਟੈਸਟਿੰਗ ਦੀ ਰਫ਼ਤਾਰ 'ਠੰਢੀ'

ਚੀਨ ਤੇ ਹੋਰ ਬਾਹਰਲੇ ਦੇਸ਼ਾਂ ਵਿਚ ਕੋਰੋਨਾ ਦੇ ਕਹਿਰ ਕਾਰਨ ਹਜ਼ਾਰਾਂ ਲੋਕਾਂ ਪ੍ਰਭਾਵਿਤ ਹੋ ਰਹੇ ਹਨ ਪਰ ਪੰਜਾਬ ਸਰਕਾਰ ਇਸ ਮਹਾਮਾਰੀ ਨੂੰ ਅਣਡਿੱਠ ਕਰ ਰਹੀ ਹੈ। ਪੰਜਾਬ ਵਿਚ ਕੋਰੋਨਾ ਟੈਸਟਿੰਗ ਦੀ ਰਫ਼ਤਾਰ ਕਾਫੀ ਮੱਠੀ ਹੈ।

By  Ravinder Singh December 27th 2022 10:21 AM -- Updated: December 27th 2022 12:00 PM

ਚੰਡੀਗੜ੍ਹ : ਪੰਜਾਬ 'ਚ ਕੋਰੋਨਾ ਨੂੰ ਲੈ ਕੇ ਸਿਹਤ ਵਿਭਾਗ ਅਲਰਟ 'ਤੇ ਹੈ। 26 ਦਸੰਬਰ ਨੂੰ ਪਟਿਆਲਾ ਵਿਚ ਕੋਰੋਨਾ ਦਾ ਇਕ ਮਰੀਜ਼ ਸਾਹਮਣੇ ਆਇਆ ਹੈ। ਇਸ ਨਾਲ ਸੂਬੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 38 ਹੋ ਗਈ ਹੈ। ਇਸ ਦਰਮਿਆਨ ਕੋਈ ਵੀ ਮਰੀਜ਼ ਤੰਦਰੁਸਤ ਨਹੀਂ ਹੋਇਆ ਹੈ।



ਪੰਜਾਬ ਵਿੱਚ ਘੱਟ ਕੋਵਿਡ ਟੈਸਟਿੰਗ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਸੂਬਾ ਸਰਕਾਰ ਇਸ ਨੂੰ ਬਿਲਕੁਲ ਵੀ ਗੰਭੀਰਤਾ ਨਾਲ ਨਹੀਂ ਲੈ ਰਹੀ। ਇਸ ਦੀ ਇਕ ਉਦਾਹਰਣ ਇਹ ਹੈ ਕਿ 26 ਦਸੰਬਰ ਨੂੰ ਫਾਜ਼ਿਲਕਾ ਅਤੇ ਮਾਨਸਾ ਵਿੱਚ ਇਕ ਵੀ ਕੋਵਿਡ ਟੈਸਟ ਨਹੀਂ ਕੀਤਾ ਗਿਆ ਸੀ। ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੀ ਸਿਰਫ 1-1 ਕੋਵਿਡ ਟੈਸਟ ਕੀਤਾ ਗਿਆ ਹੈ। ਵੱਡਾ ਸਵਾਲ ਇਹ ਹੈ ਕਿ ਟੈਸਟਿੰਗ ਦੀ ਘਾਟ ਕਾਰਨ ਕੋਰੋਨਾ ਨਾਲ ਪੀੜਤ ਮਰੀਜ਼ਾਂ ਦੀ ਪਛਾਣ ਕਿਵੇਂ ਹੋਵੇਗੀ ਅਤੇ ਮਹਾਮਾਰੀ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਿਵੇਂ ਸਫਲ ਹੋਣਗੀਆਂ।

ਫਾਜ਼ਿਲਕਾ ਅਤੇ ਮਾਨਸਾ ਵਿੱਚ ਕੋਈ ਟੈਸਟ ਨਹੀਂ ਕੀਤਾ ਗਿਆ। ਜਦੋਂ ਕਿ ਫਿਰੋਜ਼ਪੁਰ, ਕਪੂਰਥਲਾ-1, ਮਲੇਰਕੋਟਲਾ-4, ਮੋਗਾ-4, ਮੁਕਤਸਰ-2, ਪਠਾਨਕੋਟ-6, ਰੋਪੜ-2 ਅਤੇ ਐੱਸ.ਬੀ.ਐੱਸ.ਨਗਰ-1 'ਚ ਸਿਰਫ 5 ਟੈਸਟ ਕੀਤੇ ਗਏ। ਇਨ੍ਹਾਂ ਤੋਂ ਇਲਾਵਾ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ 18 ਤੋਂ 50 ਕੋਵਿਡ ਟੈਸਟ ਵੀ ਨਹੀਂ ਕੀਤੇ ਗਏ। ਇਨ੍ਹਾਂ ਵਿੱਚੋਂ ਬਠਿੰਡਾ-22, ਫਤਿਹਗੜ੍ਹ ਸਾਹਿਬ 30, ਗੁਰਦਾਸਪੁਰ-22, ਹੁਸ਼ਿਆਰਪੁਰ 18, ਐਸ.ਏ.ਐਸ ਨਗਰ 32 ਅਤੇ ਤਰਨਤਾਰਨ ਵਿੱਚ 45 ਟੈਸਟ ਕੀਤੇ ਗਏ। ਸਭ ਤੋਂ ਵੱਧ ਕੋਰੋਨਾ ਟੈਸਟ ਜਲੰਧਰ-658, ਪਟਿਆਲਾ-140, ਸੰਗਰੂਰ-140, ਲੁਧਿਆਣਾ-122, ਅੰਮ੍ਰਿਤਸਰ-69 ਅਤੇ ਫਰੀਦਕੋਟ-61 ਵਿੱਚ ਕੀਤੇ ਗਏ ਹਨ।

ਇਹ ਵੀ ਪੜ੍ਹੋ : ਠੰਢ ਤੇ ਸੰਘਣੀ ਧੁੰਦ ਦਾ ਕਹਿਰ ਜਾਰੀ, ਜਨਜੀਵਨ ਹੋਇਆ ਪ੍ਰਭਾਵਿਤ

26 ਦਸੰਬਰ ਨੂੰ ਪੂਰੇ ਪੰਜਾਬ ਵਿੱਚ ਕੋਵਿਡ ਟੈਸਟਿੰਗ ਦਾ ਅਸਰ ਨਾਂਮਾਤਰ ਰਿਹਾ, ਜਦੋਂ ਕਿ 25 ਦਸੰਬਰ ਨੂੰ ਕੁੱਲ 5497 ਕੋਵਿਡ ਸੈਂਪਲ ਲਏ ਗਏ। ਇਸ ਦੇ ਨਾਲ ਹੀ ਇਹ ਅੰਕੜਾ 26 ਦਸੰਬਰ ਨੂੰ ਘੱਟ ਕੇ ਸਿਰਫ਼ 2050 ਰਹਿ ਗਿਆ। 25 ਦਸੰਬਰ ਨੂੰ 5140 ਲੋਕਾਂ ਦੀ ਕੋਵਿਡ ਜਾਂਚ ਕੀਤੀ ਗਈ ਸੀ ਪਰ 26 ਦਸੰਬਰ ਨੂੰ ਇਹ ਅੰਕੜਾ 1432 ਹੀ ਰਿਹਾ।

Related Post